ਘਈ ਕਾਂਗਰਸ ’ਚ ਹੋਏ ਸ਼ਾਮਲ
ਪ੍ਰਦੀਪ ਘਈ ਨੇ ਕੀਤੀ ਘਰ ਵਾਪਸੀ, ਮੁੜ ਕਾਂਗਰਸ ’ਚ ਹੋਏ ਸ਼ਾਮਲ
Publish Date: Fri, 01 May 2026 10:18 PM (IST)
Updated Date: Fri, 01 May 2026 10:20 PM (IST)
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ
ਭੁਲੱਥ : ਅੰਤਰਰਾਸ਼ਟਰੀ ਪਾਵਰਲਿਫਟ ਪ੍ਰਦੀਪ ਘਈ ਜੋ ਕਿ ਬੀਤੇ ਦਿਨੀਂ ਕਾਂਗਰਸ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ, ਉਨ੍ਹਾਂ ਹੁਣ ਮੁੜ ਕਾਂਗਰਸ ਵਿੱਚ ਘਰ ਵਾਪਸੀ ਕਰ ਲਈ ਹੈ। ਉਨ੍ਹਾਂ ਦਾ ਮੁੜ ਕਾਂਗਰਸ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਸਿਆਸੀ ਸਕੱਤਰ ਕਰਨਦੀਪ ਸਿੰਘ ਖੱਖ, ਬਲਾਕ ਸੰਮਤੀ ਮੈਂਬਰ ਸੁਖਪਾਲ ਸਿੰਘ ਚੀਮਾ, ਸਾਬਕਾ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ, ਕੋਂਸਲਰ ਰਮਨ ਬੱਬਰ ਤੇ ਚੇਅਰਮੈਨ ਸੁਰਿੰਦਰ ਕੱਕੜ ਨੇ ਸਵਾਗਤ ਕੀਤਾ। ਆਗੂਆਂ ਨੇ ਕਿਹਾ ਪ੍ਰਦੀਪ ਘਈ ਵੱਲੋਂ ਜਾਣੇ-ਅਣਜਾਣੇ ਵਿੱਚ ਇਹ ਕਦਮ ਚੁੱਕਿਆ ਗਿਆ ਸੀ ਜਿਸਦਾ ਉਹਨਾਂ ਨੂੰ ਪਛਤਾਵਾ ਹੈ ਅਤੇ ਹੁਣ ਤੋਂ ਕਾਂਗਰਸ ਵਿੱਚ ਪਹਿਲਾਂ ਵਾਂਗ ਹੀ ਸਤਿਕਾਰਯੋਗ ਹਨ। ਇਸ ਮੌਕੇ ਪ੍ਰਦੀਪ ਘਈ ਨੇ ਕਿਹਾ ਉਹ ਕਾਂਗਰਸ ਦਾ ਪੱਕਾ ਸਿਪਾਹੀ ਸੀ ਤੇ ਰਹੇਗਾ ਅਤੇ ਹਮੇਸ਼ਾ ਕਾਂਗਰਸ ਪਾਰਟੀ ਵਿੱਚ ਰਹਿ ਕੇ ਲੋਕ ਸੇਵਾ ਕਰੇਗਾ। ਇਸ ਮੌਕੇ ਕਾਂਗਰਸੀ ਆਗੂ ਗੁਰਦੇਵ ਸਿੰਘ ਬਾਜਵਾ, ਵਕੀਲ ਸਤਪਾਲ ਵਧਾਵਨ, ਅਸ਼ਵਨੀ ਚਾਵਲਾ, ਵਰੁਣ ਖੁਰਾਣਾ, ਸੰਨੀ ਦੱਤਾ, ਰੂਪਾ ਤੇ ਹੋਰ ਹਾਜ਼ਰ ਸਨ।