ਮੋਮੀ ਇੰਜਨੀਰਿੰਗ ਵੱਲੋਂ ਜਸਵੰਤ ਲੇਜ਼ਰ ਲੈਵਲਰ ਤੇ ਰੋਟਾਵੇਟਰਾਂ ਦੀ ਪ੍ਰਦਰਸ਼ਨੀ
ਮੋਮੀ ਇੰਜਨੀਰਿੰਗ ਵੱਲੋਂ ਜਸਵੰਤ ਲੇਜ਼ਰ ਲੈਵਲਰ ਅਤੇ ਰੋਟਾਵੇਟਰਾਂ ਦੀ ਪ੍ਰਦਰਸ਼ਨੀ
Publish Date: Sun, 10 May 2026 09:31 PM (IST)
Updated Date: Sun, 10 May 2026 09:33 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਹਾਨ ਤਪੱਸਵੀ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੇ ਸਲਾਨਾ ਜੋੜ ਮੇਲੇ ਮੌਕੇ ਮੋਮੀ ਇੰਜਨੀਰਿੰਗ ਸੁਲਤਾਨਪੁਰ ਲੋਧੀ ਵੱਲੋਂ ਜਸਵੰਤ ਕੰਪਨੀ ਦੇ ਲੇਜ਼ਰ ਲੈਵਲਰ ਤੇ ਰੋਟਾਵੇਟਰਾਂ ਦੀ ਵਿਸ਼ਾਲ ਪ੍ਰਦਰਸ਼ਨੀ ਲਾਈ ਗਈ, ਜਿਸ ਨੂੰ ਇਲਾਕਾ ਨਿਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ। ਇਸ ਮੌਕੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਮੋਮੀ ਇੰਜਨੀਰਿੰਗ ਦੇ ਐੱਮਡੀ ਸੁਖਦੇਵ ਸਿੰਘ ਮੋਮੀ ਨੇ ਦੱਸਿਆ ਕਿ ਜਸਵੰਤ ਲੇਜ਼ਰ ਲੈਵਲਰ ਕਰਾਹੇ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਗਏ ਹਨ, ਜੋ ਕਿ ਹਰ ਕੰਪਨੀ ਦੇ ਟਰੈਕਟਰ ਨਾਲ ਆਸਾਨੀ ਨਾਲ ਚੱਲਦੇ ਹਨ। ਇਸ ਲੇਜ਼ਰ ਲੈਵਲਰ ਵਿਚ ਜਾਪਾਨੀ ਤਕਨੀਕ ਵਰਤੀ ਗਈ ਹੈ, ਜੋ ਖੇਤ ਨੂੰ ਬਹੁਤ ਘੱਟ ਖਰਚੇ ਵਿਚ ਪੱਧਰਾ ਕਰ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਜਸਵੰਤ ਲੇਜ਼ਰ ਲੈਵਲਰ ਵਿਚ ਉੱਚ ਕੁਵਾਲਟੀ ਦਾ ਲੋਹਾ ਵਰਤਿਆ ਜਾਂਦਾ ਹੈ, ਜਿਸ ਨੂੰ ਜੰਗ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਜਸਵੰਤ ਕੰਪਨੀ ਦੇ ਰੋਟਾਵੇਟਰ ਵੀ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਸਵੰਤ ਰੋਟਾਵੇਟਰ ਵਿਚ ਇਟਲੀ ਦਾ ਬਣਿਆ ਬਲੇਡ ਵਰਤਿਆ ਜਾਂਦਾ ਹੈ ਜੋ ਸਾਲਾਂਬੱਧੀ ਚੱਲਦਾ ਹੈ। ਇਸ ਦੇ ਰੱਖ-ਰਖਾਅ ਦਾ ਵੀ ਬਹੁਤ ਘੱਟ ਖਰਚਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਜੋ ਸਬਸਿਡੀ ਸਬੰਧੀ ਸਕੀਮ ਚਲਾਈ ਜਾ ਰਹੀ ਹੈ ਉਸ ਵਿਚ ਜਸਵੰਤ ਕੰਪਨੀ ਦੇ ਰੋਟਾਵੇਟਰ ਤੇ ਹੋਰ ਸੰਦਾਂ ਦੀ ਕਿਸਾਨਾਂ ਵੱਲੋਂ ਪਹਿਲ ਦੇ ਆਧਾਰ ’ਤੇ ਮੰਗ ਕੀਤੀ ਜਾਂਦੀ ਹੈ। ਇਸ ਮੌਕੇ ਦਿਲਬਾਗ ਸਿੰਘ ਗਿੱਲ, ਸਰਪੰਚ ਸੁਖਵਿੰਦਰ ਸਿੰਘ ਸੌਂਦ, ਚਰਨਜੀਤ ਸਿੰਘ ਮੋਮੀ, ਹਰਵਿੰਦਰ ਸਿੰਘ, ਲਖਵੀਰ ਸਿੰਘ, ਰੇਸ਼ਮ ਸਿੰਘ, ਬਲਜਿੰਦਰ ਸਿੰਘ ਪਾਲਾ ਸਰਪੰਚ ਦਰੀਏਵਾਲ, ਦਿਲਬਾਗ ਸਿੰਘ ਨਸੀਰਪੁਰ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।