ਸੁਲਤਾਨਪੁਰ 'ਚ ਵਾਪਰੀ ਕਾਲਜਾ ਚੀਰਨ ਵਾਲੀ ਘਟਨਾ: ਖੇਤਾਂ 'ਚ ਰੋਟੀ ਦੇਣ ਗਏ 8 ਸਾਲਾ ਮਾਸੂਮ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧਾ, ਮੌਤ
ਬੱਚੇ ਦੇ ਪਿਤਾ ਮਨੋਜ ਮੁਤਾਬਕ ਉਹ ਖੇਤਾਂ ’ਚ ਆਲੂ ਦੀ ਪੁਟਾਈ ਕਰ ਰਹੇ ਸਨ। ਦੁਪਹਿਰ ਵੇਲੇ ਪਤਨੀ ਨਾਲ ਉਸ ਦਾ ਅੱਠ ਸਾਲਾ ਬੱਚਾ ਸੂਰਜ ਖਾਣਾ ਦੇਣ ਖੇਤਾਂ ’ਚ ਆਇਆ। ਇਸ ਤੋਂ ਬਾਅਦ ਪੁੱਤਰ ਪਖਾਨੇ ਲਈ ਖੇਤ ਵੱਲ ਚਲਾ ਗਿਆ, ਜਿੱਥੇ ਉਸ ਨੂੰ ਪੰਜ-ਛੇ ਕੁੱਤਿਆਂ ਨੇ ਘੇਰ ਲਿਆ।
Publish Date: Sat, 28 Feb 2026 08:45 AM (IST)
Updated Date: Sat, 28 Feb 2026 08:50 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ , ਸੁਲਤਾਨਪੁਰ ਲੋਧੀ : ਥਾਣਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਗਿੱਲਾਂ ’ਚ ਸ਼ੁੱਕਰਵਾਰ ਨੂੰ ਅਵਾਰਾ ਕੁੱਤਿਆਂ ਨੇ ਇਕ ਅੱਠ ਸਾਲਾ ਬੱਚੇ ਨੂੰ ਏਨੀ ਬੁਰੀ ਤਰ੍ਹਾਂ ਨੋਚ-ਨੋਚ ਕੇ ਖਾਧਾ ਕਿ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਬੱਚੇ ਦੇ ਪਿਤਾ ਮਨੋਜ ਮੁਤਾਬਕ ਉਹ ਖੇਤਾਂ ’ਚ ਆਲੂ ਦੀ ਪੁਟਾਈ ਕਰ ਰਹੇ ਸਨ। ਦੁਪਹਿਰ ਵੇਲੇ ਪਤਨੀ ਨਾਲ ਉਸ ਦਾ ਅੱਠ ਸਾਲਾ ਬੱਚਾ ਸੂਰਜ ਖਾਣਾ ਦੇਣ ਖੇਤਾਂ ’ਚ ਆਇਆ। ਇਸ ਤੋਂ ਬਾਅਦ ਪੁੱਤਰ ਪਖਾਨੇ ਲਈ ਖੇਤ ਵੱਲ ਚਲਾ ਗਿਆ, ਜਿੱਥੇ ਉਸ ਨੂੰ ਪੰਜ-ਛੇ ਕੁੱਤਿਆਂ ਨੇ ਘੇਰ ਲਿਆ। ਉਹ ਉਸ ਦੀਆਂ ਚੀਕਾਂ ਸੁਣ ਕੇ ਉਸ ਵੱਲੇ ਭੱਜੇ ਤੇ ਬੜੀ ਮੁਸ਼ਕਲ ਨਾਲ ਕੁੱਤਿਆਂ ਨੂੰ ਭਜਾਇਆ। ਪਰ ਕੁੱਤਿਆਂ ਨੇ ਬੱਚੇ ਦੇ ਸਿਰ ਤੇ ਪੈਰਾਂ ਨੂੰ ਬੁਰੀ ਤਰ੍ਹਾਂ ਵੱਢਿਆ ਸੀ। ਡੂੰਘੇ ਜ਼ਖ਼ਮ ਹੋ ਗਏ ਸਨ। ਉਹ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਕਪੂਰਥਲਾ ਤੇ ਫਿਰ ਜਲੰਧਰ ਰੈਫਰ ਕਰ ਦਿੱਤਾ। ਇੱਥੇ ਉਸ ਦੀ ਮੌਤ ਹੋ ਗਈ।