ਮਜ਼ਦੂਰ ਦਿਵਸ ਸਬੰਧੀ ਲਾਇਆ ਲੰਗਰ
ਮਜਦੂਰ ਦਿਵਸ ਸਬੰਧੀ ਸ਼ਿਵ ਮੰਦਰ ਚੌੜਾ ਖੂਹ ਵਿਖੇ ਲੰਗਰ ਲਗਾਇਆ
Publish Date: Fri, 01 May 2026 09:24 PM (IST)
Updated Date: Fri, 01 May 2026 09:26 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਜ਼ਦੂਰ ਦਿਵਸ ਸਬੰਧੀ ਸ਼ਿਵ ਮੰਦਰ ਚੌੜਾ ਖੂਹ ਵਿਖੇ ਪ੍ਰਮੁੱਖ ਸ਼ੈਲਰ ਉਦਯੋਗਪਤੀ ਈਸ਼ਾਨ ਨਾਗਪਾਲ ਨੇ ਵਿਸ਼ਾਲ ਲੰਗਰ ਲਾਇਆ। ਲੰਗਰ ਦੀ ਸੇਵਾ ਕਰਨ ਤੋਂ ਪਹਿਲਾਂ ਪੰਡਤ ਲਛਮਣ ਪ੍ਰਸ਼ਾਦ ਵੱਲੋਂ ਵਿਧੀਪੂਰਵਕ ਪੂਜਾ ਅਰਚਨਾ ਕੀਤੀ ਗਈ ਤੇ ਭਗਵਾਨ ਸ਼ੰਕਰ ਨੂੰ ਭੋਗ ਲਗਾ ਕੇ ਹਰ ਹਰ ਮਹਾਦੇਵ, ਜੈ ਸ਼ਿਵ ਸ਼ੰਕਰ ਦੇ ਜੈਕਾਰਿਆਂ ਦੀ ਗੂੰਜ ’ਚ ਸੇਵਾ ਕਰਨ ਦਾ ਸ਼ੁੱਭਆਰੰਭ ਭ੍ਰਿਗੂ ਸ਼ਾਸਤਰ ਮੁਕੇਸ਼ ਪਾਠਕ ਨੇ ਕੀਤਾ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਲਈ ਸ਼ਿਵ ਮੰਦਰ ਚੌੜਾ ਖੂਹ ਤੋਂ ਲੰਗਰ ਰਾਹੀਂ ਸੇਵਾ ਕਰਨ ਦਾ ਉਪਰਾਲਾ ਪ੍ਰਧਾਨ ਨੀਟੂ ਵੱਲੋਂ ਜਿਹੜਾ ਕੀਤਾ ਜਾ ਰਿਹਾ ਹੈ, ਉਸ ਦੀ ਮਿਸਾਲ ਮਿਲਣੀ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਲੰਗਰ ਲਾਉਣ ਦੀ ਸੇਵਾ ਕਰਨ ਸਮੇਂ ਜੋ ਮਨ ਨੂੰ ਆਤਮਿਕ ਤੌਰ ’ਤੇ ਸੰਤੁਸ਼ਟੀ ਮਿਲਦੀ ਹੈ, ਉਸ ਦੀ ਮਿਸਾਲ ਮਿਲਣੀ ਬਹੁਤ ਮੁਸ਼ਕਿਲ ਹੈ। ਪ੍ਰਧਾਨ ਨੀਟੂ ਨੇ ਕਿਹਾ ਕਿ ਲੰਗਰ ਰਾਹੀਂ ਸਾਡੇ ਧਰਮ ਤੇ ਸੰਸਕ੍ਰਿਤੀ ਦੀ ਝਲਕ ਦਿਖਾਈ ਦਿੰਦੀ ਹੈ, ਜਿਸ ਨੂੰ ਹਰੇਕ ਵਿਅਕਤੀ ਨੂੰ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਈਸ਼ਾਨ ਨਾਗਪਾਲ, ਮੁਕੇਸ਼ ਪਾਠਕ, ਪ੍ਰਧਾਨ ਨੀਟੂ, ਖਜ਼ਾਨਚੀ ਡਿੰਪਲ ਟੰਡਨ, ਸੋਨੂੰ ਸ਼ਾਹ, ਗੋਰਾ ਗੁਜਰਾਲ, ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਪੰਡਤ ਲਛਮਣ ਪ੍ਰਸ਼ਾਦ, ਬਾਬਾ ਬਲੌਰੀ, ਭਜਨ ਚੁੰਨੀਆਂਵਾਲਾ ਆਦਿ ਹਾਜ਼ਰ ਸਨ।