ਮਰਦਮਸ਼ੁਮਾਰੀ ਲਈ ਇਨੂਮੀਰੇਟਰਾਂ ਨੂੰ ਕਿੱਟਾਂ ਵੰਡੀਆਂ
ਮਰਦਮਸ਼ੁਮਾਰੀ ਲਈ ਇਨੂਮੀਨੇਰਟਰ ਨੂੰ ਕਿਟਾਂ ਵੰਡੀਆਂ
Publish Date: Tue, 12 May 2026 08:45 PM (IST)
Updated Date: Tue, 12 May 2026 08:48 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬਾਂਸਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸਡੀਐੱਮ ਸੁਲਤਾਨਪੁਰ ਲੋਧੀ ਅਮਨਪਾਲ ਸਿੰਘ ਦੀ ਅਗਵਾਈ ਹੇਠ ਅੱਜ ਸੁਲਤਾਨਪੁਰ ਲੋਧੀ ਬਲਾਕ ਵਿਖੇ 280 ਤੇ 50 ਸੁਪਰਵਾਈਜ਼ਰ ਨੂੰ ਜਨਗਣਨਾ ਸਬੰਧੀ ਸਮਾਨ ਦੀ ਵੰਡ ਕੀਤੀ ਗਈ। ਸਬ ਰਜਿਸਟਰਾਰ ਗੁਰਵਿੰਦਰ ਸਿੰਘ ਵਿਰਕ ਤੇ ਨਾਇਬ ਤਹਿਸੀਲਦਾਰ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ 215 ਪਿੰਡਾਂ ਵਿਚ 305 ਇਨੂਮੀਰੇਟਰ ਲਗਾਏ ਗਏ ਹਨ, ਜੋ ਕਿ ਭਾਰਤ ਦੀ ਮਰਦਮਸ਼ੁਮਾਰੀ, ਮਕਾਨ ਸੂਚੀਕਰਨ ਤੇ ਮਕਾਨਾਂ ਦੀ ਗਣਨਾ ਵਿਚ ਯੋਗਦਾਨ ਦੇਣਗੇ। 50 ਸੁਪਰਵਾਈਜ਼ਰ ਸਾਹਿਬਾਨ ਇਨੂਮੀਰੇਟਰ ਸਾਹਿਬਾਨ ਦੀ ਸਹਾਇਤਾ ਲਈ ਲਗਾਏ ਗਏ ਹਨ। ਮਾਸਟਰ ਟ੍ਰੇਨਰ ਨਰੇਸ਼ ਕੋਹਲੀ, ਅਜੀਤ ਪਾਲ ਸਿੰਘ, ਵਿਵੇਕ ਗਾਬਾ ਨੇ ਦੱਸਿਆ ਕਿ ਜਨਗਣਨਾ ਸਬੰਧੀ ਪੂਰੀ ਟ੍ਰੇਨਿੰਗ ਇਨੂਮੀਰੇਟਰ ਸਾਹਿਬਾਨ ਨੂੰ ਦਿੱਤੀ ਗਈ ਹੈ ਤਾਂ ਜੋ ਭਾਰਤ ਦੀ ਪਹਿਲੀ ਡਿਜੀਟਲ ਜਨਗਣਨਾ ਬਹੁਤ ਵਧੀਆ ਤਰੀਕੇ ਨਾਲ ਹੋ ਸਕੇ। ਇਸ ਮੌਕੇ ਮਾਸਟਰ ਨਰੇਸ਼ ਕੋਹਲੀ, ਜਸਪਾਲ ਸਿੰਘ, ਮੇਜਰ ਸਿੰਘ, ਪਰਮਜੀਤ ਕੌਰ, ਮਮਤਾ ਨਰੂਲਾ, ਅਨੁਰਾਧਾ ਹਾਜ਼ਰ ਸਨ।