ਜੱਟ ਸਭਾ ਵੈੱਲਫੇਅਰ ਸੁਸਾਇਟੀ ਵੱਲੋਂ ਇਕੱਤਰਤਾ
ਜੱਟ ਸਭਾ ਵੈਲਫੇਅਰ ਸੋਸਾਇਟੀ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Fri, 01 May 2026 09:21 PM (IST)
Updated Date: Fri, 01 May 2026 09:23 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਜੱਟ ਸਭਾ ਵੈੱਲਫੇਅਰ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਸਰਪ੍ਰਸਤ ਸੰਤੋਖ ਸਿੰਘ ਭਾਗੋ ਰਾਈਆਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜੱਟ ਸਭਾ ਵੈੱਲਫੇਅਰ ਸੁਸਾਇਟੀ ਦੇ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਾਜ਼ਰ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਕੁਝ ਮਤੇ ਪਾਸ ਕੀਤੇ ਗਏ, ਜਿਨ੍ਹਾਂ ਵਿਚ ਰਾਜ ਸਭਾ ਤੋਂ ਵੱਖ ਹੋਣ ਵਾਲੇ ਮੈਂਬਰਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਅਪੀਲ ਕੀਤੀ ਕਿ ਭਵਿੱਖ ਵਿੱਚ ਪੰਜਾਬ ਦੇ ਵਸਨੀਕਾਂ ਨੂੰ ਹੀ ਪੰਜਾਬ ਲਈ ਰਾਜ ਸਭਾ ਮੈਂਬਰਾਂ ਵਜੋਂ ਲਿਆ ਜਾਵੇ ਨਾ ਕਿ ਬਾਹਰੀ ਲੋਕਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਜਾਵੇ। ਰਾਜਨੀਤਿਕ ਪਾਰਟੀਆਂ ਪੰਜਾਬ ਦਾ ਦੁੱਖ ਦਰਦ ਸਮਝਣ ਵਾਲੇ ਲੋਕਾਂ ਨੂੰ ਹੀ ਰਾਜ ਸਭਾ ਵਿੱਚ ਭੇਜਣ ਜੋ ਲੋਕ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਰਾਜ ਸਭਾ ਵਿੱਚ ਉਠਾ ਸਕਣ। ਉਨ੍ਹਾਂ ਕਿਹਾ ਕਿ ਦਰਿਆਵਾਂ ਵਿੱਚ ਪਾਣੀ ਦੇ ਕੁਦਰਤੀ ਵਹਾਅ ਵਿਚ ਰੁਕਾਵਟ ਬਣੀ ਮਿੱਟੀ ਨੂੰ ਹੁਣ ਚੁੱਕ ਲਿਆ ਜਾਵੇ ਤਾਂ ਜੋ ਆਉਣ ਵਾਲੇ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਦੇ ਵਹਾਅ ਵਿੱਚ ਕੋਈ ਰੁਕਾਵਟ ਨਾ ਆਵੇ। ਉਨ੍ਹਾਂ ਮੰਗ ਕੀਤੀ ਕਿ ਡੈਮਾਂ ਦੀ ਸਾਂਭ-ਸੰਭਾਲ ਬਾਰਿਸ਼ ਤੋਂ ਪਹਿਲਾਂ ਕੀਤੀ ਜਾਵੇ ਅਤੇ ਦਰਿਆਵਾਂ ਦੇ ਧੁੱਸੀ ਬੰਨ ਦੀ ਮੁਰੰਮਤ ਪਹਿਲ ਦੇ ਆਧਾਰ ’ਤੇ ਕੀਤੀ ਜਾਵੇ ਤਾਂ ਜੋ ਹੜ੍ਹਾਂ ਦੇ ਸੰਭਾਵੀ ਕਾਰਨਾਂ ਤੋਂ ਬਚਿਆ ਜਾ ਸਕੇ। ਰਿਜਰਵੇਸ਼ਨ ਸਿਰਫ ਆਰਥਿਕ ਆਧਾਰ ’ਤੇ ਦਿੱਤੀ ਜਾਵੇ ਤਾਂਕਿ ਉੱਚ ਜਾਤੀਆਂ ਦੇ ਗਰੀਬ ਨੌਜਵਾਨ ਆਪਣੀ ਕਾਬਲੀਅਤ ਵਿਖਾ ਸਕਣ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਨੂੰ ਸਮਾਜਿਕ ਕਦਰਾਂ ਕੀਮਤਾਂ ਵਾਲੀ ਬਣਾਇਆ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਭਵਿੱਖ ਦੀਆਂ ਕਦਰ ਕੀਮਤਾਂ ਪ੍ਰਤੀ ਵੱਧ ਤੋਂ ਵੱਧ ਗਿਆਨ ਦਿੱਤਾ ਜਾ ਸਕੇ ਤੇ ਨੌਜਵਾਨ ਪੀੜ੍ਹੀ ਵਿੱਚ ਉੱਚ ਸੋਚ ਜਾਗਰੂਕ ਕੀਤੀ ਜਾ ਸਕੇ। ਇਸ ਮੌਕੇ ਸਰਪ੍ਰਸਤ ਸੰਤੋਖ ਸਿੰਘ ਭਾਗੋਰਾਈਆਂ, ਪ੍ਰਧਾਨ ਮਹਿੰਦਰ ਸਿੰਘ ਤਾਸ਼ਪੁਰ, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਾਹਿਬ ਸਿੰਘ ਭੁੱਲਰ, ਸੁਖਦੇਵ ਸਿੰਘ ਸੰਧੂ ਤਲਵੰਡੀ ਚੌਧਰੀਆਂ, ਜਗਪਾਲ ਸਿੰਘ ਚੀਮਾ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ, ਸਾਬਕਾ ਸਮਤੀ ਮੈਂਬਰ ਅਮਰਜੀਤ ਸਿੰਘ ਹੀਰਾ ਕਬੀਰਪੁਰ, ਸੁਖਜਿੰਦਰ ਸਿੰਘ ਕਬੀਰਪੁਰ, ਬਾਬਾ ਅਵਤਾਰ ਸਿੰਘ, ਕੁੰਦਨ ਸਿੰਘ ਚੱਕਾਂ ਸਾਬਕਾ ਸਰਪੰਚ, ਅਮਰਜੀਤ ਸਿੰਘ ਬੰਬ, ਸਾਬਕਾ ਸਰਪੰਚ ਸ਼ਿੰਦਰ ਸਿੰਘ ਬੂਸੋਵਾਲ, ਕੁਲਦੀਪ ਸਿੰਘ ਸਰੂਪਵਾਲ, ਨੰਬਰਦਾਰ ਨਿਰਮਲ ਸਿੰਘ ਸ਼ੇਖਮਾਂਗਾ, ਜਗਜੀਤ ਸਿੰਘ ਭਾਗੋਰਾਈਆਂ, ਹਰਜੀਤ ਸਿੰਘ, ਹਰਵੰਤ ਸਿੰਘ ਵੜੈਚ, ਸੁਰਿੰਦਰ ਸਿੰਘ, ਬਲਜੀਤ ਸਿੰਘ, ਹਜਾਰਾ ਸਿੰਘ ਤਲਵੰਡੀ ਚੌਧਰੀਆਂ ਆਦਿ ਹਾਜ਼ਰ ਸਨ।