ਬੀਬੀ ਸਰਬਜੀਤ ਕੌਰ ਤੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟਾਇਆ
ਬੀਬੀ ਸਰਬਜੀਤ ਕੋਰ ਤੇ ਅਕਾਲ ਚਲਾਣੇ ਤੇ ਦੁਖ ਦਾ ਪ੍ਰਗਟਾਵਾ
Publish Date: Tue, 05 May 2026 10:10 PM (IST)
Updated Date: Tue, 05 May 2026 10:11 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪਿੰਡ ਵਾਹਦ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਬੀਬੀ ਸਰਬਜੀਤ ਕੌਰ ਸਾਬਕਾ ਮੈਂਬਰ ਪੰਚਾਇਤ ਪਤਨੀ ਸ਼੍ਰੀ ਪ੍ਰਸ਼ੋਤਮ ਲਾਲ ਸਰਪੰਚ ਗ੍ਰਾਮ ਪੰਚਾਇਤ ਵਾਹਦ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਕਰੀਬ 50 ਸਾਲਾਂ ਦੀ ਸੀ। ਸਰਪੰਚ ਵਿਜੇ ਕੁਮਾਰ ਪੰਡੋਰੀ, ਸਾਬਕਾ ਸਰਪੰਚ ਆਗਿਆਪਾਲ ਸਿੰਘ ਖਲਵਾੜਾ, ਸਰਪੰਚ ਸੁਰਿੰਦਰ ਸਿੰਘ ਖਲਵਾੜਾ ਕਲੌਨੀ, ਜਸਕਰਨ ਸਿੰਘ ਨੰਬਰਦਾਰ, ਬੀਡੀਪੀਓ ਰਾਮ ਪਾਲ ਸਿੰਘ ਰਾਣਾ, ਦਰਸ਼ਨ ਸਿੰਘ ਪੰਚ, ਜੁਝਾਰ ਸਿੰਘ ਸਾਬਕਾ ਸਰਪੰਚ, ਸਮਾਜ ਸੇਵੀ ਰਣਦੀਪ ਸਿੰਘ ਰਾਣਾ ਸਾਹਨੀ ਸਮੇਤ ਉਨ੍ਹਾਂ ਦੇ ਹੋਰ ਜਾਣਕਾਰਾਂ ਨੇ ਦੱਸਿਆ ਕਿ ਬੀਬੀ ਸਰਬਜੀਤ ਕੌਰ ਸਮਾਜ ਸੇਵੀ ਤੇ ਮਿਲਣਸਾਰ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦੇ ਅਚਾਨਕ ਆਕਾਲ ਚਲਾਣੇ ’ਤੇ ਇਕ ਸ਼ੋਕ ਸਭਾ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਫਗਵਾੜਾ ਦੇ ਦਫ਼ਤਰ ਵਿਖੇ ਕੀਤੀ ਗਈ, ਜਿਸ ਵਿਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਲਖਵਿੰਦਰ ਕਲੇਰ, ਬਲਾਕ ਸੰਮਤੀ ਮੈਂਬਰ ਅਜੈ ਕੁਮਾਰ ਹੈਪੀ ਖਜੂਰਲਾ, ਫਗਵਾੜਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਨਰਿੰਦਰ ਸਿੰਘ ਮਾਧੋ ਪੁਰ, ਸਰਪੰਚ ਰਿੰਪਲ ਕੁਮਾਰ ਵਜੀਦੋਵਾਲ, ਸਰਪੰਚ ਰਣਜੀਤ ਸਿੰਘ ਨੰਗਲ ਮੱਝਾ, ਸਰਪੰਚ ਸਤਵਿੰਦਰ ਸਿੰਘ ਹਰਬੰਸ ਪੁਰ, ਸਰਪੰਚ ਬਲਵਿੰਦਰ ਸਿੰਘ ਬਘਾਣਾ, ਸਰਪੰਚ ਵਰੁਣ ਬੰਗੜ, ਸਾਬਕਾ ਸਰਪੰਚ ਓਮ ਪ੍ਰਕਾਸ਼ ਵਜੀਦੋਵਾਲ, ਸਾਬਕਾ ਸਰਪੰਚ ਰਾਮ ਪਾਲ ਸਾਹਨੀ, ਸਾਬਕਾ ਸਰਪੰਚ ਹਰਜੀਤ ਸਿੰਘ ਪਾਸ਼ਟਾ, ਪੰਚਾਇਤ ਸਕੱਤਰ ਮਲਕੀਤ ਚੰਦ, ਸੁਲੱਖਣ ਸਿੰਘ, ਉਪੇਸ਼ ਕੁਮਾਰ, ਸੁਰਿੰਦਰ ਪਾਲ ਏਪੀਓ, ਨਵਜੋਤ ਸਿੰਘ, ਸੁਰਿੰਦਰ ਪਾਲ ਸੰਮਤੀ ਪਟਵਾਰੀ, ਵਰਿੰਦਰ ਸਿੰਘ ਮਾਣ੍ਹਾ ਨਰੰਗਪੁਰ, ਜੋਗੀ ਠੇਕੇਦਾਰ, ਰਵੀ ਸਾਹਨੀ, ਰਘਬੀਰ ਸਿੰਘ ਰਿਹਾਣਾਂ ਜੱਟਾਂ, ਰਾਵਿੰਦਰ ਮੋਹਨ ਮਾਣਕ, ਹਰਵਿੰਦਰ ਪਾਲ ਪੰਚ, ਰਾਮ ਪ੍ਰਕਾਸ਼ ਮਾਣਕ, ਸੰਤੋਖ ਸਿੰਘ ਸਾਬਕਾ ਪੰਚ, ਕੁਲਵਿੰਦਰ ਸਿੰਘ ਸਾਬਕਾ ਪੰਚ, ਰਾਮ ਲੁਭਾਇਆ, ਬਲਵਿੰਦਰ ਸਿੰਘ ਪੰਚ ਸਮੇਤ ਹੋਰ ਬਹੁਤ ਸਾਰੇ ਪੰਚਾਂ, ਸਰਪੰਚਾਂ ਤੇ ਇਲਾਕਾ ਵਾਸੀਆਂ ਨੇ ਭਾਗ ਲਿਆ ਤੇ ਬਹੁਤ ਹੀ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਤੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਵਾਹਿਗੁਰੂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਗਈ।