ਫਗਵਾੜਾ 'ਚ ਹੰਗਾਮਾ: ਮਸ਼ਹੂਰ ਗਾਇਕ 'ਤੇ ਕੱਪੜਾ ਵਪਾਰੀ ਦੀ ਕੁੱਟਮਾਰ ਦੇ ਦੋਸ਼, CCTV 'ਚ ਕੈਦ ਹੋਈ ਵਾਰਦਾਤ
ਜਿਸ ਵਿੱਚ ਕੋਈ ਪ੍ਰੋਬਲਮ ਆਣ ਕਰਕੇ ਉਹ ਆਪਣੇ ਬਾਉਂਸਰਾਂ ਅਤੇ ਸਾਥੀਆਂ ਸਮੇਤ ਉਨ੍ਹਾਂ ਦੀ ਦੁਕਾਨ ਤੇ ਪੁੱਜਾ ਅਤੇ ਉਨ੍ਹਾਂ ਦੇ ਵਰਕਰਾਂ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਜਿਸਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਉਨ੍ਹਾਂ ਕਿਹਾ ਕਿ ਜੇਕਰ ਕੱਪੜੇ ਵਿੱਚ ਕੋਈ ਖਰਾਬੀ ਵੀ ਹੋ ਜਾਂਦੀ ਹੈ ਤਾਂ ਉਸਨੂੰ ਅਸੀਂ ਬਦਲ ਕੇ ਦੇ ਦਿੰਦੇ ਹਾਂ।
Publish Date: Sun, 22 Feb 2026 11:20 AM (IST)
Updated Date: Sun, 22 Feb 2026 11:30 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ: ਸ਼ਹਿਰ ਫਗਵਾੜਾ ਗਊਸ਼ਾਲਾ ਨਜ਼ਦੀਕ ਸਥਿਤ ਕਪੜੇ ਦੀ ਦੁਕਾਨ ਦੇ ਮਾਲਕ ਵਲੋਂ ਪੰਜਾਬ ਦੇ ਪ੍ਰਸਿੱਧ ਕਲਾਕਾਰ ਤੇ ਕੁੱਟਮਾਰ ਦੇ ਦੋਸ਼ ਲਗਾਏ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਲਾਡੀ ਗਾਰਮੈਂਟ ਗਊਸ਼ਾਲਾ ਬਜਾਰ ਫਗਵਾੜਾ ਦੇ ਮਾਲਕ ਨਿਸ਼ਾਂਤ ਨੇ ਦੱਸਿਆ ਕਿ ਪੰਜਾਬ ਦੇ ਪ੍ਰਸਿੱਧ ਕਲਾਕਾਰ ਗੀਤਾ ਜੈਲਦਾਰ ਵੱਲੋਂ ਉਨ੍ਹਾਂ ਦੀ ਦੁਕਾਨ ਤੋਂ ਛੇ ਮਹੀਨੇ ਪਹਿਲਾਂ ਕੱਪੜੇ ਖਰੀਦੇ ਗਏ ਸਨ। ਜਿਸ ਵਿੱਚ ਕੋਈ ਪ੍ਰੋਬਲਮ ਆਉਣ ਕਰਕੇ ਉਹ ਆਪਣੇ ਬਾਉਂਸਰਾਂ ਅਤੇ ਸਾਥੀਆਂ ਸਮੇਤ ਉਨ੍ਹਾਂ ਦੀ ਦੁਕਾਨ 'ਤੇ ਪੁੱਜਾ ਅਤੇ ਉਨ੍ਹਾਂ ਦੇ ਵਰਕਰਾਂ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਜਿਸਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਉਨ੍ਹਾਂ ਕਿਹਾ ਕਿ ਜੇਕਰ ਕੱਪੜੇ ਵਿੱਚ ਕੋਈ ਖਰਾਬੀ ਵੀ ਹੋ ਜਾਂਦੀ ਹੈ ਤਾਂ ਉਸਨੂੰ ਅਸੀਂ ਬਦਲ ਕੇ ਦੇ ਦਿੰਦੇ ਹਾਂ। ਪਰ ਇਸ ਦੇ ਬਾਵਜੂਦ ਵੀ ਗੀਤਾ ਜੈਲਦਾਰ ਨੇ ਉਨ੍ਹਾਂ ਦੀ ਦੁਕਾਨ 'ਤੇ ਆ ਕੇ ਕੁੱਟਮਾਰ ਕੀਤੀ ਹੈ। ਜਿਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਸਿਟੀ ਫਗਵਾੜਾ ਵਿਖੇ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਇਸ ਸਬੰਧੀ ਜਦੋਂ ਗੀਤਾ ਜੈਲਦਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਨਹੀ ਚੁੱਕਿਆ।