ਨਗਰ ਕੌਂਸਲ ਚੋਣਾਂ ਲਈ ਪਹਿਲੀ ਰਿਹਰਸਲ ਦਾ ਆਯੋਜਨ
ਨਗਰ ਕੌਂਸਲ ਚੋਣਾਂ ਲਈ ਪਹਿਲੀ ਰਿਹਰਸਲ ਦਾ ਆਯੋਜਨ
Publish Date: Sat, 16 May 2026 07:18 PM (IST)
Updated Date: Sat, 16 May 2026 07:21 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਿਟਰਨਿੰਗ ਅਫਸਰ ਕਮ ਉਪ ਮੰਡਲ ਮੈਜਿਸਟਰੇਟ ਸੁਲਤਾਨਪੁਰ ਲੋਧੀ ਅਮਨਪਾਲ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ 13 ਵਾਰਡਾਂ ਦੀਆਂ ਚੋਣਾਂ ਸਬੰਧੀ ਪੋਲਿੰਗ ਸਟਾਫ ਦੀ ਪਹਿਲੀ ਟ੍ਰੇਨਿੰਗ ਸੁਲਤਾਨਪੁਰ ਲੋਧੀ ਵਿਖੇ ਆਯੋਜਿਤ ਕੀਤੀ ਗਈ। ਨਾਇਬ ਤਹਿਸੀਲਦਾਰ ਗੁਰਜਿੰਦਰ ਸਿੰਘ, ਸਬ ਰਜਿਸਟਰ ਗੁਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਮਾਸਟਰ ਟ੍ਰੇਨਰ ਨਰੇਸ਼ ਕੁਮਾਰ ਕੋਹਲੀ ਤੇ ਮਾਸਟਰ ਗੁਰਦੇਵ ਸਿੰਘ ਨੇ ਬਹੁਤ ਹੀ ਵਧੀਆ ਢੰਗ ਨਾਲ ਪ੍ਰੀਜ਼ਾਇਡਿੰਗ ਅਫਸਰ ਤੇ ਪੋਲਿੰਗ ਸਟਾਫ ਨੂੰ ਚੋਣਾਂ ਸਬੰਧੀ ਜਾਣਕਾਰੀ ਦਿੱਤੀ। ਮਾਸਟਰ ਟਰੇਨਰ ਨਰੇਸ਼ ਕੋਹਲੀ ਨੇ ਪੋਲਿੰਗ ਸਟਾਫ ਨੂੰ ਬੈਲਟ ਬਾਕਸ ਨੂੰ ਖੋਲ੍ਹਣ ਤੇ ਬੰਦ ਕਰਨ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ। ਮਾਸਟਰ ਟ੍ਰੇਨਰ ਗੁਰਦੇਵ ਸਿੰਘ ਨੇ ਚੋਣਾਂ ਸਬੰਧੀ ਪ੍ਰਕਿਰਿਆ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ। ਇਸ ਮੌਕੇ ਪ੍ਰਿੰਸੀਪਲ ਮੈਡਮ ਰਾਜਬੀਰ ਕੌਰ ਸੈਣੀ, ਵਾਈਸ ਪ੍ਰਿੰਸੀਪਲ ਮੈਡਮ ਆਸ਼ੂ ਵਾਹੀ, ਐੱਮਡੀ ਸਵਰਨ ਸਿੰਘ, ਮੁੱਖ ਪ੍ਰਬੰਧਕ ਕਮਲਦੀਪ ਕੌਰ, ਐੱਮਡੀ ਨਵਜੋਤ ਕੌਰ, ਸਟੈਨੋ ਜਗਦੀਸ਼ ਕੁਮਾਰ, ਚਤਰ ਸਿੰਘ ਰੀਡਰ ਵੱਲੋਂ ਧੰਨਵਾਦ ਕੀਤਾ ਗਿਆ।