ਪਾਵਰਕਟ : ਨਾ ਦਿਨ ਨੂੰ ਚੈਨ ਤੇ ਨਾ ਰਾਤ ਨੂੰ ਆਰਾਮ
ਪੰਜ-ਪੰਜ ਘੰਟਿਆਂ ਦੀ ਕਟੌਤੀ
Publish Date: Sun, 26 Apr 2026 09:49 PM (IST)
Updated Date: Sun, 26 Apr 2026 09:52 PM (IST)

ਪੰਜ-ਪੰਜ ਘੰਟਿਆਂ ਦੀ ਕਟੌਤੀ ਨਾਲ ਸ਼ਹਿਰ ਬੇਹਾਲ ਰਾਤਾਂ ਵੀ ਕਰ ਰਹੀਆਂ ਬੇਚੈਨ ਨਰੇਸ਼ ਕਦ, ਜਾਗਰਣ ਕਪੂਰਥਲਾ : ਅਪ੍ਰੈਲ ਦੀ ਤਪਦੀ ਗਰਮੀ ਦੇ ਵਿਚਾਲੇ ਸ਼ਹਿਰ ’ਚ ਵਧਦੀ ਬਿਜਲੀ ਕਟੌਤੀ ਨੇ ਹਾਲਾਤ ਬਦਤਰ ਕਰ ਦਿੱਤੇ ਹਨ। ਦਿਨ ’ਚ ਤੇਜ਼ ਧੁੱਪ ਤੇ ਹੁੰਮਸ ਨਾਲ ਜੂਝ ਰਹੇ ਲੋਕ ਜਦ ਰਾਤ ਨੂੰ ਰਾਹਤ ਦੀ ਉਮੀਦ ਕਰਦੇ ਹਨ ਤਾਂ ਵਾਰ-ਵਾਰ ਲੱਗਣ ਵਾਲੇ ਬਿਜਲੀ ਕਟ ਉਨ੍ਹਾਂ ਦੀ ਨੀਂਦ ਵੀ ਖੋਹ ਲੈਂਦੇ ਹਨ•। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ’ਚ ਰੋਜ਼ਾਨਾ ਚਾਰ ਤੋਂ ਪੰਜ ਘੰਟਿਆਂ ਤੱਕ ਬਿਜਲੀ ਬੰਦ ਰਹਿਣ ਨਾਲ ਆਮ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦਿਨ ਦੇ ਸਮੇਂ ਤਾਂ ਕਿਸੇ ਤਰ੍ਹਾਂ ਕੰਮ ਚੱਲ ਜਾਂਦਾ ਹੈ ਪਰ ਰਾਤ ਦੇ ਸਮੇਂ ਬਿਜਲੀ ਕਟੌਤੀ ਸਭ ਤੋਂ ਵੱਧ ਪ੍ਰੇਸ਼ਾਨ ਕਰ ਰਹੀ ਹੈ। ਬਜ਼ੁਰਗ, ਬੱਚੇ ਤੇ ਮਰੀਜ਼ ਸਭ ਤੋਂ ਵੱਧ ਪ੍ਰਭਾਵਿਤ ਹਨ। ਕਈ ਪਰਿਵਾਰਾਂ ਨੇ ਦੱਸਿਆ ਕਿ ਰਾਤ ਨੂੰ ਕਈ ਵਾਰ ਬਿਜਲੀ ਜਾਣ ਦੇ ਕਾਰਨ ਉਨ੍ਹਾਂ ਨੂੰ ਪੂਰੀ ਰਾਤ ਜਾਗ ਕੇ ਬਿਤਾਉਣੀ ਪੈਂਦੀ ਹੈ, ਜਿਸ ਨਾਲ ਪੂਰਾ ਦਿਨ ਥਕਾਵਟ ਬਣੀ ਰਹਿੰਦੀ ਹੈ। ਬਾਜ਼ਾਰਾਂ ’ਚ ਵੀ ਇਸ ਦਾ ਅਸਰ ਸਾਫ਼ ਦਿਸ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਵਾਰ-ਵਾਰ ਬਿਜਲੀ ਜਾਣ ਨਾਲ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਛੋਟੇ ਦੁਕਾਨਦਾਰਾਂ ਲਈ ਹਾਲਾਤ ਹੋਰ ਵੀ ਗੰਭੀਰ ਹੈ, ਕਿਉਂਕਿ ਬਿਨਾਂ ਬਿਜਲੀ ਦੇ ਉਨ੍ਹਾਂ ਦਾ ਕੰਮ ਲਗਪਗ ਠੱਪ ਹੋ ਜਾਂਦਾ ਹੈ। ਇਨਵਰਟਰ ਤੇ ਜੈਨਰੇਟਰ ਦਾ ਸਹਾਰਾ ਲੈਣ ਨਾਲ ਖ਼ਰਚ ਵਧ ਗਿਆ ਹੈ, ਜਿਸ ਨਾਲ ਆਮਦਨੀ ’ਤੇ ਅਸਰ ਪੈ ਰਿਹਾ ਹੈ। ਨਾਲ ਹੀ ਗਰਮੀ ਤੇ ਬਿਜਲੀ ਦੀ ਸਮੱਸਿਆ ਦੇ ਚਲਦਿਆਂ ਗਾਹਕਾਂ ਦੀ ਗਿਣਤੀ ’ਚ ਵੀ ਗਿਰਾਵਟ ਆਈ ਹੈ। ਸ਼ਿਕਾਇਤ ਕੇਂਦਰਾਂ ’ਤੇ ਵਧਿਆ ਦਬਾਅ ਬਿਜਲੀ ਕਟੌਤੀ ਨੂੰ ਲੈ ਕੇ ਸ਼ਿਕਾਇਤ ਕੇਂਦਰਾਂ ’ਤੇ ਰੋਜ਼ਾਨਾ ਵੱਡੀ ਗਿਣਤੀ ’ਚ ਸ਼ਿਕਾਇਤਾਂ ਪਹੁੰਚ ਰਹੀਆਂ ਹਨ। ਲੋਕਾਂ ਦਾ ਦੋਸ਼ ਹੈ ਕਿ ਸ਼ਿਕਾਇਤ ਕਰਨ ਦੇ ਬਾਵਜੂਦ ਸਮੇਂ ’ਤੇ ਹਲ ਨਹੀਂ ਮਿਲ ਰਿਹਾ। ਕਈ ਵਾਰ ਫੋਨ ਲਾਈਨ ਰੁੱਝੀਆਂ ਰਹਿੰਦੀਆਂ ਹਨ ਜਾਂ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਵੀ ਕਾਰਵਾਈ ’ਚ ਦੇਰੀ ਹੁੰਦੀ ਹੈ। ਦਿਹਾਤੀ ਖੇਤਰਾਂ ’ਚ ਹਾਲਾਤ ਹੋਰ ਵੀ ਖ਼ਰਾਬ ਸ਼ਹਿਰ ਦੇ ਮੁਕਾਬਲੇ ਦਿਹਾਤੀ ਇਲਾਕਿਆਂ ’ਚ ਹਾਲਾਤ ਹੋਰ ਵੀ ਚਿੰਤਾਜਨਕ ਹਨ। ਪਿੰਡਾਂ ’ਚ ਰੋਜ਼ਾਨਾ ਛੇ ਤੋਂ ਅੱਠ ਘੰਟਿਆਂ ਤੱਕ ਬਿਜਲੀ ਕਟੌਤੀ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਿੰਚਾਈ ਕਾਰਜ ਪ੍ਰਭਾਵਿਤ ਹੋ ਰਹੇ ਹਨ, ਜਿਸ ਨਾਲ ਫਸਲਾਂ ’ਤੇ ਅਸਰ ਪੈ ਸਕਦਾ ਹੈ। ਪਸ਼ੂ ਪਾਲਨ ਤੇ ਘਰੇਲੂ ਕਾਰਜ ਵੀ ਪ੍ਰਭਾਵਿਤ ਹੋ ਰਹੇ ਹਨ। ਪੜਾਈ ’ਤੇ ਵੀ ਪੈ ਰਿਹਾ ਅਸਰ ਬਿਜਲੀ ਕਟੌਤੀ ਦਾ ਅਸਰ ਵਿਦਿਆਰਥੀਆਂ ਦੀ ਪੜਾਈ ’ਤੇ ਵੀ ਸਾਫ਼ ਦਿਸ ਰਿਹਾ ਹੈ। ਪ੍ਰੀਖਿਆਵਾਂ ਦਾ ਸਮਾਂ ਹੋਣ ਦੇ ਕਾਰਨ ਵਿਦਿਆਰਥੀਆਂ ਨੂੰ ਰਾਤ ’ਚ ਪੜਾਈ ਕਰਨ ’ਚ ਪ੍ਰੇਸ਼ਾਨੀ ਹੋ ਰਹੀ ਹੈ। ਕਈ ਸਕੂਲਾਂ ’ਚ ਬਿਜਲੀ ਦੀ ਸਮੱਸਿਆ ਦੇ ਕਾਰਨ ਪੱਖੇ ਤੇ ਹੋਰ ਸਹੂਲਤਾਂ ਪ੍ਰਭਾਵਿਤ ਹੋ ਰਹੀਆਂ ਹਨ। ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਧਦੀ ਮੰਗ ਤੇ ਤਕਨੀਕੀ ਕਾਰਨਾਂ ਦੇ ਕਾਰਨ ਇਹ ਸਮੱਸਿਆ ਸਾਹਮਣੇ ਆਈ ਹੈ। ਕੁਝ ਸਥਾਨਾਂ ’ਤੇ ਮੈਂਟਨੈਂਸ ਕਾਰਜ ਵੀ ਚੱਲ ਰਿਹਾ ਹੈ, ਜਿਸ ਦੇ ਕਾਰਨ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਵਿਭਾਗ ਦਾ ਦਾਅਵਾ ਹੈ ਕਿ ਛੇਤੀ ਹੀ ਹਾਲਾਤ ’ਚ ਸੁਧਾਰ ਕੀਤਾ ਜਾਵੇਗਾ।