ਨਡਾਲਾ ਦੇ ਸਫ਼ਾਈ ਸੇਵਕ ਅੱਜ ਤੋਂ ਅਣਮਿੱਥੇ ਸਮੇਂ ਦੀ ਹੜਤਾਲ ’ਤੇ
ਨਗਰ ਪੰਚਾਇਤ ਨਡਾਲਾ ਦੇ ਸਫ਼ਾਈ ਸੇਵਕ ਅੱਜ ਤੋਂ ਅਣਮਿੱਥੇ ਸਮੇਂ ਦੀ ਹੜਤਾਲ ’ਤੇ
Publish Date: Tue, 05 May 2026 09:19 PM (IST)
Updated Date: Tue, 05 May 2026 09:20 PM (IST)
ਕੰਗ ਪੰਜਾਬੀ ਜਾਗਰਣ ਨਡਾਲਾ : ਨਗਰ ਪੰਚਾਇਤ ਨਡਾਲਾ ਦੇ ਸਫ਼ਾਈ ਕਰਮਚਾਰੀਆਂ ਨੇ ਅੱਜ ਤੋਂ ਅਣਮਿੱਥੇ ਸਮੇਂ ਲਈ ਕੰਮ-ਛੋੜ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਤੇ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਸੱਦੇ ‘ਤੇ ਲਿਆ ਗਿਆ ਹੈ, ਕਿਉਂਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਹਾਲੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ। ਇਸ ਸਬੰਧੀ ਸਫ਼ਾਈ ਸੇਵਕਾਂ ਨੇ ਨਗਰ ਪੰਚਾਇਤ ਨਡਾਲਾ ਦੇ ਈਓ ਦੇ ਨਾਮ ਇੱਕ ਮੰਗ ਪੱਤਰ ਵੀ ਸੌਂਪਿਆ। ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਤਦੋਂ ਤੱਕ ਉਹ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਡਟੇ ਰਹਿਣਗੇ। ਇਸ ਮੌਕੇ ਪ੍ਰਧਾਨ ਧਰਮਵੀਰ, ਵਾਈਸ ਪ੍ਰਧਾਨ ਵੀਰੂ, ਧਰਮਵੀਰ ਜੀਐੱਲ, ਰਾਧੇ ਸ਼ਿਆਮ, ਹੀਰਾ ਲਾਲ, ਮਨੋਜ ਕੁਮਾਰ, ਕਰਨ ਕੁਮਾਰ, ਰਾਜ ਕੁਮਾਰ, ਰਾਜੂ, ਗੋਪਾਲ, ਮੁਕੇਸ਼, ਪਵਨ ਕੁਮਾਰ, ਸਾਗਰ, ਆਰਤੀ, ਉਦੇ ਰਾਮ ਤੇ ਧਰਮ ਚੰਦ ਸਮੇਤ ਹੋਰ ਸਫ਼ਾਈ ਸੇਵਕ ਹਾਜ਼ਰ ਸਨ।