ਸਬ-ਡਿਵੀਜ਼ਨ ਕਪੂਰਥਲਾ ‘ਚ ਅੱਜ ਛੁੱਟੀ
ਮਾਤਾ ਭੱਦਰਕਾਲੀ ਜੀ ਦੇ ਮੇਲੇ ਮੌਕੇ 13 ਮਈ ਨੂੰ ਸਬ-ਡਵੀਜ਼ਨ ਕਪੂਰਥਲਾ ‘ਚ ਸਥਾਨਕ ਛੁੱਟੀ ਘੋਸ਼ਿਤ
Publish Date: Tue, 12 May 2026 09:17 PM (IST)
Updated Date: Tue, 12 May 2026 09:18 PM (IST)
---ਜਿਨ੍ਹਾਂ ਅਦਾਰਿਆਂ ’ਚ ਪੇਪਰ ਹਨ, ਉੱਥੇ ਨਹੀਂ ਹੋਵੇਗੀ ਛੁੱਟੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਮਾਤਾ ਭੱਦਰਕਾਲੀ ਜੀ ਦੇ ਇਤਿਹਾਸਕ ਮੇਲੇ (ਸ਼ੇਖੂਪੁਰ) ਦੇ ਮੌਕੇ ਮਿਤੀ 13 ਮਈ ਦਿਨ ਬੁੱਧਵਾਰ ਨੂੰ ਸਬ-ਡਿਵੀਜ਼ਨ ਕਪੂਰਥਲਾ ਵਿਚ ਪੈਂਦੇ ਸਾਰੇ ਸਰਕਾਰੀ ਅਦਾਰਿਆਂ, ਨਿਗਮ, ਬੋਰਡਾਂ, ਵਿੱਦਿਅਕ ਅਦਾਰਿਆਂ ਤੇ ਹੋਰ ਸਰਕਾਰੀ ਸੰਸਥਾਵਾਂ ਵਿਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ। ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦੱਸਿਆ ਕਿ ਸਥਾਨਕ ਛੁੱਟੀ ਐਲਾਨਣ ਸਬੰਧੀ ਪੰਜਾਬ ਸਰਕਾਰ ਵੱਲੋਂ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਅਦਾਰਿਆਂ ਵਿਚ ਪੇਪਰ ਹੋ ਰਹੇ ਹਨ, ਉਨ੍ਹਾਂ ਵਿਚ ਇਹ ਛੁੱਟੀ ਨਹੀਂ ਹੋਵੇਗੀ।