ਨੰਬਰਦਾਰ ਯੂਨੀਅਨ ਵੱਲੋਂ ਮੀਟਿੰਗ 'ਚ ਅਹਿਮ ਮਤੇ ਪਾਸ : ਸਾਬੂਵਾਲ
ਨੰਬਰਦਾਰ ਯੂਨੀਅਨ ਸੁਲਤਾਨਪੁਰ ਲੋਧੀ ਵੱਲੋਂ ਮੀਟਿੰਗ 'ਚ ਅਹਿਮ ਮਤੇ ਕੀਤੇ ਪਾਸ : ਸਾਬੂਵਾਲ
Publish Date: Tue, 20 Jan 2026 09:25 PM (IST)
Updated Date: Tue, 20 Jan 2026 09:27 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਨੰਬਰਦਾਰ ਯੂਨੀਅਨ ਤਹਿਸੀਲ ਸੁਲਤਾਨਪੁਰ ਲੋਧੀ ਦੀ ਵਿਸ਼ੇਸ਼ ਮੀਟਿੰਗ ਅੱਜ ਪਵਿੱਤਰ ਵੇਈਂ ਕੰਢੇ ਨਿਰਮਲ ਕੁਟੀਆ ਵਿਖੇ ਬਲਾਕ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸਤਵਿੰਦਰ ਸਿੰਘ ਸੱਤਾ ਸਾਬੂਵਾਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਨੰਬਰਦਾਰਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਆਉਂਦੀਆਂ ਸਮੱਸਿਆਵਾਂ ਬਾਰੇ ਵਿਚਾਰ-ਚਰਚਾ ਕੀਤੀ ਗਈ ਤੇ ਨੰਬਰਦਾਰਾਂ ਦਾ ਬਣਦਾ ਮਾਣ-ਭੱਤਾ ਨਾਲੋਂ-ਨਾਲ ਖਾਤਿਆਂ ਵਿਚ ਪਾਉਣ ਦੀ ਮੰਗ ਕੀਤੀ ਗਈ। ਇਸਤੋਂ ਇਲਾਵਾ ਪਾਸ ਕੀਤੇ ਗਏ ਮਤਿਆਂ ਵਿਚ ਬਿਜਲੀ ਦੇ ਪ੍ਰੀਪੇਡ ਮੀਟਰ ਧੱਕੇ ਨਾਲ ਲਗਾਉਣ ਦਾ ਵਿਰੋਧ ਕੀਤਾ ਗਿਆ ਤੇ ਸਰਕਾਰ ਤੋਂ ਮੰਗ ਕੀਤੀ ਕਿ ਚਿੱਪ ਵਾਲੇ ਮੀਟਰ ਨਾ ਲਗਾਏ ਜਾਣ। ਇਹ ਵੀ ਮੰਗ ਕੀਤੀ ਗਈ ਕਿ ਪਿੰਡਾਂ ਦੀ ਜ਼ਮੀਨ-ਪਲਾਟ ਦੀਆਂ ਰਜਿਸਟਰੀਆਂ ਕਰਵਾਉਣ ਸਮੇ ਨੰਬਰਦਾਰਾਂ ਰਾਹੀਂ ਹੀ ਤਸਦੀਕ ਕਰਵਾਇਆ ਜਾਵੇ। ਇਸ ਸਮੇਂ ਇਹ ਵੀ ਮੰਗ ਕੀਤੀ ਗਈ ਕਿ ਅਵਾਰਾ ਪਸ਼ੂਆਂ ਤੇ ਅਵਾਰਾ ਫਿਰਦੇ ਕੁੱਤਿਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸੜਕ ਹਾਦਸੇ ਰੋਕੇ ਜਾ ਸਕਣ। ਮੀਟਿੰਗ ਵਿਚ ਨੰਬਰਦਾਰ ਸੁਖਵਿੰਦਰ ਸਿੰਘ ਨੱਥੂਪੁਰ, ਨੰਬਰਦਾਰ ਹਰਮਨਜੀਤ ਸਿੰਘ ਨੂਰੋਵਾਲ, ਨੰਬਰਦਾਰ ਨਵਦੀਪ ਸਿੰਘ ਦੀਪੇਵਾਲ, ਨੰਬਰਦਾਰ ਪਲਵਿੰਦਰ ਸਿੰਘ ਤਲਵੰਡੀ ਚੌਧਰੀਆਂ, ਨੰਬਰਦਾਰ ਜੋਗਾ ਸਿੰਘ ਕਾਲੇਵਾਲ, ਨੰਬਰਦਾਰ ਸੁਖਜਿੰਦਰ ਸਿੰਘ ਚਲੱਧਾ, ਨੰਬਰਦਾਰ ਜੋਗਿੰਦਰ ਰਾਮ ਨਸੀਰਪੁਰ, ਨੰਬਰਦਾਰ ਬਾਵਾ ਸਿੰਘ ਮਹੀਜੀਤਪੁਰ, ਨੰਬਰਦਾਰ ਮਲਕੀਤ ਸਿੰਘ ਡਡਵਿੰਡੀ, ਨੰਬਰਦਾਰ ਸੂਬਾ ਸਿੰਘ ਮਹੀਜੀਤਪੁਰ, ਨੰਬਰਦਾਰ ਕਸ਼ਮੀਰ ਸਿੰਘ ਸੁਲਤਾਨਪੁਰ ਲੋਧੀ, ਨੰਬਰਦਾਰ ਮੇਜਰ ਸਿੰਘ ਭੌਰ, ਨੰਬਰਦਾਰ ਨਿਰੰਜਨ ਸਿੰਘ ਕਾਲੂ ਭਾਟੀਆ, ਨੰਬਰਦਾਰ ਅਮਰ ਸਿੰਘ ਹਰਨਾਮਪੁਰ ਵਡੇਲ, ਨੰਬਰਦਾਰ ਸਰਬਜੀਤ ਸਿੰਘ ਕਾਲੇਵਾਲ, ਨੰਬਰਦਾਰ ਗੁਰਦੀਪ ਸਿੰਘ ਡਡਵਿੰਡੀ, ਨੰਬਰਦਾਰ ਸਿੰਦਰਪਾਲ ਦੂਲੋਵਾਲ, ਨੰਬਰਦਾਰ ਜੱਗਾ ਸਿੰਘ ਸ਼ੇਖ ਮਾਗਾ ਤੇ ਹੋਰ ਨੰਬਰਦਾਰਾਂ ਸ਼ਿਰਕਤ ਕੀਤੀ।