ਡੈਨਮਾਰਕ ਦੀ ਪ੍ਰਸਿੱਧ ਯੂਨੀਵਰਸਿਟੀ ਆਫ ਸਾਉਥਰਮ ਚ 13 ਤੋ 15 ਅਪ੍ਰੈਲ ਤੱਕ ਹੋ ਰਹੀ ਅੰਤਰ ਰਾਸ਼ਟਰੀ ਸਿਹਤ ਸੰਚਾਰ ਕਾਨਫਰੰਸ ਚ ਕੈਂਸਰ ਜਿਹੀ ਖਤਰਨਾਕ ਬੀਮਾਰੀ ਦੇ ਹਿਊਮਨ ਪੈਪੀਲੋਮਾ ਵਾਇਰਸ (ਐਚਪੀਵੀ) ਬਾਰੇ ਉਹਨਾਂ ਦੀ ਖੋਜ ਰੱਖੀ ਗਈ ਹੈ।

ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ, ਕਪੂਰਥਲਾ : ਪੰਜਾਬ ਦੀ ਅਕਾਦਮਿਕ ਦੁਨੀਆ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਜਨਸੰਚਾਰ ਤੇ ਮੀਡਿਆ ਅਧਿਐਨ ਵਿਭਾਗ ਦੇ ਮੁਖੀ ਡਾ. ਰੁਬਲ ਕਾਨੋਜੀਆ ਅਤੇ ਉਨ੍ਹਾਂ ਦੀ ਪੀਐਚਡੀ ਖੋਜਾਰਥੀ ਰਕਤਿਮਾ ਗੁਪਤਾ ਦੀ ਖੋਜ ਨੂੰ ਵਿਸ਼ਵ ਪੱਧਰ ‘ਤੇ ਵੱਡੀ ਮਾਨਤਾ ਮਿਲੀ ਹੈ।
ਡੈਨਮਾਰਕ ਦੀ ਪ੍ਰਸਿੱਧ ਯੂਨੀਵਰਸਿਟੀ ਆਫ ਸਾਉਥਰਮ ਚ 13 ਤੋ 15 ਅਪ੍ਰੈਲ ਤੱਕ ਹੋ ਰਹੀ ਅੰਤਰ ਰਾਸ਼ਟਰੀ ਸਿਹਤ ਸੰਚਾਰ ਕਾਨਫਰੰਸ ਚ ਕੈਂਸਰ ਜਿਹੀ ਖਤਰਨਾਕ ਬੀਮਾਰੀ ਦੇ ਹਿਊਮਨ ਪੈਪੀਲੋਮਾ ਵਾਇਰਸ (ਐਚਪੀਵੀ) ਬਾਰੇ ਉਹਨਾਂ ਦੀ ਖੋਜ ਰੱਖੀ ਗਈ ਹੈ। ਇਸ ਖੋਜ ਵਿਚ ਭਾਰਤ ਵਿੱਚ ਐਚਪੀਵੀ ਸਬੰਧੀ ਸਿਹਤ ਸੇਵਾਵਾਂ ਤੱਕ ਪਹੁੰਚ ਵਿੱਚ ਆ ਰਹੀਆਂ ਮੁੱਖ ਰੁਕਾਵਟਾਂ ਨੂੰ ਉਜਾਗਰ ਕੀਤਾ ਗਿਆ ਹੈ। ਇਹ ਖੋਜ ਸਿਹਤ ਸੇਵਾਵਾਂ ਅਤੇ ਕੈਂਸਰ ਦੀ ਰੋਕਥਾਮ ਲਈ ਨਵੀਂ ਦਿਸ਼ਾ ਦੇਵੇਗੀ।
ਹਿਊਮਨ ਪੈਪੀਲੋਮਾ ਵਾਇਰਸ (ਐਚਪੀਵੀ) ਬਾਰੇ ਉਕਤ ਖੋਜ ਅਨੁਸਾਰ, ਲੋਕਾਂ ਵਿੱਚ ਘੱਟ ਜਾਗਰੂਕਤਾ, ਟੀਕੇ ਬਾਰੇ ਸੀਮਿਤ ਜਾਣਕਾਰੀ, ਆਰਥਿਕ ਰੁਕਾਵਟਾ, ਸਮਾਵੇਸ਼ੀ ਸਿਹਤ ਸੇਵਾਵਾਂ ਦੀ ਘਾਟ ਅਤੇ ਸਮਾਜ ਵਿੱਚ ਫੈਲੀ ਗਲਤ ਜਾਣਕਾਰੀ ਇਸ ਖੇਤਰ ਦੀਆਂ ਵੱਡੀਆਂ ਚੁਣੌਤੀਆਂ ਹਨ। ਇਹਨਾ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੇ ਨਤੀਜਿਆਂ ਦੇ ਆਧਾਰ ‘ਤੇ ਜਾਗਰੂਕਤਾ ਮੁਹਿੰਮਾਂ ਤਿਆਰ ਕਰ ਕੇ ਐਚਪੀਵੀ ਟੀਕਾਕਰਨ ਵਧਾਇਆ ਜਾ ਸਕਦਾ ਹੈ, ਜੋ ਕੈਂਸਰ ਦੀ ਰੋਕਥਾਮ ਲਈ ਮਹੱਤਵਪੂਰਨ ਕਦਮ ਹੋਵੇਗਾ।
ਇਹ ਖੋਜ ਸਿਰਫ ਸਮੱਸਿਆਵਾਂ ਦੀ ਪਹਿਚਾਣ ਹੀ ਨਹੀਂ ਕਰਦੀ, ਸਗੋਂ ਉਨ੍ਹਾਂ ਦੇ ਹੱਲ ਵੀ ਸੁਝਾਉਂਦੀ ਹੈ। ਇਸ ਦੇ ਆਧਾਰ ‘ਤੇ ਪ੍ਰਭਾਵਸ਼ਾਲੀ ਜਾਗਰੂਕਤਾ ਮੁਹਿੰਮਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ, ਜਿਸ ਨਾਲ ਐਚਪੀਵੀ ਟੀਕਾਕਰਨ ਦੀ ਦਰ ਵਿੱਚ ਵਾਧਾ ਹੋਵੇਗਾ ਅਤੇ ਕੈਂਸਰ ਦੀ ਰੋਕਥਾਮ ਵਿੱਚ ਮਦਦ ਮਿਲੇਗੀ। ਇਸ ਤੋਂ ਇਲਾਵਾ, ਇਹ ਨਤੀਜੇ ਨੀਤੀ-ਨਿਰਧਾਰਕਾਂ ਨੂੰ ਸਮਾਵੇਸ਼ੀ ਸਿਹਤ ਸੇਵਾਵਾਂ ਵਿਕਸਿਤ ਕਰਨ ਤੇ ਸਿਹਤ ਕਰਮਚਾਰੀਆਂ ਨੂੰ ਸੰਵੇਦਨਸ਼ੀਲ ਬਣਾਉਣ ਵੱਲ ਮਜ਼ਬੂਤ ਕਦਮ ਸਾਬਤ ਹੋ ਸਕਦੇ ਹਨ।
ਡਾ. ਕਾਨੋਜੀਆ ਦੀ ਵਿਦਿਅਕ ਯਾਤਰਾ ਵੀ ਕਾਬਿਲੇ-ਤਾਰੀਫ਼ ਰਹੀ ਹੈ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਸੁਲਤਾਨਪੁਰ ਲੋਧੀ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਉੱਚ ਸਿੱਖਿਆ ਹਾਸਲ ਕਰਦੇ ਹੋਏ ਉਹਨਾ ਖੋਜ ਦੇ ਖੇਤਰ ਵਿੱਚ ਆਪਣਾ ਵੱਖਰਾ ਮੁਕਾਮ ਬਣਾਇਆ। 2010 ਵਿੱਚ ਉਨ੍ਹਾਂ ਨੇ ਯੂਜੀਸੀ-ਐਨਈਟੀ ਅਤੇ ਜੇਆਰਐਫ ਯੋਗਤਾ ਹਾਸਲ ਕੀਤੀ। ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਨਿਵਾਸੀ ਡਾ. ਰੂਬਲ ਕਾਨੋਜੀਆ ਪਹਿਲਾਂ ਵੀ ਕਈ ਅੰਤਰਰਾਸ਼ਟਰੀ ਮੰਚਾਂ ‘ਤੇ ਪੰਜਾਬ ਦੀ ਨੁਮਾਇੰਦਗੀ ਕਰ ਚੁੱਕੇ ਹਨ।
2025 ਵਿੱਚ ਉਨ੍ਹਾਂ ਨੂੰ ਨੈਨਇੰਗ ਟੈਕਨਾਲੋਜੀਕਲ ਯੂਨੀਵਰਸਿਟੀ ਸਿੰਗਾਪੁਰ ਵਿੱਚ ਖੋਜ ਪੇਸ਼ ਕਰਨ ਦਾ ਮੌਕਾ ਮਿਲਿਆ ਸੀ। ਇਸ ਤੋਂ ਇਲਾਵਾ ਮਈ 2026 ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਕਾਨਫੰਰਸ ਲਈ ਉਨ੍ਹਾਂ ਨੂੰ ਵਰਲਡ ਹੈਲਥ ਆਰਗੇਨਾਇਜੇਸ਼ਨ ਵੱਲੋਂ ਵੀ ਸੱਦਾ ਮਿਲਿਆ ਹੋਇਆ ਹੈ, ਜਦਕਿ ਉਹਨਾਂ ਦੀ ਕੈਂਸਰ ਨਾਲ ਜੁੜੀ ਮਿਸਇਨਫੋਰਮੇਸ਼ਨ (ਗਲਤ ਜਾਣਕਾਰੀ) ਬਾਰੇ ਜੋ ਅਧਿਐਨ ਕੀਤਾ, ਉਸ ਨੂੰ ਇੱਕ ਵਿਸ਼ਵ ਪੱਧਰੀ ਕੈਂਸਰ ਖੋਜ ਸੰਸਥਾ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (ਆਈਏਆਰਸੀ) ਵੱਲੋਂ ਵੀ ਮਾਨਤਾ ਤੇ ਸਨਮਾਨ ਮਿਲ ਚੁੱਕੀ ਹੈ।
ਸੈਂਟਰਲ ਯੂਨੀਵਰਸਿਟੀ ਆਫ ਪੰਜਾਬ (ਬਠਿਡਾ) ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਇਸ ਉਪਲਬਧੀ ‘ਤੇ ਬੇਹਦ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਖੋਜ ਨਾ ਸਿਰਫ ਸਾਡ ਦੇਸ਼ ਦੇ ਸਮਾਜ ਵਿੱਚ ਜਾਗਰੂਕਤਾ ਵਧਾਉਂਦੀ ਹੈ, ਸਗੋਂ ਦੁਨਿਆ ਭਰ ਦੇ ਸਿਹਤ ਸੰਚਾਰ, ਨੀਤੀ-ਨਿਰਧਾਰਣ ਅਤੇ ਗਲੋਬਲ ਅਕਾਦਮਿਕ ਮੰਚ ‘ਤੇ ਵੀ ਪੰਜਾਬ ਦੀ ਪਛਾਣ ਮਜ਼ਬੂਤ ਕਰਦੀ ਹੈ। ਵੀਸੀ ਪ੍ਰਸਾਦ ਨੇ ਕਿਹਾ ਕਿ ਯੂਨੀਵਰਸਿਟੀ ਦੇ ਡਾ. ਰੂਬਲ ਕਨੋਜਿਆ ਅਤੇ ਵਿਦਿਆਰਥਣ ਰਕਤਿਮਾ ਗੁਪਤਾ ਦੀ ਇਸ ਉਲਬੱਧਤੀ ਤੇ ਯੂਨੀਵਰਸਿਟੀ ਹੀ ਨਹੀ ਬਲਕਿ ਪੂਰੇ ਪੰਜਾਬ ਤੇ ਹਿਦੋਸਤਾਨ ਨੂੰ ਬਹੁਤ ਮਾਣ ਹੈ।