ਪ੍ਰਿੰ. ਪ੍ਰੋਮਿਲਾ ਅਰੋੜਾ ਨੇ ਲੋੜਵੰਦ ਲੜਕੀਆਂ ਨੂੰ ਦਿੱਤੀ ਸਕਾਲਰਸ਼ਿਪ
ਪ੍ਰਿੰਸੀਪਲ ਪ੍ਰੋਮਿਲਾ ਅਰੋੜਾ ਵੱਲੋਂ ਲੋੜਵੰਦ ਲੜਕੀਆਂ ਲਈ ਸਕਾਲਰਸ਼ਿਪ ਦੇ ਕੇ ਕੀਤਾ ਸ਼ੁੱਭ -ਕਰਮਨ
Publish Date: Mon, 20 Apr 2026 07:17 PM (IST)
Updated Date: Mon, 20 Apr 2026 07:18 PM (IST)
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਉੱਘੀ ਲੇਖਿਕਾ ਤੇ ਸਮਾਜ ਸੇਵਿਕਾ ਪ੍ਰਿੰਸੀਪਲ ਪ੍ਰੋਮਿਲਾ ਅਰੋੜਾ ਵਾਸੀ ਕਪੂਰਥਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੀ ਸਵ. ਮਾਤਾ ਪ੍ਰਿੰਸੀਪਲ ਮਨੋਰਮਾ ਸੇਠੀ ਦੀ ਯਾਦ ਵਿਚ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਇਸ ਤਹਿਤ ਸ਼ਿੰਘਰਾਲਾ ਸਕੂਲ ਨਡਾਲਾ ਵਿਚ ਪੇਂਡੂ ਇਲਾਕੇ ਦੀਆਂ ਵੱਡੀਆਂ ਕਲਾਸਾਂ ਵਿਚ ਪੜ੍ਹਦੀਆਂ ਲੋੜਵੰਦ ਲੜਕੀਆਂ ਲਈ ਵਿਸ਼ੇਸ਼ ਸਕਾਲਰਸ਼ਿਪ ਦੀ ਵਿਵਸਥਾ ਕੀਤੀ ਗਈ ਹੈ। ਸਕੂਲ ਚੇਅਰਮੈਨ ਡਾ. ਆਸਾ ਸਿੰਘ ਘੁੰਮਣ ਨੇ ਦੱਸਿਆ ਕਿ ਇਹ ਸਕਾਲਰਸ਼ਿਪ ਪ੍ਰਤੀ ਮਹੀਨਾ 1,000 ਰੁਪਏ ਦੀ ਹੋਵੇਗੀ, ਜੋ ਕਿ ਬੱਸ ਰਾਹੀਂ ਸਕੂਲ ਆਉਣ ਵਾਲੀ ਕਿਸੇ ਲੋੜਵੰਦ ਤੇ ਹੋਣਹਾਰ ਵਿਦਿਆਰਥਣ ਨੂੰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਵ. ਪ੍ਰਿੰਸੀਪਲ ਮਨੋਰਮਾ ਸੇਠੀ ਨੇ ਸੁਲਤਾਨਪੁਰ ਵਿਚ ਆਪਣੀ ਸੇਵਾ ਦੌਰਾਨ ਤੇ ਪ੍ਰਿੰ. ਪ੍ਰੋਮਿਲਾ ਅਰੋੜਾ ਨੇ ਸਰਕਾਰੀ ਨੌਕਰੀ ਦੌਰਾਨ ਹਮੇਸ਼ਾ ਹੀ ਗਰੀਬ ਤੇ ਲੋੜਵੰਦ ਲੜਕੀਆਂ ਦੀ ਸਹਾਇਤਾ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਹ ਸਕਾਲਰਸ਼ਿਪ ਵੀ ਉਨ੍ਹਾਂ ਦੀ ਉਸੇ ਸੋਚ ਦਾ ਪ੍ਰਤੀਕ ਹੈ।