ਚੋਰੀ ਮਾਮਲੇ ’ਚ ਪੁਲਿਸ ਸਰਗਰਮ, ਸੀਸੀਟੀਵੀ ਫੁਟੇਜ ਰਾਹੀਂ ਜਾਂਚ ਜਾਰੀ
ਡਡਵਿੰਡੀ ਦੇ ਪੰਮਾਂ ਮਾਰੂਤੀ ਗੈਰੇਜ ਚੋਰੀ ਮਾਮਲੇ ’ਚ ਪੁਲਿਸ ਸਰਗਰਮ, ਸੀਸੀਟੀਵੀ ਫੁਟੇਜ ਰਾਹੀਂ ਜਾਂਚ ਜਾਰੀ
Publish Date: Sun, 17 May 2026 08:55 PM (IST)
Updated Date: Sun, 17 May 2026 08:57 PM (IST)
ਪਰਮਜੀਤ ਸਿੰਘ, ਪੰਜਾਬੀ ਜਾਗਰਣ, ਡਡਵਿੰਡੀ : ਪਿੰਡ ਡਡਵਿੰਡੀ ਵਿਖੇ ਸਥਿਤ ਪੰਮਾ ਮਾਰੂਤੀ ਕਾਰ ਗੈਰੇਜ ਵਿੱਚ ਹੋਈ ਚੋਰੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਗੈਰੇਜ ਮਾਲਕ ਪਰਮਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਡਡਵਿੰਡੀ ਨੇ ਦੱਸਿਆ ਸੀ ਕਿ ਬੀਤੀ ਦੇਰ ਰਾਤ ਅਣਪਛਾਤੇ ਚੋਰਾਂ ਨੇ ਗੈਰੇਜ ਦੀਆਂ ਕੰਧਾਂ ਤੋੜ ਕੇ ਕਰੀਬ 45 ਤੋਂ 50 ਹਜ਼ਾਰ ਰੁਪਏ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ ਸੀ। ਚੋਰੀ ਹੋਏ ਸਾਮਾਨ ਵਿੱਚ ਦੋ ਮਕੈਨੀਕਲ ਡਰਿੱਲਾਂ, ਇੱਕ ਸੁਰਾਖ ਕੱਢਣ ਵਾਲੀ ਡਰਿੱਲ, ਦੋ ਗ੍ਰੈਂਡਰ ਅਤੇ ਇੱਕ ਹੀਟ ਡਰਿੱਲ ਸ਼ਾਮਲ ਹਨ। ਪੀੜਤ ਪਰਮਜੀਤ ਸਿੰਘ ਨੇ ਇਸ ਘਟਨਾ ਵਿੱਚ ਕਿਸੇ ਭੇਤੀ ਵਿਅਕਤੀ ਦੀ ਸ਼ਮੂਲੀਅਤ ਦਾ ਵੀ ਸ਼ੱਕ ਜ਼ਾਹਿਰ ਕੀਤਾ ਸੀ। ਇਸ ਸਬੰਧੀ ਏਐੱਸਆਈ ਸੁਰਜੀਤ ਸਿੰਘ ਚੌਕੀ ਇੰਚਾਰਜ ਮੋਠਾਂਵਾਲਾ ਨੇ ਦੱਸਿਆ ਕਿ ਪੁਲਿਸ ਵੱਲੋਂ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਢਵਾ ਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫੁਟੇਜ ਵਿੱਚ ਇੱਕ ਵ੍ਹਾਈਟ ਰੰਗ ਦੀ ਸਕੂਟਰੀ ਨਜ਼ਰ ਆਈ ਹੈ, ਜਿਸ ਦਾ ਨੰਬਰ ਚੈੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦੀ ਹੀ ਪੰਮਾ ਮਾਰੂਤੀ ਕਾਰ ਗੈਰੇਜ ਡਡਵਿੰਡੀ ਵਿਖੇ ਹੋਈ ਚੋਰੀ ਨੂੰ ਟ੍ਰੇਸ ਕਰ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।