ਪੈਨਸ਼ਨਰਾਂ ਨੂੰ ਖੱਜਲ ਕੀਤਾ ਜਾ ਰਿਹਾ : ਭੱਟੀ
ਫਰੰਟ ਦਾ ਮਾਸ ਡੈਪੂਟੇਸ਼ਨ 8 ਮਈ ਨੂੰ ਡਾਇਰੈਕਟਰ ਪੈਨਸ਼ਨ ਵੰਡ ਖ਼ਜ਼ਾਨਾ ਤੇ ਲੇਖਾ ਨੂੰ ਮਿਲੇਗਾ*
Publish Date: Tue, 05 May 2026 07:11 PM (IST)
Updated Date: Tue, 05 May 2026 07:14 PM (IST)

ਫਰੰਟ ਦਾ ਡੈਪੂਟੇਸ਼ਨ 8 ਨੂੰ ਡਾਇਰੈਕਟਰ ਪੈਨਸ਼ਨ ਵੰਡ ਖ਼ਜ਼ਾਨਾ ਤੇ ਲੇਖਾ ਨੂੰ ਮਿਲੇਗਾ ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ (ਸਬੰਧਤ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈੱਡਰੇਸ਼ਨ) ਦੇ ਪ੍ਰਧਾਨ ਮੋਹਣ ਸਿੰਘ ਭੱਟੀ ਤੇ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਪ੍ਰੈੱਸ ਨੂੰ ਸਾਂਝਾ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਪੋਰਟਲ ਲਾਗੂ ਹੋਣ ਕਰਕੇ ਤੇ ਡਿਜੀਟਲ ਲਾਈਵ ਸਰਟੀਫਿਕੇਟ ਅਪਡੇਟ ਨਾ ਹੋਣ ਦਾ ਬਹਾਨਾ ਲਾ ਕੇ ਪੰਜਾਬ ਦੇ ਲੱਖਾਂ ਪੈਨਸ਼ਨਰਾਂ ਦੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਅੱਜ ਤੱਕ ਨਾ ਦੇਣ ਕਰਕੇ ਪੈਨਸ਼ਨਰਾਂ ਵਿਚ ਭਾਰੀ ਰੋਸ ਤੇ ਗੁੱਸਾ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰਾਂ ਕਰਮ ਸਿੰਘ ਧਨੋਆ, ਡਾ. ਐੱਨਕੇ ਕਲਸੀ, ਅਵਿਨਾਸ਼ ਸ਼ਰਮਾ, ਭਜਨ ਸਿੰਘ ਗਿੱਲ ਤੇ ਸੁਖਵਿੰਦਰ ਸਿੰਘ ਸੈਣੀ ਦੀ ਅਗਵਾਈ ਵਿਚ ਇਕ ਮਾਸ ਡੈਪੂਟੇਸ਼ਨ ਡਾਇਰੈਕਟਰ ਪੈਨਸ਼ਨ ਵੰਡ ਖ਼ਜ਼ਾਨਾ ਤੇ ਲੇਖਾ ਪੰਜਾਬ ਨੂੰ 8 ਮਈ ਨੂੰ ਮਿਲਣ ਜਾ ਰਿਹਾ ਹੈ। ਡੈਪੂਟੇਸ਼ਨ ਦੇ ਆਗੂ ਡਾਇਰੈਕਟਰ ਨੂੰ ਦੱਸਣਗੇ ਕਿ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਨੂੰ ਵਡੇਰੀ ਉਮਰ ਹੋਣ ਕਰਕੇ ਵੀ ਮੁਆਫ਼ ਨਹੀਂ ਕੀਤਾ ਤੇ ਜਾਣ ਬੁੱਝ ਕੇ ਪੈਨਸ਼ਨ ਪੋਰਟਲ ਦੀਆਂ ਗੁੰਝਲਦਾਰ ਟੈਕਨੀਕਲ ਗੱਲਾਂ ਵਿਚ ਉਲਝਾ ਕੇ ਪੈਨਸ਼ਨਰਾਂ ਨੂੰ ਖੱਜਲ ਖੁਆਰ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਪੈਨਸ਼ਨਰ ਵਿਰੋਧੀ ਰਵੱਈਏ ਦੇ ਖਿਲਾਫ 8 ਮਈ ਦਿਨ ਸ਼ੁੱਕਰਵਾਰ ਨੂੰ ਡੈਪੂਟੇਸ਼ਨ ਰਾਹੀਂ ਪੈਨਸ਼ਨਰਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਜ਼ੋਰ ਪਾਇਆ ਜਾਵੇਗਾ। ਮੰਗ ਪੱਤਰ ਪੇਸ਼ ਕਰਕੇ ਪੈਨਸ਼ਨ ਪੋਰਟਲ ਰਾਹੀਂ ਹੋ ਰਹੀ ਖੱਜਲ ਖ਼ੁਆਰੀ ਬੰਦ ਕਰਨ ਤੇ ਪੈਨਸ਼ਨਾਂ ਹਰ ਮਹੀਨੇ ਆਖ਼ਰੀ ਮਿਤੀ ਤੋਂ ਪਹਿਲਾਂ ਪਾਉਣ ਦੀ ਮੰਗ ਕੀਤੀ ਜਾਵੇਗੀ। ਮਾਸ ਡੈਪੂਟੇਸ਼ਨ ਵਿਚ ਜੁਆਇੰਟ ਫਰੰਟ ਦੇ ਮੈਂਬਰ ਕੁਲਵਰਨ ਸਿੰਘ, ਸੁਖਦੇਵ ਸਿੰਘ ਪੰਨੂੰ, ਬੀਐੱਸ ਸੈਣੀ, ਖਜਾਨ ਚੰਦ, ਧਨਵੰਤ ਸਿੰਘ ਭੱਠਲ, ਦੇਵ ਰਾਜ, ਸੁਰਿੰਦਰ ਰਾਮ ਕੁੱਸਾ, ਹਰਜੀਤ ਸਿੰਘ ਤਰਖਾਣ ਮਾਜਰਾ, ਪ੍ਰੇਮ ਚੰਦ ਸ਼ਰਮਾ ਪੰਜੋਲਾ ਤੇ ਨਾਹਰ ਸਿੰਘ ਆਦਿ ਤੋਂ ਇਲਾਵਾ ਹਰ ਪੈਨਸ਼ਨਰ ਜਥੇਬੰਦੀ ਦੇ 15 ਪੈਨਸ਼ਨਰ ਸਾਥੀ ਜ਼ਰੂਰ ਸ਼ਾਮਲ ਹੋਣਗੇ।