ਕਮਲਾ ਨਹਿਰੂ ਸਕੂਲ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਕਮਲਾ ਨਹਿਰੂ ਪਬਲਿਕ ਸਕੂਲ ਸੀਬੀਐਸਈ ਗ੍ਰੇਡ ਦਸਵੀਂ ਦਾ ਨਤੀਜਾ 2025-26
Publish Date: Fri, 17 Apr 2026 06:10 PM (IST)
Updated Date: Fri, 17 Apr 2026 06:12 PM (IST)
ਫਗਵਾੜਾ : ਕਮਲਾ ਨਹਿਰੂ ਪਬਲਿਕ ਸਕੂਲ ਫਗਵਾੜਾ ਦੇ ਦਸਵੀਂ ਜਮਾਤ ਦੇ 87 ਵਿਦਿਆਰਥੀਆਂ ਨੇ ਸੈਸ਼ਨ 2025-26 ਵਿੱਚ ਸੀਬੀਐੱਸਈ ਕਲਾਸ ਦਸਵੀਂ ਏਆਈਐੱਸਐੱਸਈ ਵਿੱਚ ਪ੍ਰੀਖਿਆ ਦਿੱਤੀ। ਕਾਮਾਕਸ਼ੀ ਕੌਰ ਗੌਟ 96.8%, ਪਰਨੀਤ ਕੌਰ 95.8%, ਰਿਧੀ ਵਰਮਾ 92.8%, ਸੁਖਲੀਨ ਕੌਰ ਅਤੇ ਜਸਮੀਨ ਕੌਰ 92.2%, ਜਸਲੀਨ ਕੌਰ 92%, ਤਨੀਸ਼ਾ ਕੁਮਾਰੀ 91.8%, ਰਾਜਵੀਰ ਸਿੰਘ 91% ਅਤੇ ਅੰਸ਼ੁਮਨ ਸਵਪਨਿਲ ਨੇ 90% ਨੰਬਰ ਪ੍ਰਾਪਤ ਕੀਤੇ। ਕੁੱਲ ਨੌਂ ਵਿਦਿਆਰਥੀਆਂ ਨੇ 90% ਤੋਂ ਵੱਧ ਨੰਬਰ ਪ੍ਰਾਪਤ ਕੀਤੇ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੰਕਜ ਸਰਦਾਨਾ ਨੇ ਪੀਕੇ ਢਿੱਲੋਂ, ਪ੍ਰਿੰਸੀਪਲ ਐਡਮਿਨ ਅਤੇ ਇਨੋਵੇਸ਼ਨ, ਡਾ. ਚਾਰੂ ਛਾਬੜਾ ਪ੍ਰਿੰਸੀਪਲ ਅਕਾਦਮਿਕ, ਸਟਾਫ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੈਸ਼ਨ 2025-26 ਵਿੱਚ ਇਸ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ।