ਸਹਿਕਾਰੀ ਬੈਂਕ ਕਿਸਾਨਾਂ ਨੂੰ ਕਰ ਰਹੇ ਪਰੇਸ਼ਾਨ : ਮੈਰੀਪੁਰ
ਕੇਂਦਰੀ ਸਹਿਕਾਰੀ ਬੈੰਕਾ ਵੱਲੋਂ ਵਧੇ ਹੋਏ ਹੱਦ ਕਰਜੇ ਲਾਗੂ ਨਾ ਕਰਨਾ ਮੰਦਭਾਗਾ: ਹਰਪ੍ਰੀਤ ਸਿੰਘ ਮੈਰੀਪੁਰ, ਨਿਰਮਲਜੀਤ ਸਿੰਘ
Publish Date: Sun, 03 May 2026 09:05 PM (IST)
Updated Date: Sun, 03 May 2026 09:08 PM (IST)

ਕੇਂਦਰੀ ਸਹਿਕਾਰੀ ਬੈਂਕ ਵਧੀ ਹੋਈ ਕਰਜ਼ਾ ਫ਼ਸਲੀ ਹੱਦ ਲਾਗੂ ਕਰਨ ਤੋਂ ਹੋਏ ਮੁਨਕਰ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕੇਂਦਰੀ ਸਹਿਕਾਰੀ ਬੈਂਕ ਵਧੀ ਹੋਈ ਕਰਜ਼ਾ ਫ਼ਸਲੀ ਹੱਦ ਲਾਗੂ ਕਰਨ ਤੋਂ ਮੁਨਕਰ ਹੋ ਰਹੇ ਹਨ, ਜਿਸ ਨਾਲ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਤੇ ਕਿਸਾਨਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਸਲੇ ’ਤੇ ਵਿਚਾਰ-ਵਟਾਂਦਰਾ ਕਰਨ ਲਈ ਅੱਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਵਿਸ਼ੇਸ਼ ਮਟਿੰਗ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਮੈਰੀਪੁਰ ਤੇ ਨਿਰਮਲਜੀਤ ਸਿੰਘ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਮੈਰੀਪੁਰ ਤੇ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮਾਨਯੋਗ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਚੰਡੀਗੜ੍ਹ ਨੇ ਮਿਤੀ 10/4 2026 ਨੂੰ ਖਾਦ, ਦਵਾਈਆਂ, ਬੀਜਾਂ ਦੀ ਵੱਧ ਰਹੀ ਮਹਿੰਗਾਈ ਦਰ ਨੂੰ ਮੁਖ ਰੱਖਦਿਆਂ ਸਹਿਕਾਰੀ ਸਭਾਵਾਂ ਦੇ ਫ਼ਸਲੀ ਹੱਦ ਕਰਜ਼ਿਆਂ ਵਿਚ ਵਾਧਾ ਕੀਤਾ ਹੈ ਤਾਂ ਜੋ ਕਿਸਾਨਾਂ ਨੂੰ ਘੱਟ ਵਿਆਜ ਦਰ ’ਤੇ ਵੱਧ ਕਰਜ਼ਾ ਤੇ ਵੱਧ ਖਾਦਾਂ ਮੁਹੱਈਆ ਕਰਵਾਈਆਂ ਜਾ ਸਕਣ ਪਰ ਕੇਂਦਰੀ ਸਹਿਕਾਰੀ ਬੈਂਕਾਂ ਵੱਲੋ ਇਹ ਵਧੀ ਹੋਈ ਹੱਦ ਲਾਗੂ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ, ਜਿਸ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੂੰ ਆਉਂਦੀ ਫ਼ਸਲ ਵਾਸਤੇ ਕਰਜ਼ਾ ਤੇ ਖਾਦਾਂ ਲੈਣ ਵਿਚ ਬਹਤ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ। ਰਮਨਦੀਪ ਸਿੰਘ ਬੂਲਪੁਰ ਨਿਰਮਲਜੀਤ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਵਧੀ ਹੋਈ ਹੱਦ ਜਲਦੀ ਤੋਂ ਜਲਦੀ ਲਾਗੂ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਰਮਨਦੀਪ ਸਿੰਘ ਬੂਲਪੁਰ, ਸੁਖਜਿੰਦਰ ਸਿੰਘ ਕਬੀਰਪੁਰ, ਭੁਪਿੰਦਰ ਸਿੰਘ ਟਿੱਬਾ, ਕੁਲਬੀਰ ਸਿੰਘ ਸ਼ਾਹਵਾਲਾ, ਬਲਵਿੰਦਰ ਸਿੰਘ ਸ਼ਾਹਵਾਲਾ, ਸਤਨਾਮ ਸਿੰਘ ਤਲਵੰਡੀ ਚੌਧਰੀਆਂ, ਨਵਦੀਪ ਸਿੰਘ ਜੱਬੋਵਾਲ, ਸੰਦੀਪ ਕੌਰ ਪਰਮਜੀਤਪੁਰ, ਨਵਨੀਤ ਕੌਰ ਦੰਦੂਪੁਰ, ਦਵਿੰਦਰ ਕੌਰ ਮੈਰੀਪੁਰ, ਬਰਜਿੰਦਰ ਸਿੰਘ ਮਹੱਬਲੀਪੁਰ, ਪਲਵਿੰਦਰ ਸਿੰਘ ਵਾਟਾਂ ਵਾਲੀ, ਹਰਕੁੰਦਨ ਸਿੰਘ ਉਗਰੂਪੁਰ, ਰੇਸ਼ਮ ਸਿੰਘ ਮੋਠਾਂਵਾਲ, ਮਨਜਿੰਦਰ ਸਿੰਘ ਠੱਟਾ, ਪ੍ਰੀਤਮ ਸਿੰਘ, ਜਗੀਰ ਸਿੰਘ ਆਦਿ ਹਾਜ਼ਰ ਸਨ।