ਬੇਅਦਬੀਆਂ ਖਿਲਾਫ ਕਾਨੂੰਨ ਪੰਜਾਬ ਸਰਕਾਰ ਦਾ ਇਤਹਾਸਿਕ ਫੈਸਲਾ : ਨੰਗਲ
ਬੇਅਦਬੀਆਂ ਖਿਲਾਫ ਕਨੂੰਨ ਪੰਜਾਬ ਸਰਕਾਰ ਦਾ ਇਤਹਾਸਿਕ ਫੈਸਲਾ – ਜਰਨੈਲ ਨੰਗਲ।
Publish Date: Thu, 07 May 2026 10:16 PM (IST)
Updated Date: Thu, 07 May 2026 10:17 PM (IST)
ਆਸ਼ੀਸ਼ ਸਰਮਾ ਪੰਜਾਬੀ ਜਾਗਰਣ ਫਗਵਾੜਾ : ਪਿਛਲੇ ਸਮੇਂ ਵਿਚ ਪੰਜਾਬ ਅੰਦਰ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੀਆਂ ਬੇਅਦਬੀ ਦੀਆਂ ਬਹੁਤ ਘਟਨਾਵਾਂ ਵਾਪਰੀਆਂ ਪਰ ਕਿਸੇ ਵੀ ਸਰਕਾਰ ਨੇ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਪਰ ਆਪ ਸਰਕਾਰ ਵੱਲੋਂ ਬੇਅਦਬੀਆਂ ਖਿਲਾਫ ਸਖਤ ਕਾਨੂੰਨ ਬਣਾ ਕੇ ਇਕ ਇਤਹਾਸਕ ਫੈਸਲਾ ਕੀਤਾ ਗਿਆ, ਜਿਸ ਨਾਲ ਹੁਣ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰ ਹਜ਼ਾਰ ਵਾਰ ਸੋਚਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਰਨੈਲ ਨੰਗਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਫਗਵਾੜਾ ਇੰਚਾਰਜ ਦੁਆਬਾ ਜ਼ੋਨ ਨੇ ਫਗਵਾੜਾ ਵਿਖੇ ਪਹੁੰਚੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਸ਼ੁਕਰਾਨਾ ਯਾਤਰਾ ਮੌਕੇ ਕੀਤਾ। ਇਸ ਮੌਕੇ ਯਾਤਰਾ ਦਾ ਸਵਾਗਤ ਕਰਨ ਵਾਸਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਦਾ ਇਕੱਠ ਮੌਜੂਦ ਸੀ, ਜਿਸ ਨੇ ਮੁੱਖ ਮੰਤਰੀ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਇਸ ਮੌਕੇ ਜਰਨੈਲ ਨੰਗਲ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਸਿਰੋਪਾਓ , ਸ੍ਰੀ ਸਾਹਿਬ ਤੇ ਸਨਮਾਨ ਚਿੰਨ੍ਹ ਭੇਟ ਕੀਤਾ। ਇਸ ਮੌਕੇ ਵਿਜੈ ਪੰਡੋਰੀ ਸਰਪੰਚ ਜ਼ਿਲ੍ਹਾ ਪ੍ਰਧਾਨ, ਜਸਦੇਵ ਸਿੰਘ ਹਲਕਾ ਕੋਆਰਡੀਨੇਟਰ ਫਗਵਾੜਾ, ਹਰਮੇਸ਼ਪਲ ਸਿੰਘ, ਅਵਤਾਰ ਸਿੰਘ, ਮਨੀ ਬੰਗਾ ਹਲਕਾ ਕੋਆਰਡੀਨੇਟਰ, ਜਤਿੰਦਰ ਮੋਹਨ, ਕੇਵਲ ਪ੍ਰੀਤ ਸਿੰਘ, ਜਸਮੀਤ ਬੱਧਣ, ਜਤਿੰਦਰ ਰਿੰਪੀ, ਰਮੇਸ਼ ਕੁਮਾਰ, ਰਾਜ ਕੁਮਾਰ ਤੇ ਹੋਰ ਵੀ ਹਾਜ਼ਰ ਸਨ।