ਖੈੜਾ ਬੇਟ ਦਾ ਸਾਲਾਨਾ ਸਭਿਆਚਾਰਕ ਮੇਲਾ ਕੱਲ੍ਹ : ਬੱਬੂ ਖੈੜਾ
ਖੈੜਾ ਬੇਟ ਦਾ ਸਾਲਾਨਾ ਸਭਿਆਚਾਰਕ ਮੇਲਾ 21 ਮਈ ਨੂੰ : ਬੱਬੂ ਖੈੜਾ
Publish Date: Tue, 19 May 2026 09:58 PM (IST)
Updated Date: Tue, 19 May 2026 10:01 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਸਮੂਹ ਐੱਨਆਰਆਈ ਵੀਰਾਂ ਤੇ ਨਗਰ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਮੂਹ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਪ੍ਰਬੰਧਕ ਬੱਬੂ ਖੈੜਾ ਦੀ ਅਗਵਾਈ ਹੇਠ ਪੀਰ ਬਾਬਾ ਸਖੀ ਸੁਲਤਾਨ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ 25ਵਾਂ ਸੱਭਿਆਚਾਰਕ ਮੇਲਾ 21 ਮਈ ਦਿਨ ਵੀਰਵਾਰ ਨੂੰ ਪਿੰਡ ਖੈੜਾ ਬੇਟ ਨੇੜੇ ਸੁਰਖਪੁਰ ਵਿਖੇ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਬੱਬੂ ਖੈੜਾ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਮਨਾਏ ਜਾਂਦੇ ਸੱਭਿਆਚਰਕ ਮੇਲੇ ਮੌਕੇ ਸਭ ਤੋਂ ਪਹਿਲਾਂ ਬਾਬਾ ਜੀ ਦੀ ਪਵਿੱਤਰ ਦਰਗਾਹ ’ਤੇ ਚਾਦਰ ਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਉਪਰੰਤ ਸੱਭਿਆਚਰਕ ਸਟੇਜ ਤੋਂ ਪ੍ਰਸਿੱਧ ਪੰਜਾਬੀ ਗਾਇਕ ਸਤਵਿੰਦਰ ਬੁੱਗਾ, ਰਾਏ ਜੂਝਾਰ, ਬੀਬਾ ਅਮਨ ਕੌਰ, ਚਰਨਜੀਤ ਚੰਨੀ, ਬਬਲੀ ਬਰਾੜ ਆਦਿ ਕਲਾਕਰ ਪਹੁੰਚ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।