ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਯਾਤਰੀਆਂ ਲਈ ਖੁਸ਼ਖਬਰੀ, ਪਠਾਨਕੋਟ ਤੱਕ ਜਾਂਦੀ ਜੰਮੂਤਵੀ ਐਕਸਪ੍ਰੇਸ ਅੱਜ ਤੋਂ ਜੰਮੂ ਤੱਕ ਵੀ ਚੱਲੇਗੀ
ਇਹ ਟ੍ਰੇਨ ਪਿਛਲੇ ਸਾਲ ਭਾਰੀ ਬਾਰਿਸ਼ ਕਾਰਨ ਰਾਵੀ ਦੇ ਇੱਕ ਪੁਲ ਵਿੱਚ ਆਈ ਤਕਨੀਕੀ ਖਰਾਬੀ ਕਰਕੇ ਬੰਦ ਕਰ ਦਿੱਤੀ ਗਈ ਸੀ। ਜੋਧਪੁਰ ਮੰਡਲ ਦੇ ਸੀਨੀਅਰ ਡੀਸੀਐਮ ਹਿਤੇਸ਼ ਯਾਦਵ ਤੇ ਕਪੂਰਥਲਾ ਦੇ ਸਟੇਸ਼ਨ ਮਾਸਟਰ ਅਰੁਣ ਸਿੰਘ ਨੇ ਪੰਜਾਬੀ ਜਾਗਰਣ ਨੂੰ ਦੱਸਿਆ ਕਿ ਪਿਛਲੇ ਸਾਲ ਭਾਰੀ ਮੀਂਹ ਕਾਰਨ ਬ੍ਰਿਜ ਨੰਬਰ 17 ਵਿੱਚ ਤਕਨੀਕੀ ਖਰਾਬੀ ਆ ਗਈ ਸੀ।
Publish Date: Thu, 02 Apr 2026 11:47 AM (IST)
Updated Date: Thu, 02 Apr 2026 11:52 AM (IST)

ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ, ਕਪੂਰਥਲਾ: ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਯਾਤਰੀਆਂ ਲਈ ਇੱਕ ਬਹੁਤ ਹੀ ਰਾਹਤ ਭਰੀ ਖ਼ਬਰ ਹੈ। ਉੱਤਰ ਪੱਛਮ ਰੇਲਵੇ ਨੇ ਰਾਜਸਥਾਨ ਦੇ ਭਗਤ ਕੀ ਕੋਠੀ ਤੋਂ ਚੱਲ਼ਣ ਵਾਲੀ ਜੰਮੂਤਵੀ ਐਕਸਪ੍ਰੈਸ ਜੋ ਪਹਿਲਾਂ ਸਿਰਫ ਪਠਾਨਕੋਟ ਤੱਕ ਹੀ ਜਾਂਦੀ ਸੀ ਉਸਨੂੰ 2 ਅਪ੍ਰੈਲ ਤੋਂ ਮੁੜ ਜੰਮੂ ਤੱਕ ਚਲਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਰਾਜਸਥਾਨ ਤੇ ਪੰਜਾਬ ਤੋਂ ਜੰਮੂ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਸੁਵਿਧਾ ਮਿਲੇਗੀ। ਇਹ ਟ੍ਰੇਨ ਪਿਛਲੇ ਸਾਲ ਭਾਰੀ ਬਾਰਿਸ਼ ਕਾਰਨ ਰਾਵੀ ਦੇ ਇੱਕ ਪੁਲ ਵਿੱਚ ਆਈ ਤਕਨੀਕੀ ਖਰਾਬੀ ਕਰਕੇ ਬੰਦ ਕਰ ਦਿੱਤੀ ਗਈ ਸੀ। ਜੋਧਪੁਰ ਮੰਡਲ ਦੇ ਸੀਨੀਅਰ ਡੀਸੀਐਮ ਹਿਤੇਸ਼ ਯਾਦਵ ਤੇ ਕਪੂਰਥਲਾ ਦੇ ਸਟੇਸ਼ਨ ਮਾਸਟਰ ਅਰੁਣ ਸਿੰਘ ਨੇ ਪੰਜਾਬੀ ਜਾਗਰਣ ਨੂੰ ਦੱਸਿਆ ਕਿ ਪਿਛਲੇ ਸਾਲ ਭਾਰੀ ਮੀਂਹ ਕਾਰਨ ਬ੍ਰਿਜ ਨੰਬਰ 17 ਵਿੱਚ ਤਕਨੀਕੀ ਖਰਾਬੀ ਆ ਗਈ ਸੀ। ਇਸ ਕਰਕੇ ਟ੍ਰੇਨ ਨੰਬਰ 14803/14804 ਭਗਤ ਕੀ ਕੋਠੀ–ਜੰਮੂਤਵੀ ਐਕਸਪ੍ਰੈਸ ਨੂੰ ਪਠਾਨਕੋਟ ਅਤੇ ਜੰਮੂਤਵੀ ਸਟੇਸ਼ਨਾਂ ਦੇ ਵਿਚਕਾਰ ਅੰਸ਼ਿਕ ਤੌਰ ‘ਤੇ ਰੱਦ ਕੀਤਾ ਹੋਇਆ ਸੀ। ਹੁਣ ਕਠੂਆ–ਮਾਧੋਪੁਰ ਰੇਲਖੰਡ ‘ਤੇ ਮੁਰੰਮਤ ਅਤੇ ਤਕਨੀਕੀ ਕੰਮ ਲਗਭਗ ਪੂਰਾ ਹੋ ਗਿਆ ਹੈ। ਇਸ ਤੋਂ ਬਾਅਦ ਰੇਲਵੇ ਨੇ ਟ੍ਰੇਨ ਨੂੰ ਮੁੜ ਪੂਰੇ ਰੂਟ ‘ਤੇ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਟ੍ਰੇਨ ਨੰਬਰ 14803 ਭਗਤ ਕੀ ਕੋਠੀ–ਜੰਮੂਤਵੀ ਐਕਸਪ੍ਰੈਸ 1 ਅਪ੍ਰੈਲ ਤੋਂ ਅਤੇ 14804 ਜੰਮੂਤਵੀ–ਭਗਤ ਕੀ ਕੋਠੀ ਐਕਸਪ੍ਰੈਸ 2 ਅਪ੍ਰੈਲ ਤੋਂ ਚੱਲੇਗੀ। ਇਸ ਲਈ ਅਗਾਊਂ ਰਿਜ਼ਰਵੇਸ਼ਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ।