ਅੰਤਰਰਾਸ਼ਟਰੀ ਮੋਟੀਵੇਸ਼ਨਲ ਸਪੀਕਰ ਓਕੁਕੂ ਨੇ ਦਿੱਤੀ ਪ੍ਰੇਰਣਾ
ਸੈਫਰਨ ਪਬਲਿਕ ਸਕੂਲ ਵਿੱਚ ਸੈਸ਼ਨ ਦੌਰਾਨ ਅੰਤਰਰਾਸ਼ਟਰੀ ਮੋਟੀਵੇਸ਼ਨਲ ਸਪੀਕਰ ਵੇਮਸਲੇ ਓਕੁਕੂ ਵੱਲੋਂ ਪ੍ਰੇਰਣਾਦਾਇਕ ਸੈਸ਼ਨ
Publish Date: Mon, 18 May 2026 07:07 PM (IST)
Updated Date: Mon, 18 May 2026 07:09 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸੈਫਰਨ ਪਬਲਿਕ ਸਕੂਲ ਵਿਚ ਵਿਦਿਆਰਥੀਆਂ ਦੇ ਵਿਅਕਤਿਤਵ ਵਿਕਾਸ ਤੇ ਜੀਵਨ ਦੇ ਟੀਚੇ ਨੂੰ ਪੂਰਾ ਕਰਨ ਲਈ ਮਿਹਨਤ ਤੇ ਜਜ਼ਬੇ ਨੂੰ ਵਧਾਉਣ ਵਾਸਤੇ ਇਕ ਬਹੁਤ ਹੀ ਪ੍ਰੇਰਣਾਦਾਇਕ ਤੇ ਗਿਆਨਵਰਧਕ “ਇਗਨਾਈਟ ਐਂਡ ਇੰਸਪਾਇਰ” ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ ਬਲੌਗਰ, ਮੋਟੀਵੇਸ਼ਨਲ ਸਪੀਕਰ, ਸੋਸ਼ਲ ਇਨਫਲੂਐਂਸਰ, ਸਾਫਟ ਸਕਿਲਜ਼ ਟ੍ਰੇਨਰ ਅਤੇ ਸਿੱਖਿਆਵਿਦ ਡਾ. ਵੇਮਸਲੇ ਬੀਡਬਲਯੂ ਓਕੁਕੂ, ਜਿਨ੍ਹਾਂ ਦੀਆਂ ਵੀਡੀਓਜ਼ ‘ਤੇ ਮਿਲੀਅਨਜ਼ ਵਿਊਜ਼ ਹਨ, ਨੇ ਵਿਦਿਆਰਥੀਆਂ ਨੂੰ ਆਪਣੇ ਪ੍ਰੇਰਣਾਦਾਇਕ ਜੀਵਨ ਅਨੁਭਵਾਂ, ਸਕਾਰਾਤਮਕ ਸੋਚ ਤੇ ਪ੍ਰਭਾਵਸ਼ਾਲੀ ਸੰਦੇਸ਼ਾਂ ਰਾਹੀਂ ਪ੍ਰੇਰਿਤ ਕੀਤਾ। ਉਨ੍ਹਾਂ ਨੇ ਆਪਣੀ ਜੀਵਨ ਗਾਥਾ ਤੇ ਸੰਘਰਸ਼ ਬਾਰੇ ਵੀ ਸੈਫਰਨ ਦੇ ਵਿਦfਆਰਥੀਆਂ ਨਾਲ ਸਾਂਝ ਪਾਈ। ਡਾ. ਵੇਮਸਲੇ ਓਕੁਕੂ ਨੂੰ ਸਿੱਖਿਆ, ਕਾਊਂਸਲਿੰਗ, ਲੀਡਰਸ਼ਿਪ ਤੇ ਵਿਅਕਤਿਤਵ ਵਿਕਾਸ ਦੇ ਖੇਤਰ ਵਿਚ ਕੀਨੀਆ, ਜਪਾਨ, ਦੱਖਣੀ ਅਫਰੀਕਾ, ਕੈਨੇਡਾ ਤੇ ਭਾਰਤ ਸਮੇਤ ਕਈ ਦੇਸ਼ਾਂ ਵਿਚ ਵਿਸ਼ਾਲ ਅਨੁਭਵ ਪ੍ਰਾਪਤ ਹੈ। ਆਪਣੇ ਉਤਸ਼ਾਹਪੂਰਣ ਸੰਵਾਦ ਤੇ ਜੀਵਨ ਬਦਲ ਦੇਣ ਵਾਲੇ ਅਨੁਭਵਾਂ ਰਾਹੀਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ, ਅਨੁਸ਼ਾਸਨ, ਸਕਾਰਾਤਮਕ ਸੋਚ, ਦ੍ਰਿੜ ਨਿਸ਼ਚੇ ਤੇ ਨਿਰੰਤਰ ਪ੍ਰਯਾਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਤੇ ਧੀ ਕੈਥਲੀਨ ਨੇ ਵੀ ਆਪਣੇ ਪ੍ਰੇਰਣਾਦਾਇਕ ਵਿਚਾਰ ਤੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਪਰਿਵਾਰ ਦਾ ਸਹਿਯੋਗ, ਸਕਾਰਾਤਮਕ ਦ੍ਰਿਸ਼ਟੀਕੋਣ, ਆਤਮ-ਵਿਸ਼ਵਾਸ ਤੇ ਮੁਸ਼ਕਲ ਹਾਲਾਤਾਂ ਵਿਚ ਧੀਰਜ ਬਣਾਈ ਰੱਖਣਾ ਜੀਵਨ ਵਿਚ ਸਫਲਤਾ ਹਾਸਲ ਕਰਨ ਲਈ ਬਹੁਤ ਜ਼ਰੂਰੀ ਹੈ। ਸੈਫਰਨ ਪਬਲਿਕ ਸਕੂਲ ਦੇ ਚੇਅਰਮੈਨ ਮਨਮੋਹਨ ਸਿੰਘ ਤੇ ਵਾਈਸ ਚੇਅਰਪਰਸਨ ਇੰਦਰਜੀਤ ਕੌਰ ਨੇ ਕਿਹਾ ਕਿ “ਇਗਨਾਈਟ ਐਂਡ ਇੰਸਪਾਇਰ” ਪ੍ਰੋਗਰਾਮ ਆਪਣੇ-ਆਪ ਵਿਚ ਲੀਡਰਸ਼ਿਪ ਦੀ ਪਾਠਸ਼ਾਲਾ ਹੈ। ਉਨ੍ਹਾਂ ਕਿਹਾ ਕਿ ਜੀਵਨ ਦੇ ਸੰਘਰਸ਼ਾਂ ਵਿਚੋਂ ਗੁਜ਼ਰ ਚੁੱਕੇ ਸਫਲ ਵਿਅਕਤੀਆਂ ਤੋਂ ਵਿਦਿਆਰਥੀ ਬਹੁਤ ਕੁਝ ਸਿੱਖ ਸਕਦੇ ਹਨ। ਸੈਫਰਨ ਪਬਲਿਕ ਸਕੂਲ ਦੀ ਪ੍ਰਿੰਸੀਪਲ ਡਾ. ਸੰਦੀਪਾ ਸੂਦ ਵੀ ਇਸ ਮੌਕੇ ਹਾਜ਼ਰ ਸਨ।