ਹਰਪ੍ਰੀਤ ਮਾਰਸ਼ਲ ਆਰਟਸ ਕਲੱਬ ਨਡਾਲਾ ਦੇ ਖਿਡਾਰੀਆਂ ਨੇ ਜਿੱਤੇ ਮੈਡਲ
ਹਰਪ੍ਰੀਤ ਮਾਰਸ਼ਲ ਆਰਟਸ ਕਲੱਬ ਨਡਾਲਾ ਦੇ ਖਿਡਾਰੀਆਂ ਨੇ ਮੈਡਲ ਜਿੱਤੇ
Publish Date: Thu, 07 May 2026 08:18 PM (IST)
Updated Date: Thu, 07 May 2026 08:20 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਕਪੂਰਥਲਾ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਵੁਸ਼ੁ ਟੂਰਨਾਮੈਂਟ ਵਿਚ ਹਰਪ੍ਰੀਤ ਮਾਰਸ਼ਲ ਆਰਟਸ ਕਲੱਬ ਨਡਾਲਾ ਦੇ ਖਿਡਾਰੀਆਂ ਨੇ ਮੈਡਲ ਜਿੱਤ ਕੇ ਪੰਜਾਬ ਪੱਧਰੀ ਵੁਸ਼ੂ ਟੂਰਨਾਮੈਂਟ ਵਿਚ ਆਪਣੀ ਜਗ੍ਹਾ ਬਣਾਈ ਜੋ ਕਿ ਲੜਕੀਆਂ ਦਾ ਬਠਿੰਡੇ ਜ਼ਿਲ੍ਹੇ ਵਿਚ 27 ਤੋਂ 29 ਮਈ ਤੇ ਲੜਕਿਆਂ ਦਾ 5 ਤੋਂ 7 ਜੂਨ ਨੂੰ ਹੁਸ਼ਿਆਰਪੁਰ ਜ਼ਿਲੇ ਵਿਚ ਹੋਵੇਗਾ। ਜਾਣਕਾਰੀ ਅਨੁਸਾਰ ਮੈਡਲ ਜਿੱਤਣ ਵਾਲੇ ਖਿਡਾਰੀ ਅਨਰੂਪ ਸਿੰਘ ਨਡਾਲਾ ਗੋਲਡ, ਸਾਹਿਬ ਪ੍ਰੀਤ ਸਿੰਘ ਖਾਨਪੁਰ ਗੋਲਡ, ਦਖਸ਼ਵੀਰ ਨਡਾਲਾ ਗੋਲਡ, ਰਾਮ ਮਾਡਲ ਟਾਊਨ ਗੋਲਡ, ਸ਼ਾਹਬਾਜ਼ ਪ੍ਰੀਤ ਸਿੰਘ ਲੱਖਣ ਕੇ ਪੱਡਾ ਗੋਲਡ ਤੇ ਲੜਕੀਆਂ ਵੱਲੋਂ ਰੋਸ਼ਨੀ ਮਾਡਲ ਟਾਊਨ ਗੋਲਡ, ਤਰਨਵੀਰ ਕੌਰ ਤਾਜਪੁਰ ਗੋਲਡ, ਮੰਨਤ ਮਾਡਲ ਟਾਊਨ ਗੋਲਡ ਜੈਸਮੀਨ ਕੌਰ ਸ਼ੇਰੋਵਾਲ ਨੇ ਗੋਲਡ ਮੈਡਲ ਹਾਸਲ ਕੀਤੇ। ਗੱਲਬਾਤ ਕਰਦਿਆਂ ਕੋਚ ਹਰਪ੍ਰੀਤ ਸਿੰਘ ਨਡਾਲਾ ਨੇ ਦੱਸਿਆ ਕਿ ਇਸ ਮੌਕੇ ਡਾ. ਸੰਦੀਪ ਕੁਮਾਰ ਪੰਜਾਬ ਲੈਬ ਨਡਾਲਾ, ਪ੍ਰਿੰਸੀਪਲ ਪਰਮਿੰਦਰ ਕੌਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ, ਕੋਚ ਗੌਰਵ ਕੁਮਾਰ ਸ਼ਾਹਕੋਟ, ਕੋਚ ਪ੍ਰਿੰਸ ਕੌਲ ਫਗਵਾੜਾ, ਕੋਚ ਅਤੁਲ ਆਰੀਅਨ ਫਗਵਾੜਾ, ਪ੍ਰਧਾਨ ਮਦਨ ਲਾਲ ਸ਼ਰਮਾ ਪੱਡਾ, ਜਤਿੰਦਰ ਸਿੰਘ ਡੀਪੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਜਿੱਤਣ ਵਾਲੇ ਸਾਰੇ ਖਿਡਾਰੀਆਂ ਤੇ ਮਾਤਾ-ਪਿਤਾ ਨੂੰ ਵਧਾਈਆਂ ਦਿੱਤੀਆਂ।