ਸੰਗਤਾਂ ਨੇ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਦੇ ਕੀਤੇ ਦਰਸ਼ਨ
ਧਾਰਮਿਕ ਯਾਤਰਾ ਦੌਰਾਨ ਸੰਗਤਾਂ ਨੇ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਦੇ ਕੀਤੇ ਦਰਸ਼ਨ
Publish Date: Mon, 20 Apr 2026 10:06 PM (IST)
Updated Date: Mon, 20 Apr 2026 10:09 PM (IST)

--ਗੁਰੂ ਪਾਤਸ਼ਾਹਾਂ ਦੀਆਂ ਜੀਵਨੀਆਂ ਸਾਰੀ ਮਨੁੱਖਤਾ ਲਈ ਪ੍ਰੇਰਨਾ ਸਰੋਤ : ਖੁਰਾਣਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਧਾਰਮਿਕ ਆਗੂ ਜਸਪਾਲ ਸਿੰਘ ਖੁਰਾਣਾ ਤੇ ਲਖਬੀਰ ਸਿੰਘ ਸ਼ਾਹੀ ਦੇ ਉਪਰਾਲਿਆਂ ਸਦਕਾ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਧਰਮਸ਼ਾਲਾ, ਲਕਸ਼ਮੀ ਨਗਰ ਤੇ ਗੁਰਦੁਆਰਾ ਸ੍ਰੀ ਕਲਗੀਧਰ ਸੇਵਕ ਸਭਾ, ਦੇਵੀ ਤਲਾਬ, ਕਪੂਰਥਲਾ ਤੋਂ ਤਿੰਨ ਬੱਸਾਂ ਰਾਹੀਂ ਸ੍ਰੀ ਮੁਕਤਸਰ ਸਾਹਿਬ, ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ, ਚੰਦ ਪੁਰਾਣਾ, ਮੋਗਾ, ਤਖ਼ਤ ਸ੍ਰੀ ਦਮਦਮਾ ਸਾਹਿਬ, ਜੈਤੋ, ਸ੍ਰੀ ਤਲਵੰਡੀ ਸਾਬੋ ਆਦਿ ਇਤਿਹਾਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਯਾਤਰਾ ਕਰਵਾਈ ਗਈ। ਧਾਰਮਿਕ ਯਾਤਰਾ ਦੌਰਾਨ ਸਮੂਹ ਸੰਗਤਾਂ ਨੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਦੌਰਾਨ ਗੁਰੂ ਪਾਤਸ਼ਾਹ ਨਾਲ ਸਬੰਧਤ ਧਾਰਮਿਕ ਚਿੰਨ੍ਹਾਂ ਤੇ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਕੀਤੇ ਤੇ ਰਹਿਤ ਮਰਿਆਦਾ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਸੰਗਤਾਂ ਦਾ ਧੰਨਵਾਦ ਕਰਦਿਆਂ ਕਰਦਿਆਂ ਪ੍ਰਬੰਧਕ ਜਸਪਾਲ ਸਿੰਘ ਖੁਰਾਣਾ, ਲਖਬੀਰ ਸਿੰਘ ਸ਼ਾਹੀ, ਸੁਰਿੰਦਰਪਾਲ ਸਿੰਘ ਤੇ ਰਛਪਾਲ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਮਾਣਮੱਤੇ ਇਤਿਹਾਸ ਨਾਲ ਜੋੜਨ ਸਬੰਧੀ ਧਾਰਮਿਕ ਪ੍ਰੀਖਿਆਵਾਂ, ਗੁਰਬਾਣੀ ਕੰਠ ਮੁਕਾਬਲੇ, ਬਾਲ ਕਵੀ ਦਰਬਾਰ ਤੇ ਕੀਰਤਨ ਦਰਬਾਰ ਵੀ ਜਲਦ ਕਰਵਾਇਆ ਜਾਵੇਗਾ। ਇਸ ਮੌਕੇ ਹਰਪ੍ਰੀਤ ਸਿੰਘ, ਗੁਰਦਿਆਲ ਸਿੰਘ, ਕ੍ਰਿਪਾਲ ਸਿੰਘ, ਬਲਦੇਵ ਸਿੰਘ, ਮਹੇਸ਼ ਕੁਮਾਰ ਸੌਹਲ, ਅਜੀਤ ਸਿੰਘ, ਕੰਵਲਪ੍ਰੀਤ ਸਿੰਘ, ਸਾਬੀ ਸਿੰਘ, ਸਤਨਾਮ ਸਿੰਘ, ਬਲਵਿੰਦਰ ਸਿੰਘ, ਬੀਬੀ ਬਲਜੀਤ ਕੌਰ ਕਾਲੜਾ, ਹਰਨੀਤ ਕੌਰ, ਤ੍ਰਿਪਤਾ ਕੌਰ, ਅੰਮ੍ਰਿਤ ਕੌਰ, ਅਵਲੀਨ ਕੌਰ, ਰਵਿੰਦਰ ਕੌਰ, ਸਰਬਜੀਤ ਕੌਰ ਸਮੇਤ ਸਮੂਹ ਸੰਗਤ ਹਾਜ਼ਰ ਸੀ।