ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ’ਚ ਹੋਈਆਂ ਵਿਚਾਰਾਂ
ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਆਯੋਜਿਤ
Publish Date: Sun, 03 May 2026 09:33 PM (IST)
Updated Date: Sun, 03 May 2026 09:35 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਅੱਜ ਭੰਡਾਲ ਬੇਟ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹੇ ਭਰ ਦੀ ਵਿਸਥਾਰੀ ਮੀਟਿੰਗ ਹੋਈ। ਮੀਟਿੰਗ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮੱਲ ਨੇ ਕੀਤੀ। ਮੀਟਿੰਗ ਵਿਚ ਦੋ ਏਜੰਡਿਆਂ ’ਤੇ ਵਿਚਾਰ-ਚਰਚਾ ਕੀਤੀ ਗਈ, ਜਿਸ ਵਿਚ ਪਹਿਲਾਂ ਏਜੰਡਾ ਸੰਯੁਕਤ ਮੋਰਚੇ ਦੇ ਸੱਦੇ ’ਤੇ ਬਿਆਸ ਮੈਨੇਜਮੈਂਟ ਬੋਰਡ ਵਿਚੋਂ ਪੰਜਾਬ ਦੀ ਮੈਂਬਰਸ਼ਿਪ ਖਤਮ ਕਰਨ ਦੇ ਖ਼ਿਲਾਫ਼ ਲੋਕ ਭਵਨ ਗਵਰਨਰ ਹਾਊਸ ਵੱਲ ਨੂੰ ਕੀਤੇ ਜਾ ਰਹੇ ਮਾਰਚ ਵਿਚ ਕਿਰਤੀ ਕਿਸਾਨ ਯੂਨੀਅਨ ਕਪੂਰਥਲੇ ਤੋਂ ਵੱਡੀ ਗਿਣਤੀ ਵਿਚ ਸ਼ਾਮਲ ਹੋਣਾ ਤੇ ਨਾਲ ਹੀ ਫੈਸਲਾ ਕੀਤਾ ਗਿਆ 4 ਮਈ ਨੂੰ ਪਿੰਡਾਂ ਵਿਚ ਮੈਂਬਰਸ਼ਿਪ ਸ਼ੁਰੂ ਕੀਤੀ ਜਾਵੇਗੀ। ਮੀਟਿੰਗ ਵਿਚ ਸ਼ਾਮਲ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਕੁਲਵਿੰਦਰ ਸਿੰਘ ਭੰਡਾਲ ਬੇਟ, ਸੀਤਲ ਸਿੰਘ ਸੰਗੋਜਲਾ, ਜਸਮੇਲ ਸਿੰਘ ਸੁਰਖਪੁਰ, ਸੱਜਣ ਸਿੰਘ ਭੰਡਾਲ, ਅਮ੍ਰਿਤ ਧਾਲੀਵਾਲ, ਕਰਮਜੀਤ ਸਿੰਘ ਨੂਰਪੁਰ ਜੱਟਾਂ, ਬਿਕਰਮ ਸਿੰਘ ਭੀਲਾ, ਦਿਲਬਾਗ ਸਿੰਘ ਨੂਰਪੁਰ, ਰਾਜਪੂਤਾਂ ਭਜਨ ਸਿੰਘ ਸੰਗੋਜਲਾ, ਅਵਤਾਰ ਸਿੰਘ ਸੁਰਖਪੁਰ, ਹਰਵਿੰਦਰ ਸਿੰਘ ਸੁਰਖਪੁਰ, ਮਨਦੀਪ ਸਿੰਘ ਖ਼ਾਨਪੁਰ, ਗੁਰਭੇਜ ਸਿੰਘ ਬੂਹ, ਜੁਗਰਾਜ ਸਿੰਘ ਫੱਤੂਢੀਗਾ ਨਡਾਲਾ ਬਲਾਕ ਪ੍ਰਧਾਨ ਜਗਜੀਤ ਸਿੰਘ ਔਜਲਾ, ਸੁਭਾਨਪੁਰ ਸਰਕਲ ਪ੍ਰਧਾਨ ਗੁਰਬਾਗ ਸਿੰਘ ਤਾਜਪੁਰ, ਸੁਰਿੰਦਰ ਸਿੰਘ ਗ਼ਦਰੀ ਬਾਬਾ ਕਾਲਾ ਸੰਘਿਆਂ, ਹਰਮੇਲ ਸਿੰਘ ਕਾਲਾ ਕੋਠੇ, ਬਲਵਿੰਦਰ ਸਿੰਘ ਦੇਸਲ, ਗੁਰਪ੍ਰੀਤ ਸਿੰਘ ਬੂਹ, ਜੱਸੀ ਖੱਦਰ, ਜਸਵੰਤ ਸਿੰਘ ਚੱਕੋਕੀ, ਹਰਦੀਪ ਸਿੰਘ ਭੰਡਾਲ ਆਦਿ ਸ਼ਾਮਲ ਸਨ।