ਰੋਟਰੀ ਕਲੱਬ ਇਲੀਟ ਨੇ ਸਰਕਾਰੀ ਸਕੂਲ ਨੂੰ ਦਿੱਤਾ ਹੈਂਡਵਾਸ਼ ਸਟੇਸ਼ਨ
ਰੋਟਰੀ ਕਲੱਬ ਇਲੀਟ ਨੇ ਸਰਕਾਰੀ ਪ੍ਰਾਇਮਰੀ ਸਕੂਲ ਭਾਣੋਲੰਗਾ ਨੂੰ ਹੈਂਡਵਾਸ਼ ਸਟੇਸ਼ਨ ਕੀਤਾ ਭੇਂਟ
Publish Date: Mon, 20 Apr 2026 07:06 PM (IST)
Updated Date: Mon, 20 Apr 2026 07:09 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਦਿਆਂ ਰੋਟਰੀ ਕਲੱਬ ਕਪੂਰਥਲਾ ਇਲੀਟ ਵੱਲੋਂ ਗਲੋਬਲ ਗ੍ਰਾਂਟ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਭਾਣੋਲੰਗਾ ਵਿਖੇ ਬੱਚਿਆਂ ਦੀ ਸਹੂਲਤ ਲਈ ਹੈਂਡਵਾਸ਼ ਸਟੇਸ਼ਨ ਭੇਟ ਕੀਤਾ ਗਿਆ। ਇਸ ਦੇ ਨਾਲ ਹੀ ਬੱਚਿਆਂ ਨੂੰ ਹੱਥ ਧੋਣ ਲਈ ਤਿੰਨ ਪੇਟੀਆਂ ਸਾਬਣ ਵੀ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਰੋਟੇਰੀਅਨ ਸੁਕੇਸ਼ ਜੋਸ਼ੀ, ਕਲੱਬ ਦੇ ਐਗਜ਼ੀਕਿਊਟਿਵ ਸਕੱਤਰ ਅਮਰਜੀਤ ਸਿੰਘ ਸਡਾਨਾ, ਸਾਬਕਾ ਪ੍ਰਧਾਨ ਰਾਹੁਲ ਆਨੰਦ ਤੇ ਸਕੱਤਰ ਸਿਮਰਨਪ੍ਰੀਤ ਸਿੰਘ ਨੇ ਦੱਸਿਆ ਕਿ ਰੋਟਰੀ ਕਲੱਬ ਵੱਲੋਂ ਪਹਿਲਾਂ ਵੀ ਕਈ ਸਕੂਲਾਂ ਨੂੰ ਹੈਂਡਵਾਸ਼ ਸਟੇਸ਼ਨ ਦਿੱਤਾ ਜਾ ਚੁੱਕਾ ਹੈ ਤੇ ਹਲਕੇ ਦੇ ਵੱਖ-ਵੱਖ ਸਕੂਲਾਂ ਵਿਚ ਸੈਨੀਟੇਸ਼ਨ ਸਬੰਧੀ ਵੀ ਕਈ ਕੰਮ ਕਰਵਾਏ ਗਏ ਹਨ ਤੇ ਆਉਂਦੇ ਦਿਨਾਂ ਦੌਰਾਨ ਵੀ ਸਮਾਜ ਸੇਵਾ ਦੇ ਕਾਰਜ ਜਾਰੀ ਰੱਖੇ ਜਾਣਗੇ। ਇਸ ਮੌਕੇ ਸਕੂਲ ਮੁਖੀ ਸੰਤੋਖ ਸਿੰਘ ਮੱਲ੍ਹੀ ਨੇ ਰੋਟਰੀ ਕਲੱਬ ਇਲੀਟ ਦੇ ਸਮੂਹ ਮੈਂਬਰਾਂ ਦਾ ਗਲੋਬਲ ਗ੍ਰਾਂਟ ਤਹਿਤ ਹੈਂਡਵਾਸ਼ ਸਟੇਸ਼ਨ ਦੇਣ ਤੇ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਜਸਵੰਤ ਸਿੰਘ ਚਾਹਲ, ਪ੍ਰੋ. ਕੁਲਵੰਤ ਸਿੰਘ ਔਜਲਾ, ਸਰਵਣ ਸਿੰਘ ਔਜਲਾ, ਸਟੇਟ ਐਵਾਰਡੀ ਰੌਸ਼ਨ ਖੈੜਾ, ਕੁਲਵਿੰਦਰ ਸਿੰਘ ਚਾਹਲ, ਸੂਬਾ ਸਿੰਘ ਮਠਾੜੂ, ਰੁਪਿੰਦਰ ਕੌਰ, ਨਵਜੀਤ ਕੌਰ, ਸੰਤੋਸ਼ ਕੌਰ, ਰਜਵੰਤ ਕੌਰ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਨਪ੍ਰੀਤ ਕੌਰ ਤੇ ਹੋਰ ਹਾਜ਼ਰ ਸਨ।