ਏਕ ਨੂਰ ਸੁਸਾਇਟੀ ਵੱਲੋਂ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ
ਏਕ ਨੂਰ ਸੁਸਾਇਟੀ ਵੱਲੋਂ ਪਿੰਡ ਦਾਊਦਪੁਰ ਤੇ ਰਾਏਪੁਰ ਅਰਾਈਆਂ ਵਿਖੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ
Publish Date: Mon, 04 May 2026 07:13 PM (IST)
Updated Date: Tue, 05 May 2026 04:12 AM (IST)

ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ: ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਏਕ ਨੂਰ ਅਵੇਅਰਨੈਸ ਐਂਡ ਵੈਲਫੇਅਰ ਸੁਸਾਇਟੀ ਨਡਾਲਾ ਵੱਲੋਂ ਮਨੁੱਖਤਾ ਦੀ ਭਲਾਈ ਲਈ ਇੱਕ ਹੋਰ ਪ੍ਰਸ਼ੰਸਾਯੋਗ ਉਪਰਾਲਾ ਕੀਤਾ ਗਿਆ। ਸੁਸਾਇਟੀ ਵੱਲੋਂ ਪਿੰਡ ਰਾਏਪੁਰ ਅਰਾਈਆਂ ਅਤੇ ਦਾਊਦਪੁਰ ਦੇ ਸਰਕਾਰੀ ਮਿਡਲ ਸਕੂਲਾਂ ਵਿੱਚ ਪੜ੍ਹ ਰਹੇ ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡ ਕੇ ਉਨ੍ਹਾਂ ਦੀ ਸਹਾਇਤਾ ਕੀਤੀ ਗਈ । ਇਸ ਮੌਕੇ ਛੋਟੇ ਬੱਚਿਆਂ ਨੂੰ ਕਾਪੀਆਂ, ਪੈਨਸਲਾਂ ਅਤੇ ਹੋਰ ਜ਼ਰੂਰੀ ਪੜ੍ਹਾਈ ਸਮੱਗਰੀ ਮੁਹੱਈਆ ਕਰਵਾਈ ਗਈ । ਇਸ ਉਪਰਾਲੇ ਨਾਲ ਬੱਚਿਆਂ ਦੇ ਚਿਹਰਿਆਂ ‘ਤੇ ਖੁਸ਼ੀ ਦੇ ਨੂਰ ਦੇਖਣ ਨੂੰ ਮਿਲਿਆ। ਸਕੂਲ ਸਟਾਫ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਵੱਲ ਹੋਰ ਪ੍ਰੇਰਨਾ ਮਿਲਦੀ ਹੈ ਅਤੇ ਉਹ ਮਨ ਲਾ ਕੇ ਸਿੱਖਿਆ ਪ੍ਰਾਪਤ ਕਰਨ ਲਈ ਉਤਸ਼ਾਹਿਤ ਹੁੰਦੇ ਹਨ । ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਜ ਸੇਵਾ ਕਾਰਜ ਜਾਰੀ ਰੱਖਣਗੇ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਹਮੇਸ਼ਾ ਤਿਆਰ ਰਹਿਣਗੇ। ਇਸ ਮੌਕੇ ਸਕੂਲ ਪ੍ਰਬੰਧਕਾਂ ਅਤੇ ਸੁਸਾਇਟੀ ਵੱਲੋਂ ਵਿਦੇਸ਼ ਵੱਸਦੇ ਸਹਿਯੋਗੀ ਕੁਲਦੀਪ ਸਿੰਘ (ਬੈਲਜੀਅਮ) ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸੇਵਾ ਕਾਰਜ ਸੰਭਵ ਹੋ ਸਕਿਆ । ਇਸ ਸਮਾਗਮ ਦੌਰਾਨ ਮੁੱਖ ਅਧਿਆਪਕਾ ਰਾਏਪੁਰ ਅਰਾਈਆਂ ਗੀਤਾ ਗਿਆਨ ਸਿੰਘ, ਕਸ਼ਮੀਰ ਸਿੰਘ, ਮਾਸਟਰ ਅਮਨਦੀਪ ਸਿੰਘ, ਮੁੱਖ ਅਧਿਆਪਕ ਪਰਵਿੰਦਰਜੀਤ ਸਿੰਘ ਦਾਊਦਪੁਰ, ਸੰਦੀਪ ਕੁਮਾਰ ਟੋਨੀ, ਰੋਮੀ ਬਾਜਵਾ, ਮਨੋਜ ਕੁਮਾਰ ਟੀਟਾ, ਜਸਵਿੰਦਰ ਸਿੰਘ ਮਠਾੜੂ, ਨਿਤਿਨ ਕੁਮਾਰ, ਜਤਿੰਦਰ ਸਾਜਨ, ਬਲਵਿੰਦਰ ਸਿੰਘ ਸਰਗੋਧੀਆਂ, ਵੰਸ਼ ਅਰੋੜਾ, ਲਵ ਅਰੋੜਾ, ਅਨਮੋਲਦੀਪ ਸਿੰਘ, ਮਾਸਟਰ ਮਨਿੰਦਰ ਪਾਲ, ਮੋਨੂੰ ਪਸ਼ਰੀਚਾ, ਪੰਕਜ ਸੁਨਿਆਰਾ, ਰਘਬਿੰਦਰ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।