ਆਸ਼ਾ ਰਾਣੀ ਮੰਦਰ ਵਿਖੇ ਧਾਰਮਿਕ ਸਮਾਗਮ ਕਰਵਾਇਆ
ਆਸ਼ਾ ਰਾਣੀ ਮੰਦਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ
Publish Date: Mon, 20 Apr 2026 10:35 PM (IST)
Updated Date: Mon, 20 Apr 2026 10:36 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਆਸ਼ਾ ਰਾਣੀ ਮੰਦਿਰ ਵਿਖੇ ਭਗਵਾਨ ਪਰਸ਼ੂਰਾਮ ਜੀ, ਲਕਸ਼ਮੀ ਨਾਰਾਇਣ ਤੇ ਸਿੱਧ ਬਾਬਾ ਬਾਲਕ ਨਾਥ ਜੀ ਦਾ ਸਲਾਨਾ ਭੰਡਾਰਾ ਪ੍ਰਬੰਧਕ ਕਮੇਟੀ ਵੱਲੋਂ ਪੰਡਿਤ ਦਿਨੇਸ਼ ਸ਼ਰਮਾ ਤੇ ਮਨੀ ਸਲਪੋਨਾ ਦੀ ਅਗਵਾਈ ਹੇਠ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਆਸ਼ਰਾਣੀ ਮੰਦਰ ਵਿਚ ਸਥਿਤ ਸਮੂਹ ਮੰਦਰਾਂ ਵਿਚ ਪੂਜਾ ਅਰਚਨਾ ਕੀਤੀ ਗਈ। ਇਸ ਸਮਾਗਮ ਵਿਚ ਭਜਨ ਗਾਇਕ ਸੰਨੀ ਸੁਲਤਾਨਪੁਰੀ ਨੇ ਪ੍ਰਭੂ ਦਾ ਗੁਣਗਾਨ ਕੀਤਾ। ਸਮਾਗਮ ਮੌਕੇ ਮਾਤਾ ਪਿਆਰ ਕੌਰ, ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਤੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਉਚੇਚੇ ਤੌਰ ’ਤੇ ਪੁੱਜੇ ਅਤੇ ਪ੍ਰਬੰਧਕਾਂ ਨੂੰ ਸਲਾਨਾ ਮੇਲੇ ਦੀਆਂ ਵਧਾਈਆਂ ਦਿੱਤੀਆਂ। ਪ੍ਰਬੰਧਕ ਕਮੇਟੀ ਵੱਲੋਂ ਉਕਤ ਮਹਿਮਾਨਾਂ ਤੋਂ ਇਲਾਵਾ ਹੋਰ ਪਤਵੰਤਿਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ਵਿਚ ਅਤੁੱਟ ਭੰਡਾਰੇ ਵਰਤਾਏ ਗਏ। ਇਸ ਮੌਕੇ ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਰਮੇਸ਼ ਡਡਵਿੰਡੀ, ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਠੇਕੇਦਾਰ ਹਰਨੇਕ ਸਿੰਘ ਵਿਰਦੀ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ, ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਕੌਸਲਰ ਪਵਨ ਕਨੋਜੀਆ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਵਾਸੂ ਪਾਠਕ, ਸਤਪਾਲ ਧੀਰ ਪ੍ਰਧਾਨ ਕਰਿਆਨਾ ਯੂਨੀਅਨ, ਯੋਗੇਸ਼ ਲਾਹੌਰਾ, ਵਿਪਨ ਨਾਹਰ, ਰਜਿੰਦਰ ਸੁਲਤਾਨਵੀ, ਨਰੇਸ਼ ਕੁਮਾਰ ਧੀਰ, ਮਨੀ ਸਲਪੋਨਾ, ਮੁਕੇਸ਼ ਸਲਪੋਨਾ, ਵੇਦ ਪ੍ਰਕਾਸ਼ ਥਿੰਦ, ਗੁਲਸ਼ਨ ਧੀਰ, ਬਾਵਾ ਸਲਪੋਨਾ, ਮਦਨ ਮੋਹਨ ਸ਼ਰਮਾ, ਕੇਵਲ ਕ੍ਰਿਸ਼ਨ ਵਧਵਾ, ਬ੍ਰਿਜ ਮੋਹਨ ਸੂਦ, ਅਸ਼ੋਕ ਡੀਪੂ ਵਾਲੇ, ਰਾਕੇਸ਼ ਧੀਰ, ਰਜੇਸ਼ ਅਰੋੜਾ, ਅਸ਼ੋਕ ਕੁਮਾਰ ਕਨੋਜੀਆ, ਪੰਕਜ ਧੀਰ ਆਦਿ ਵੀ ਹਾਜ਼ਰ ਸਨ।