ਬਿਜਲੀ ਕੱਟ ਹਰ ਪਲ ਰੁਆ ਰਹੇ : ਕਸ਼ਯਪ
ਅੱਤ ਦੀ ਗਰਮੀ ਭੀਸ਼ਮ ਗਰਮੀ ਵਿੱਚ, ਬਿਜਲੀ ਕੱਟ ਸ਼ਹਿਰ ਵਾਸੀਆਂ ਨੂੰ ਹਰ ਪਲ ਰਵਾ ਰਹੇ ਹਨ : ਮੁਕੇਸ਼ ਕਸ਼ਯਪ
Publish Date: Tue, 12 May 2026 09:10 PM (IST)
Updated Date: Tue, 12 May 2026 09:12 PM (IST)

---24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ : ਸ਼ਿਵ ਸੈਨਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਭਿਆਨਕ ਗਰਮੀ ’ਚ ਲੱਗ ਰਹੇ ਬਿਜਲੀ ਕੱਟਾਂ ਦੇ ਨਾਲ-ਨਾਲ ਘੱਟ ਵੋਲਟੇਜ ਦੀ ਸਮੱਸਿਆ ਨੇ ਸ਼ਹਿਰ ਦੇ ਲੋਕਾਂ ਨੂੰ ਰੁਆ ਦਿੱਤਾ ਹੈ। ਮੌਜੂਦਾ ਅੰਨ੍ਹੇਵਾਹ ਬਿਜਲੀ ਕੱਟਾਂ ਨੇ ਪਿਛਲੇ ਕਈ ਸਾਲਾਂ ਵਿਚ ਬਣੇ ਰਿਕਾਰਡ ਤੋੜ ਦਿੱਤੇ ਹਨ। ਇਸ ਸਬੰਧੀ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕਸ਼ਯਪ ਤੇ ਸ਼ਿਵ ਸੈਨਾ ਆਗੂ ਲਖਵਿੰਦਰ ਸਿੰਘ ਸ਼ੇਖੋ ਨੇ ਇਕ ਪ੍ਰੈੱਸ ਬਿਆਨ ਜਾਰੀ ਕੀਤਾ। ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਤੇ ਬਿਜਲੀ ਵਿਭਾਗ ਦੀ ਅਸਫਲਤਾ ਕਾਰਨ ਲੋਕਾਂ ਨੂੰ ਵਾਰ-ਵਾਰ ਬਿਜਲੀ ਕੱਟਾਂ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋ•ਸ਼ ਲਗਾਇਆ ਕਿ ਪੰਜਾਬ ਸਰਕਾਰ 24 ਘੰਟੇ ਬਿਜਲੀ ਸਪਲਾਈ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਿਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵੀ ਸਮੇਂ ਬਿਜਲੀ ਕੱਟ ਲੱਗਦੇ ਹਨ ਤਾਂ ਕਿਸੇ ਰਾਜ ਸਰਕਾਰ ਨੂੰ ਪ੍ਰਗਤੀਸ਼ੀਲ, ਖੁਸ਼ਹਾਲ ਜਾਂ ਜਨਤਕ ਹਿੱਤਾਂ ਦੀ ਰਾਖੀ ਕਰਨ ਵਾਲੀ ਕਿਵੇਂ ਮੰਨਿਆ ਜਾ ਸਕਦਾ ਹੈ? ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਇਹ ਸਥਿਤੀ ਉਦੋਂ ਬਣੀ ਹੈ ਜਦੋਂ ਸ਼ਹਿਰ ਵਿਚ ਇਤਿਹਾਸਕ ਮਾਤਾ ਭੱਦਰਕਾਲੀ ਮੇਲਾ ਲੱਗ ਰਿਹਾ ਹੈ। ਮੰਗਲਵਾਰ ਨੂੰ ਸ਼ਹਿਰ ਦੇ ਕਈ ਇਲਾਕਿਆਂ ਵਿਚ ਬਿਜਲੀ ਤੇ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪਿਆ। ਕਈ ਮੁਹੱਲਿਆਂ ਵਿਚ ਘੰਟਿਆਂ ਤੱਕ ਬਿਜਲੀ ਬੰਦ ਰਹਿਣ ਤੋਂ ਬਾਅਦ ਘੱਟ ਵੋਲਟੇਜ ਦੀ ਸਮੱਸਿਆ ਪੈਦਾ ਹੋ ਗਈ। ਘਰਾਂ ਵਿਚ ਲੋਕ ਭਿਆਨਕ ਗਰਮੀ ਤੋਂ ਪੀੜਤ ਰਹੇ। ਬਿਜਲੀ ਬੰਦ ਹੋਣ ਕਾਰਨ ਬੱਚਿਆਂ, ਬਜ਼ੁਰਗਾਂ, ਔਰਤਾਂ ਤੇ ਬਿਮਾਰ ਲੋਕਾਂ ਨੂੰ ਗਰਮੀ ਤੋਂ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕ ਖੇਤਰੀ ਬਿਜਲੀ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰਦੇ ਰਹੇ। ਉਸ ਤੋਂ ਬਾਅਦ ਵੀ ਬਿਜਲੀ ਵਾਰ-ਵਾਰ ਬੰਦ ਹੋ ਰਹੀ ਹੈ। ਸ਼ਿਵ ਸੈਨਾ ਆਗੂਆਂ ਨੇ ਮੰਗ ਕੀਤੀ ਹੈ ਕਿ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ।