ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
Publish Date: Sun, 26 Apr 2026 08:35 PM (IST)
Updated Date: Sun, 26 Apr 2026 08:37 PM (IST)

--ਗੁਰੂ ਅੰਗਦ ਦੇਵ ਜੀ ਦੀ ਬਾਣੀ ਸਮੁੱਚੀ ਮਾਨਵਤਾ ਨੂੰ ਗਿਆਨ ਦਾ ਚਾਨਣ ਪ੍ਰਦਾਨ ਕਰਦੀ ਹੈ : ਭਾਟੀਆ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ੍ਰੀ ਗੁਰੂ ਅੰਗਦ ਦੇਵ ਜੀ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਸਾਹਿਬ ਭੁਪਾਲ ਜਠੇਰੇ ਦੀ ਪ੍ਰਬੰਧਕੀ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਭੁਪਾਲ ਜਠੇਰੇ ਪੀਰ ਚੌਧਰੀ ਰੋਡ ਵਿਖੇ ਕਥਾ ਤੇ ਕੀਰਤਨ ਦਰਬਾਰ ਕਰਵਾਇਆ ਗਿਆ। ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਸਤਨਾਮ ਸਿੰਘ ਹੈੱਡ ਗ੍ਰੰਥੀ ਸਟੇਟ ਗੁਰਦੁਆਰਾ ਸਾਹਿਬ ਨੇ ਕਥਾ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਸੰਗਠਿਤ ਰੂਪ ਪ੍ਰਦਾਨ ਕਰਨ ਦੇ ਕਾਰਜ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੇ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਿੱਖ ਧਰਮ ਦੇ ਵਿਕਾਸ ਹਿੱਤ ਆਰੰਭੇ ਸੰਸਥਾਈ ਕਾਰਜਾਂ ਲੰਗਰ, ਸੰਗਤ-ਪੰਗਤ ਤੇ ਧਰਮਸਾਲ ਆਦਿਕ ਨੂੰ ਹੋਰ ਸੁਦਿ੍ਰੜਤਾ ਨਾਲ ਅਗਾਂਹ ਵਧਾਇਆ, ਉੱਥੇ ਨਵੇਂ ਕਾਰਜਾਂ ਮੱਲ-ਅਖਾੜਾ, ਗੁਰਮੁਖੀ ਲਿਪੀ ਤੇ ਜਨਮ ਸਾਖੀ ਦੀ ਸੰਪਾਦਨਾ ਆਦਿ ਕਾਰਜਾਂ ਦੀ ਨੀਂਹ ਵੀ ਰੱਖੀ, ਜੋ ਸਿਧਾਂਤਕ ਤੇ ਵਿਵਹਾਰਕ ਦੋਵਾਂ ਪੱਖਾਂ ਤੋਂ ਵਿਸ਼ੇਸ਼ ਮਹੱਤਤਾ ਦੀਆਂ ਧਾਰਨੀ ਹਨ। ਕੀਰਤਨ ਸਮਾਗਮ ਦੌਰਾਨ ਭਾਈ ਸਿਰਤਾਜ ਸਿੰਘ, ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਤੇ ਬੀਬੀ ਜਸਪ੍ਰੀਤ ਕੌਰ ਕਪੂਰਥਲਾ ਵਾਲਿਆਂ ਦੇ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸਟੇਜੀ ਫਰਜ਼ ਨਿਭਾਉਂਦਿਆਂ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਹਾਜ਼ਰ ਸੰਗਤਾਂ ਨੂੰ ਗੁਰਬਾਣੀ ਪ੍ਰਤੀ ਦ੍ਰਿੜ ਵਿਸ਼ਵਾਸ ਰੱਖਣ ਦਾ ਸੁਨੇਹਾ ਦਿੱਤਾ। ਸਮਾਗਮ ਪ੍ਰਬੰਧਕਾਂ ਨੇ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ ਤੇ ਰਾਗੀ ਸਿੰਘਾਂ ਤੇ ਸਹਿਯੋਗੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਤੇਜਪਾਲ ਸਿੰਘ ਵਾਲੀਆ, ਮਾਸਟਰ ਸੁਖਜਿੰਦਰ ਸਿੰਘ, ਸਤਬੀਰ ਸਿੰਘ, ਸੁਰਿੰਦਰ ਸਿੰਘ, ਹਰਭਜਨ ਸਿੰਘ, ਧੰਨਪ੍ਰੀਤ ਸਿੰਘ ਭਾਟੀਆ, ਜਸਕਰਨ ਸਿੰਘ, ਗੁਰਮੇਲ ਸਿੰਘ ਚੰਦੀ, ਜੋਗਿੰਦਰ ਸਿੰਘ, ਅਮਰਜੀਤ ਸਿੰਘ ਸਡਾਨਾ, ਸੁਰਜੀਤ ਪਾਲ ਸਿੰਘ, ਕਮਲਜੀਤ ਸਿੰਘ, ਗੁਰਸ਼ਰਨ ਸਿੰਘ, ਕਮਲਦੀਪ ਸਿੰਘ, ਹਰਵੀਰ ਸਿੰਘ, ਕਮਲਜੀਤ ਸਿੰਘ, ਅਰਜਨ ਵਾਲੀਆ, ਰਛਪਾਲ ਸਿੰਘ, ਸੁਖਜੀਤ ਸਿੰਘ ਬਾਂਸਲ, ਬੀਬੀ ਲਖਬੀਰ ਕੌਰ, ਬੀਬੀ ਸੰਤੋਸ਼ ਕੌਰ, ਪੁਸ਼ਪਿੰਦਰ ਕੌਰ, ਪਰਮਜੀਤ ਕੌਰ, ਕੁਲਵੰਤ ਕੌਰ, ਕੁਲਦੀਪ ਕੌਰ, ਪਰਮਿੰਦਰ ਕੌਰ, ਲਵਲੀਨ ਕੌਰ, ਰਾਜਵੀਰ ਕੌਰ, ਬਲਬੀਰ ਕੌਰ ਸਮੇਤ ਮਾਤਾ ਗੁਜਰ ਕੌਰ ਸੇਵਾ ਸੁਸਾਇਟੀ ਦੀਆਂ ਬੀਬੀਆਂ ਤੇ ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ।