ਨਵ-ਨਿਯੁਕਤ ਚੀਫ ਇੰਜੀਨੀਅਰ ਉੱਤਰੀ ਜ਼ੋਨ ਜਲੰਧਰ ਦਾ ਕੀਤਾ ਸਵਾਗਤ
ਨਵ-ਨਿਯੁਕਤ ਚੀਫ ਇੰਜੀਨੀਅਰ ਉੱਤਰੀ ਜ਼ੋਨ ਜਲੰਧਰ ਦਾ ਸਵਾਗਤ ਕੀਤਾ
Publish Date: Tue, 05 May 2026 10:05 PM (IST)
Updated Date: Tue, 05 May 2026 10:08 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਕੌਂਸਲ ਆਫ ਜੂਨੀਅਰ ਇੰਜੀਨੀਅਰ ਉੱਤਰੀ ਜ਼ੋਨ ਜਲੰਧਰ ਦੀ ਜ਼ੋਨਲ ਕਮੇਟੀ ਦਾ ਵਫ਼ਦ ਜ਼ੋਨਲ ਪ੍ਰਧਾਨ ਇੰਜੀ. ਗੁਰਨਾਮ ਸਿੰਘ ਬਾਜਵਾ ਦੀ ਯੋਗ ਅਗਵਾਈ ਵਿਚ ਨਵੇਂ ਆਏ ਚੀਫ ਇੰਜੀ. ਸਰਬਜੀਤ ਸਿੰਘ ਰਾਜੂ ਦਾ ਸਵਾਗਤ ਕੀਤਾ ਗਿਆ। ਇੰਜੀ. ਸਰਬਜੀਤ ਸਿੰਘ ਰਾਜੂ ਇਸ ਤੋਂ ਪਹਿਲਾਂ ਬਤੌਰ ਚੀਫ ਇੰਜੀਨੀਅਰ ਉੱਡਣ ਦਸਤਾ ਪਟਿਆਲਾ ਵਿਚ ਸੇਵਾਵਾਂ ਨਿਭਾਅ ਰਹੇ ਸਨ ਜੋ ਕਿ ਉੱਤਰੀ ਜ਼ੋਨ ਦੇ ਚੱਲ ਰਹੇ ਚੀਫ ਇੰਜੀਨੀਅਰ ਦੇਸ ਰਾਜ ਬੰਗੜ ਦੀ ਰਿਟਾਇਰਮੈਂਟ ਉਪਰੰਤ ਚਾਰਜ ਸੰਭਾਲਿਆ ਹੈ। ਇੰਜ. ਰਾਜੂ ਵੱਲੋਂ ਹਾਜ਼ਰੀਨ ਕੌਂਸਲ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੇ ਹਰੇਕ ਮਸਲੇ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਤੇ ਕੌਂਸਲ ਮੈਂਬਰਾਨ ਵੱਲੋਂ ਵੀ ਚੀਫ ਸਾਹਿਬ ਨੂੰ ਵਿਸਵਾਸ਼ ਦਿੱਤਾ ਗਿਆ ਕਿ ਖ਼ਪਤਕਾਰਾਂ ਨੂੰ 24 ਘੰਟੇ ਨਿਰਵਿਘਨ ਸਪਲਾਈ ਦੇਣ ਹਿੱਤ ਲਗਾਤਾਰ ਮਿਹਨਤ ਕੀਤੀ ਜਾਵੇਗੀ। ਇਸ ਮੌਕੇ ਇੰਜ. ਪਲਵਿੰਦਰ ਸਿੰਘ ਮੋਮੀ ਪ੍ਰਧਾਨ ਕਪੂਰਥਲਾ, ਇੰਜੀ. ਰੁਪਿੰਦਰ ਸ਼ਰਮਾ ਪ੍ਰਧਾਨ ਜਲੰਧਰ, ਇੰਜੀ. ਗੁਰਬਖਸ਼ ਰਾਮ ਪ੍ਰਧਾਨ ਨਵਾਂ ਸ਼ਹਿਰ, ਇੰਜੀ. ਸੁਨੀਲ ਹੰਸ ਸੈਕਟਰੀ ਕਪੂਰਥਲਾ, ਇੰਜ. ਰਾਮਪ੍ਰੀਤ ਸਿੰਘ ਸੈਕਟਰੀ ਨਵਾਂ ਸ਼ਹਿਰ, ਇੰਜ. ਰਾਜੀਵ ਪ੍ਰਭਾਕਰ, ਇੰਜ. ਬਲਬੀਰ ਸਿੰਘ ਧਾਰੋਵਾਲੀ ਆਦਿ ਹਾਜ਼ਰ ਸਨ।