ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦਾ ਡੈਪੂਟੇਸ਼ਨ ਡਾਇਰੈਕਟਰ ਨੂੰ ਮਿਲਿਆ
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦਾ ਡੈਪੂਟੇਸ਼ਨ ਡਾਇਰੈਕਟਰ ਪੈਨਸ਼ਨ ਵੰਡ ਅਤੇ ਵਿਤ ਨੂੰ ਮਿਲਣ ਪਹੁੰਚਿਆਂ: ਪੈਨਸ਼ਨਰ ਆਗੂ*
Publish Date: Sat, 09 May 2026 09:55 PM (IST)
Updated Date: Sat, 09 May 2026 09:57 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਦੇ ਲੱਖਾਂ ਪੈਨਸ਼ਨਰਾਂ ਦੀਆਂ ਅਪ੍ਰੈਲ ਮਹੀਨੇ ਦੀਆਂ ਰੁਕੀਆਂ ਪੈਨਸ਼ਨਾਂ ਜਾਰੀ ਕਰਵਾਉਣ, ਅੱਗੇ ਤੋਂ ਪੈਨਸ਼ਨਾਂ ਵਿਚ ਦੇਰੀ ਨਾ ਹੋਵੇ ਤੇ ਪੈਨਸ਼ਨ ਪੋਰਟਲ ’ਤੇ ਲਾਈਵ ਸਾਰਟੀਫਿਕੇਟ, ਟੀਸੀ ਤੇ ਓਲਡ ਏਜ ਭੱਤੇ ਦੀ ਸਮੇਂ ਸਿਰ ਅਦਾਇਗੀ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ, ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦਾ ਮਾਸ ਡੈਪੂਟੇਸ਼ਨ ਭਜਨ ਸਿੰਘ ਗਿੱਲ, ਕਰਮ ਸਿੰਘ ਧਨੋਆ, ਸੁਖਵਿੰਦਰ ਸਿੰਘ ਸੈਣੀ ਦੀ ਅਗਵਾਈ ਵਿਚ ਡਾਇਰੈਕਟਰ ਪੈਨਸ਼ਨ ਵੰਡ ਤੇ ਖਜ਼ਾਨਾ ਨੂੰ ਮਿਲਣ ਲਈ ਚੰਡੀਗੜ੍ਹ ਪਹੁੰਚਿਆ ਪਰ ਡਾਇਰੈਕਟਰ ਸਾਹਿਬ ਦਫ਼ਤਰ ਵਿਚ ਨਾ ਹੋਣ ਕਰਕੇ ਡਿਪਟੀ ਡਾਇਰੈਕਟਰ ਸੁਨੀਲ ਸੱਚਦੇਵਾ ਨੂੰ ਮਿਲਿਆ, ਵਫ਼ਦ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਵਿਸ਼ਵਾਸ਼ ਨਾਲ ਦੱਸਿਆ ਕਿ ਲਾਈਵ ਸਰਟੀਫਿਕੇਟ ਅਪਡੇਟ ਨਾ ਹੋਣ ਕਰਕੇ ਪੈਨਸ਼ਨਾਂ ਪੈਣ ਵਿਚ ਟੈਕਨੀਕਲ ਰੁਕਾਵਟ ਪੈਣ ਕਾਰਨ ਪੈਨਸ਼ਨਾਂ ਪਾਉਣ ਵਿਚ ਦੇਰੀ ਹੋਈ ਹੈ ਪਰ ਜੁਆਇੰਟ ਫਰੰਟ ਦੇ ਆਗੂਆਂ ਨੇ ਕਿਹਾ ਕਿ ਇਹ ਸਮੱਸਿਆ ਕੁੱਝ ਫੈਮਲੀ ਪੈਨਸ਼ਨਰਾਂ ਦੀ ਹੋ ਸਕਦੀ ਹੈ ਪਰ ਸਾਰੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਬੰਦ ਕਰਨੀਆਂ ਬੁੱਢੇ ਤੇ ਲਾਚਾਰ ਪੈਨਸ਼ਨਰਾਂ ਨਾਲ ਸਰਾਸਰ ਧੱਕਾ ਹੈ। ਇਸ ਸਬੰਧੀ ਉਨ੍ਹਾਂ ਡਾਇਰੈਕਟਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ, ਜਿਸ ਸਬੰਧੀ ਸ਼ਾਮ ਨੂੰ ਉਨ੍ਹਾਂ ਫੋਨ ’ਤੇ ਦੱਸਿਆ ਕਿ ਡਾਇਰੈਕਟਰ ਨਾਲ ਜੁਆਇੰਟ ਗੌਰਮਿੰਟ ਪੈਨਸ਼ਨਰਜ਼ ਫਰੰਟ ਦੀ ਮੀਟਿੰਗ 15 ਮਈ ਦਿਨ ਸ਼ੁੱਕਰਵਾਰ ਨੂੰ 12:00 ਵਜੇ ਤਹਿ ਹੋ ਗਈ ਹੈ। ਇਸ ਮੀਟਿੰਗ ਵਿਚ ਪੈਨਸ਼ਨ ਫੰਡ ਸਮੇਂ ਸਿਰ ਬੈਂਕਾਂ ਨੂੰ ਜਾਰੀ ਹੋਣ, ਪੈਨਸ਼ਨ ਪੋਰਟਲ ਸਬੰਧੀ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ। ਵਫਦ ਵਿਚ ਸ਼ਾਮਲ ਜੁਆਇੰਟ ਫਰੰਟ ਦੇ ਮੈਂਬਰਾਂ ਸੁਰਿੰਦਰ ਰਾਮ ਕੁੱਸਾ, ਪ੍ਰੇਮ ਚੰਦ ਪੰਜੋਲਾ, ਅਮਰੀਕ ਸਿੰਘ, ਨਿਰਮਲ ਸਿੰਘ ਹਰਜੀਤ ਸਿੰਘ, ਸੁਖਮੰਦਰ ਸਿੰਘ ਗੁਲਜਾਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਸਬੰਧੀ ਪੈਨਸ਼ਨ ਪੋਰਟਲ ਨੂੰ ਜਾਂ ਤਾਂ ਰੱਦ ਕੀਤਾ ਜਾਵੇ ਜਾਂ ਇਸ ਨੂੰ ਆਪਸ਼ਨਲ ਬਣਾਇਆ ਜਾਵੇ। ਪੈਨਸ਼ਨਰਾਂ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਸਬੰਧੀ ਮਾਨਯੋਗ ਗਈ ਕੋਰਟ ਦੇ ਫੈਸਲੇ ਦੀ ਪਾਲਣਾ ਕਰਦੇ ਹੋਏ ਕੇਂਦਰ ਸਰਕਾਰ ਦੇ ਬਰਾਬਰ 60% ਕੀਤਾ ਜਾਵੇ। ਪੇ ਕਮਿਸ਼ਨ ਦੀ ਸ਼ਿਫਾਰਸ਼ ਮੁਤਾਬਕ 2.59 ਦਾ ਗੁਣਾਂਕ ਤੇ ਨੈਸ਼ਨਲ ਸੋਧ ਵਿਧੀ ਲਾਗੂ ਕੀਤੀ ਜਾਵੇ। ਜਸਮੇਰ ਸਿੰਘ ਬਾਠ, ਬਾਬੂ ਸਿੰਘ ਮਰਾੜ, ਜਗਦੀਸ਼ ਸਿੰਘ ਸਰਾਓ, ਬਿੰਦਰ ਸਿੰਘ, ਬਿੱਕਰ ਸਿੰਘ ਮਾਛੀਕੇ, ਜਸਵਿੰਦਰ ਸਿੰਘ ਆਹਲੂਵਾਲੀਆ, ਗਿਆਨ ਸਿੰਘ, ਮਨਜੀਤ ਸਿੰਘ ਸੈਣੀ, ਸੀਤਲ ਰਾਮ ਕੁਲਵੰਤ ਸਿੰਘ, ਦਰਸ਼ਨ ਸਿੰਘ ਉਟਾਲ, ਮੇਵਾ ਸਿੰਘ, ਪ੍ਰੀਤਮ ਸਿੰਘ ਨਾਗਰਾ, ਕਰਨੈਲ ਸਿੰਘ, ਹਰਵਿੰਦਰ ਸਿੰਘ, ਗੁਰਦੀਪ ਸਿੰਘ, ਮਲਾਗਰ ਸਿੰਘ, ਪ੍ਰਮੋਦ ਕੁਮਾਰ ਜੋਸ਼ੀ, ਰਤਨ ਸਿੰਘ ਗੁਰਾਇਆ, ਪਵਨ ਮਸੀਹ ਜਲੰਧਰ, ਸੀਤਲ ਰਾਮ ਬੰਗਾ, ਕੁਲਦੀਪ ਸਿੰਘ ਕੌੜਾ ਤੇ ਹੋਰ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਵਿਦੇਸ਼ਾਂ ਵਿਚ ਬੈਠੇ ਪੈਨਸ਼ਨਰ ਪਹਿਲਾਂ ਦੀ ਤਰ੍ਹਾਂ ਆਪਣੇ ਲਾਈਵ ਸਾਰਟੀਫਿਕੇਟ ਕੌਂਸਲੇਟ ਤੋਂ ਅਟੈਸਟਿਡ ਕਰਵਾ ਕੇ ਭੇਜ ਸਕਦੇ ਹਨ। ਅੰਤ ਵਿਚ ਕਨਵੀਨਰ ਸਾਹਿਬਾਨ ਨੇ ਵਫ਼ਦ ਵਿਚ ਸ਼ਾਮਲ ਹੋਏ ਸਮੂਹ ਆਗੂਆਂ ਵਰਕਰਾਂ ਦਾ ਧੰਨਵਾਦ ਕੀਤਾ।