ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਜੇਈਈ ਕੀਤੀ ਪਾਸ
ਸਰਕਾਰੀ ਸਕੂਲ ਫਗਵਾੜਾ ਦੀ ਵਿਿਦਆਰਥਣ ਦੀ ਜੇ .ਈ ਈ. ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਾਪਤੀ
Publish Date: Fri, 08 May 2026 07:06 PM (IST)
Updated Date: Fri, 08 May 2026 07:08 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਸਕੂਲ ਸਿੱਖਿਆ ਵਿਭਾਗ ਹਮੇਸ਼ਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਰਿਹਾ ਹੈ। ਇਸੇ ਲੜੀ ਅਧੀਨ ਸਕੂਲ ਦੀ ਵਿਦਿਆਰਥਣ ਗੁਰਵਿੰਦਰ ਕੌਰ ਪੁੱਤਰੀ ਸੁਖਵੀਰ ਸਿੰਘ ਨੇ ਦੇਸ਼ ਦੀ ਵੱਕਾਰੀ ਇੰਜਨੀਅਰਿੰਗ ਦੀ ਪ੍ਰੀਖਿਆ ਜੇਈਈ (ਮੇਨ) ਚੰਗੇ ਅੰਕਾਂ ਵਿਚ ਪਾਸ ਕੀਤੀ। ਪ੍ਰਿੰਸੀਪਲ ਮੀਨੂ ਗੁਪਤਾ ਨੇ ਦਸਿਆ ਕਿ ਸਕੂਲ ਦੇ ਸਾਇੰਸ ਵਿਭਾਗ ਦੇ ਲੈਕਚਰਾਰ ਬੰਦਨਾ ਸ਼ਰਮਾ, ਸੁਮੇਧਾ ਬਜਾਜ, ਜੋਤੀ ਪਾਠਕ, ਰਜੇਸ਼ ਭਨੋਟ ਦੀ ਯੋਗ ਅਗਵਾਈ ਤੇ ਵਿਭਾਗ ਦੁਆਰਾ ਚਲਾਈ ਗਈ ਪ੍ਰੀਖਿਆ ਦੀ ਤਿਆਰੀ ਲਈ ‘ਸਾਥੀ ਐਪ’ ਰਾਹੀਂ ਵਿਦਿਆਰਥੀਆਂ ਦੀ ਤਿਆਰੀ ਕਰਵਾਈ ਗਈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਮੁਹਾਲੀ ਵਿਖੇ ਮੈਡਮ ਬੰਦਨਾ ਸ਼ਰਮਾ ਦੇ ਨਾਲ ਵਿਦਿਆਰਥਣ ਨੂੰ ਸਨਮਾਨਿਤ ਕੀਤਾ। ਸਕੂਲ ਵਿਚ ਉਸ ਨੂੰ ਸਵੇਰ ਦੀ ਸਭਾ ਵਿਚ ਮੈਡਲ ਰਾਹੀਂ ਸਨਮਾਨਿਤ ਕੀਤਾ ਗਿਆ। ਗੁਰਵਿੰਦਰ ਦੇ ਮਾਤਾ ਪਿਤਾ ਨੇ ਵੀ ਸਕੂਲ ਪ੍ਰਿੰਸੀਪਲ ਤੇ ਸਟਾਫ ਦਾ ਧੰਨਵਾਦ ਕੀਤਾ।