ਡਾਇਰੈਕਟਰ ਬਾਗਬਾਨੀ ਪੰਜਾਬ-ਕਮ-ਨੋਡਲ ਅਫਸਰ ਸ਼ੈਿਲੰਦਰ ਕੌਰ ਆਈਐੱਫਐੱਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਗਰੀਕਲਚਰ ਇਨਫਰਾਸਟਰੱਕਚਰ ਫੰਡ ਸਕੀਮ ਸਬੰਧੀ ਜ਼ਿਲ੍ਹਾ ਪੱਧਰੀ ਸੈਮੀਨਾਰ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਕਪੂਰਥਲਾ ਵਿਖੇ ਕਰਵਾਇਆ ਗਿਆ। ਸੈਮੀਨਾਰ ਵਿਚ ਰਸ਼ੀਦ ਲੇਖੀ ਡੀਡੀਐੱਮ ਨਬਾਰਡ, ਪੀ.ਪੀ ਸਰੋਹਾ ਐੱਲਡੀਐੱਮ ਕਪੂਰਥਲਾ, ਬਲਬੀਰ ਚੰਦ ਮੁੱਖ ਖੇਤੀਬਾੜੀ ਅਫਸਰ, ਐੱਚਐੱਸ ਬਾਵਾ ਸਹਾਇਕ ਡਾਇਰੈਕਟਰ ਮੱਛੀ ਪਾਲਣ, ਮਨਪ੍ਰਰੀਤ ਸਿੰਘ ਸਬ ਡਵੀਜਨਲ ਭੂਮੀ ਰੱਖਿਆ ਅਫਸਰ ਕਪੂਰਥਲਾ ਅਤੇ ਹੋਰ ਵਿਭਾਗੀ ਅਧਿਕਾਰੀਆਂ ਵੱਲੋਂ ਹਿੱਸਾ ਲਿਆ ਗਿਆ ਅਤੇ ਆਪਣੇ ਮਹਿਕਮੇ ਦੀਆਂ ਸਕੀਮਾਂ/ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਡਾਇਰੈਕਟਰ ਬਾਗਬਾਨੀ ਪੰਜਾਬ-ਕਮ-ਨੋਡਲ ਅਫਸਰ ਸ਼ੈਿਲੰਦਰ ਕੌਰ ਆਈਐੱਫਐੱਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਗਰੀਕਲਚਰ ਇਨਫਰਾਸਟਰੱਕਚਰ ਫੰਡ ਸਕੀਮ ਸਬੰਧੀ ਜ਼ਿਲ੍ਹਾ ਪੱਧਰੀ ਸੈਮੀਨਾਰ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਕਪੂਰਥਲਾ ਵਿਖੇ ਕਰਵਾਇਆ ਗਿਆ। ਸੈਮੀਨਾਰ ਵਿਚ ਰਸ਼ੀਦ ਲੇਖੀ ਡੀਡੀਐੱਮ ਨਬਾਰਡ, ਪੀ.ਪੀ ਸਰੋਹਾ ਐੱਲਡੀਐੱਮ ਕਪੂਰਥਲਾ, ਬਲਬੀਰ ਚੰਦ ਮੁੱਖ ਖੇਤੀਬਾੜੀ ਅਫਸਰ, ਐੱਚਐੱਸ ਬਾਵਾ ਸਹਾਇਕ ਡਾਇਰੈਕਟਰ ਮੱਛੀ ਪਾਲਣ, ਮਨਪ੍ਰਰੀਤ ਸਿੰਘ ਸਬ ਡਵੀਜਨਲ ਭੂਮੀ ਰੱਖਿਆ ਅਫਸਰ ਕਪੂਰਥਲਾ ਅਤੇ ਹੋਰ ਵਿਭਾਗੀ ਅਧਿਕਾਰੀਆਂ ਵੱਲੋਂ ਹਿੱਸਾ ਲਿਆ ਗਿਆ ਅਤੇ ਆਪਣੇ ਮਹਿਕਮੇ ਦੀਆਂ ਸਕੀਮਾਂ/ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸੈਮੀਨਾਰ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਯੁਵਰਾਜ ਸਿੰਘ ਅਤੇ ਮੈਡਮ ਨਿਤਿਆ ਤਿਵਾੜੀ ਏਆਈਐੱਫ ਵੱਲੋਂ ਐਗਰੀਕਲਚਰ ਇਨਫਰਾਸਟਰੱਕਚਰ ਫੰਡ ਸਕੀਮ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਫ਼ਲ਼ਾਂ, ਸਬਜ਼ੀਆਂ ਅਤੇ ਹੋਰ ਫਸਲਾਂ ਦੀ ਤੁੜਾਈ ਉਪਰੰਤ ਸਾਂਭ- ਸੰਭਾਲ ਲਈ ਪੈਕ ਹਾਊਸ, ਕੋਲਡ ਸਟੋਰ, ਰਾਇਪਨਿੰਗ ਚੈਂਬਰ, ਵੇਅਰ ਹਾਊਸ, ਸੀਲੋਜ, ਸਪਲਾਈ ਚੇਨ ਆਦਿ ਲਈ ਬੈਂਕਾਂ ਤੋਂ ਲਏ ਜਾਂਦੇ 2 ਕਰੋੜ ਤਕ ਦੇ ਕਰਜ਼ੇ ਤੇ ਵਿਆਜ 'ਤੇ 3 ਫ਼ੀਸਦੀ ਛੋਟ ਦਿੱਤੀ ਜਾਂਦੀ ਹੈ ਅਤੇ ਇਹ ਸਕੀਮ 7 ਸਾਲ ਦੇ ਸਮੇਂ ਤਕ ਲਾਗੂ ਹੁੰਦੀ ਹੈ। ਇਹ ਸਕੀਮ ਜੁਲਾਈ 2020 ਤੋਂ ਬਾਅਦ ਦੇ ਹਰੇਕ ਪ੍ਰਰਾਜੈਕਟ ਲਈ ਲਾਗੂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਪ੍ਰਰਾਇਮਰੀ ਪੋ੍ਸੈਸਿੰਗ ਯੂਨਿਟ ਲਗਾਉਣ ਸਬੰਧੀ ਲੋਨ ਲੈਣਾ ਹੈ ਤਾਂ ਫਾਰਮਰ ਪ੍ਰਰਾਜੈਕਟ ਏਆਈਐੱਫ ਪੋਰਟਲ ਰਾਹੀਂ ਜ਼ਰੂਰ ਰਜਿਸਟੇ੍ਸ਼ਨ ਕਰਵਾਉਣ। ਉਨ੍ਹਾਂ ਵੱਲੋਂ ਰਜਿਸਟੇ੍ਸ਼ਨ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਸੁਖਦੀਪ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਕਪੂਰਥਲਾ ਨੇ ਬਾਗਬਾਨੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ ਅਤੇ ਇਨ੍ਹਾਂ ਸਕੀਮਾਂ ਨੂੰ ਏਆਈਐੱਫ ਤਹਿਤ ਰਜਿਸਟਰਡ ਕਰਵਾ ਕੇ ਲਾਭ ਲੈਣ ਦੀ ਅਪੀਲ ਕੀਤੀ। ਮਨਪ੍ਰਰੀਤ ਕੌਰ ਬਾਗਬਾਨੀ ਵਿਕਾਸ ਅਫਸਰ ਕਪੂਰਥਲਾ ਵੱਲੋਂ ਇਸ ਸੈਮੀਨਾਰ ਵਿਚ ਆਏ ਮਹਿਮਾਨਾ ਦਾ ਧੰਨਵਾਦ ਕੀਤਾ।
ਇਸ ਮੌਕੇ ਪਿ੍ਰੰਸੀਪਲ ਤੀਰਥ ਰਾਮ ਬਸਰਾ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਕਪੂਰਥਲਾ, ਡਾ. ਜਸਪਾਲ ਸਿੰਘ ਏਡੀਓ, ਅਗਾਂਹਵਧੂ ਕਿਸਾਨਾਂ ਤੋਂ ਇਲਾਵਾ ਉੱਘੇ ਕਾਰੋਬਾਰੀਆਂ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।