ਜਥੇਦਾਰ ਸਰੂਪ ਸਿੰਘ ਨੂੰ ਵਿਧਾਨ ਸਭਾ ਚੋਣ ਲੜਾਉਣ ਦੀ ਮੰਗ
ਜੱਥੇਦਾਰ ਸਰੂਪ ਸਿੰਘ ਨੂੰ ਵਿਧਾਨਸਭਾ ਚੋਣ ਲੜਾਉਣ ਦੀ ਕੀਤੀ ਮੰਗ
Publish Date: Mon, 27 Apr 2026 10:12 PM (IST)
Updated Date: Mon, 27 Apr 2026 10:16 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ (ਐੱਸਸੀ ਵਿੰਗ) ਜ਼ਿਲ੍ਹਾ ਕਪੂਰਥਲਾ ਦੇ ਨਵ-ਨਿਯੁਕਤ ਸ਼ਹਿਰੀ ਪ੍ਰਧਾਨ ਜਥੇਦਾਰ ਸਰੂਪ ਸਿੰਘ ਖਲਵਾੜਾ ਤੇ ਪਰਿਮੰਦਰ ਸਿੰਘ ਜੰਡੂ ਕੋਰ ਕਮੇਟੀ ਮੈਂਬਰ ਬੀਸੀ ਵਿੰਗ ਦਾ ਪਿੰਡ ਰਾਣੀਪੁਰ ਰਾਜਪੂਤਾਂ ਵਿਖੇ ਪੁੱਜਣ ’ਤੇ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਬੁਲਾਰਿਆਂ ਨੇ ਜਥੇਦਾਰ ਖਲਵਾੜਾ ਨੂੰ ਪਾਰਟੀ ਵੱਲੋਂ ਮਿਲੀ ਅਹਿਮ ਜ਼ਿੰਮੇਵਾਰੀ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਤੇ ਕਿਹਾ ਕਿ ਉਹ ਪੁਰਾਣੇ ਟਕਸਾਲੀ ਅਕਾਲੀ ਆਗੂ ਹਨ, ਜਿਨ੍ਹਾਂ ਨੇ ਪਾਰਟੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਅੱਗੇ ਵੱਧ ਕੇ ਤਨਦੇਹੀ ਨਾਲ ਸੇਵਾ ਨਿਭਾਈ ਹੈ। ਅਜਿਹੇ ਸਮਰਪਿਤ ਪਾਰਟੀ ਵਰਕਰ ਨੂੰ ਐੱਸਸੀ ਵਿੰਗ ਜ਼ਿਲ੍ਹਾ ਕਪੂਰਥਲਾ (ਸ਼ਹਿਰੀ) ਦੇ ਪ੍ਰਧਾਨ ਵਜੋਂ ਜ਼ਿੰਮੇਵਾਰੀ ਦੇ ਕੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਤ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਰ ਮਿਹਨਤੀ ਵਰਕਰ ਨੂੰ ਸਨਮਾਨਜਨਕ ਅਹੁਦਿਆਂ ਨਾਲ ਨਿਵਾਜਦਾ ਹੈ। ਸਾਬਕਾ ਸਰਪੰਚ ਸਤਨਾਮ ਸਿੰਘ ਤੇ ਹਰਬਲਾਸ ਬਾਲੂ ਨੇ ਪਾਰਟੀ ਹਾਈਕਮਾਂਡ ਤੋਂ ਮੰਗ ਕੀਤੀ ਕਿ ਜਥੇਦਾਰ ਸਰੂਪ ਸਿੰਘ ਖਲਵਾੜਾ ਨੂੰ ਫਗਵਾੜਾ ਵਿਧਾਨਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਐਲਾਨਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਪੰਜਾਬ ਵਿਧਾਨਸਭਾ ਵਿਚ ਭੇਜਿਆ ਜਾ ਸਕੇ। ਜਥੇਦਾਰ ਖਲਵਾੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕੋ-ਇਕ ਖੁਦ ਮੁਖਤਿਆਰ ਖੇਤਰੀ ਪਾਰਟੀ ਹੈ, ਜਿਸ ਨੂੰ ਕੋਈ ਵੀ ਫੈਸਲਾ ਲੈਣ ਲਈ ਦਿੱਲੀ ਵੱਲ ਝਾਤ ਨਹੀਂ ਮਾਰਨੀ ਪੈਂਦੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬ) ਪੂਰੀ ਤਾਕਤ ਦੇ ਨਾਲ ਅਗਲੀਆਂ ਵਿਧਾਨ ਸਭਾ ਚੋਣਾਂ ਲੜੇਗਾ। ਇਸ ਮੌਕੇ ਪਰਮਿੰਦਰ ਸਿੰਘ ਜੰਡੂ ਨੇ ਕਿਹਾ ਕਿ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਜੋ ਵੀ ਉਮੀਦਵਾਰ ਪਾਰਟੀ ਵੱਲੋਂ ਐਲਾਨਿਆ ਜਾਵੇਗਾ, ਸਮੂਹ ਐੱਸਸੀ ਸਮਾਜ ਉਸਦੀ ਜਿੱਤ ਯਕੀਨੀ ਬਨਾਉਣ ‘ਚ ਮੁੱਢਲੀ ਭੂਮਿਕਾ ਨਿਭਾਏਗਾ। ਜਥੇਦਾਰ ਸਰੂਪ ਸਿੰਘ ਤੇ ਪਰਮਿੰਦਰ ਜੰਡੂ ਨੇ ਭਰੋਸਾ ਦਿੱਤਾ ਕਿ ਜੇਕਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ ਦੁਆਉਣ ਤੇ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਉਣ ਲਈ ਸਖ਼ਤ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਸਰਪੰਚ ਪ੍ਰਕਾਸ਼ ਸਿੰਘ, ਸਤਨਾਮ ਸਿੰਘ ਸਾਬਕਾ ਪੰਚ, ਗੁਰਮੇਜ ਸਿੰਘ ਸਾਬਕਾ ਪੰਚ, ਜਤਿੰਦਰਜੀਤ ਸਿੰਘ ਲੁਬਾਣਾ, ਬਚਿੱਤਰ ਸਿੰਘ, ਨਵਦੀਪ ਸਿੰਘ ਪੰਚ, ਸੋਨੂ ਵਾਲੀਆ ਪੰਚ, ਬਲਬੀਰ ਸਿੰਘ, ਪੰਚ, ਜੋਗਿੰਦਰ ਪਾਲ ਜੱਖੂ, ਬਲਵਿੰਦਰ ਬਾਲੂ, ਸਰਬਜੀਤ ਕਲੇਰ, ਮੋਹਨ ਲਾਲ, ਹਰਮੇਸ਼ ਲਾਲ, ਜੋਗਿੰਦਰ ਪਾਲ ਬਾਲੂ, ਤਰਲੋਚਨ ਸਿੰਘ ਆਦਿ ਹਾਜ਼ਰ ਸਨ।