ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਸ਼ੇਖੂਪੁਰ ਵਿਚ ਸਥਿਤ ਮਾਤਾ ਭੱਦਰਕਾਲੀ ਮੰਦਿਰ ਦੇ 79ਵੇਂ ਇਤਿਹਾਸਕ ਸਾਲਾਨਾ ਮੇਲੇ ਸਬੰਧੀ ਸ੍ਰੀ ਦੁਰਗਾ ਮੰਡਲ ਮੰਦਰ ਮਾਤਾ ਭੱਦਰਕਾਲੀ ਵੈੱਲਫੇਅਰ ਸੁਸਾਇਟੀ ਰਜਿ. ਕਪੂਰਥਲਾ ਵੱਲੋਂ ਵਿਸ਼ਾਲ ਸੁੰਦਰ ਸ਼ੋਭਾ ਯਾਤਰਾ ਸਜਾਈ ਗਈ, ਜਿਹੜੀ ਕਿ ਪ੍ਰਾਚੀਨ ਸ਼ਿਵ ਮੰਦਿਰ ਬ੍ਰਹਮਕੁੰਡ ਸ਼ਾਲੀਮਾਰ ਬਾਗ ਵਿਚੋਂ ਰਸਮੀ ਪੂਜਾ ਤੋਂ ਬਾਅਦ ਮਾਂ ਭੱਦਰਕਾਲੀ ਦੇ ਪਵਿੱਤਰ ਜੋਤੀ ਸਵਰੂਪ ਨੂੰ ਇਕ ਸੁੰਦਰ ਪਾਲਕੀ ਵਿਚ ਬਿਠਾਇਆ ਗਿਆ ਤੇ ਢੋਲ ਤੇ ਸੰਗੀਤਕ ਸਾਜ਼ਾਂ ਦੀਆਂ ਧੁਨਾਂ ਨਾਲ ਸ਼ੋਭਾ ਯਾਤਰਾ ਦੀ ਸ਼ੁਰੂਆਤ ਕੀਤੀ ਗਈ, ਜੋਕਿ ਸ਼ਹਿਰ ਦੇ ਜਲੌਖਾਨਾ ਚੌਕ, ਸਦਰ ਬਾਜ਼ਾਰ, ਮਾਲ ਰੋਡ, ਸੁਲਤਾਨਪੁਰ ਲੋਧੀ ਰੋਡ, ਚਾਰਬਤੀ ਚੌਕ, ਪੁਰਾਣੀ ਅਨਾਜ ਮੰਡੀ, ਨਵੀਂ ਅਨਾਜ ਮੰਡੀ ਰੋਡ ਤੋਂ ਹੁੰਦੀ ਹੋਈ ਦੇਰ ਰਾਤ ਮਾਂ ਭੱਦਰਕਾਲੀ ਮੰਦਰ ਸ਼ੇਖੂਪੁਰ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਵਿਚ ਵੱਖ-ਵੱਖ ਦੇਵੀ-ਦੇਵਤਿਆਂ ਦੇ ਜੀਵਨ ’ਤੇ ਆਧਾਰਿਤ ਸੁੰਦਰ ਝਾਕੀਆਂ ਵੀ ਸ਼ਾਮਲ ਸਨ ਤੇ ਸ਼ੋਭਾ ਯਾਤਰਾ ਵਿਚ ਹਿੱਸਾ ਲੈਣ ਵਾਲੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਮਾਂ ਭੱਦਰਕਾਲੀ ਦੇ ਜੋਤੀ ਸਵਰੂਪ ਨੂੰ ਲੈ ਕੇ ਜਾ ਰਹੀ ਸੁੰਦਰ ਪਾਲਕੀ ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ, ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ, ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ, ਕੌਂਸਲਰ ਨਰਿੰਦਰ ਮਨਸੂ, ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਐੱਚਐੱਸ ਵਾਲੀਆ, ਭਾਜਪਾ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਾਮ ਸੁੰਦਰ ਅਗਰਵਾਲ, ਭਾਜਪਾ ਸੀਨੀਅਰ ਆਗੂ ਉਮੇਸ਼ ਸ਼ਾਰਦਾ, ਸ਼੍ਰੀ ਸੱਤਿਆ ਨਾਰਾਇਣ ਮੰਦਰ ਦੇ ਨਰੇਸ਼ ਗੋਸਾਈ, ਸ਼੍ਰੀ ਬ੍ਰਹਮਕੁੰਡ ਮੰਦਰ ਦੇ ਮੁੱਖ ਸੇਵਾਦਾਰ ਰਾਕੇਸ਼ ਪਾਲੀ ਤੇ ਸ਼ੋਭਾ ਯਾਤਰਾ ਵਿਚ ਹਿੱਸਾ ਲੈਣ ਵਾਲੇ ਹੋਰ ਪਤਵੰਤਿਆਂ ਨੇ ਮਾਂ ਦੇਵੀ ਦੀ ਸੁੰਦਰ ਪਾਲਕੀ ਅੱਗੇ ਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਮੇਲੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼ੋਭਾ ਯਾਤਰਾ ਦੇ ਰਸਤੇ ਦੌਰਾਨ ਸ਼ਰਧਾਲੂਆਂ ਨੇ ਸਵਾਗਤ ਲਈ ਵੱਖ-ਵੱਖ ਖਾਣ-ਪੀਣ ਦੀਆਂ ਵਸਤੂਆਂ ਦਾ ਲੰਗਰ ਵੰਡਿਆ ਤੇ ਸ਼ਹਿਰ ਦੇ ਮੁੱਖ ਚੌਕਾਂ ਵਿਚ ਮਹਾਮਾਈ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕੀਤਾ। ਜਦੋਂ ਕਿ ਮਾਤਾ ਭੱਦਰਕਾਲੀ ਦੇ ਮੇਲੇ ਵਿਚ ਬਹੁਤ ਆਸਥਾ ਹੋਣ ਕਰਕੇ ਸ਼ੋਭਾ ਯਾਤਰਾ ਵਿਚ ਹਿੱਸਾ ਲੈਣ ਵਾਲੇ ਵੱਡੀ ਗਿਣਤੀ ਵਿਚ ਸ਼ਰਧਾਲੂ ਨੰਗੇ ਪੈਰੀਂ ਤੁਰ ਕੇ ਜੈਕਾਰੇ ਲਗਾਉਂਦੇ ਹੋਏ ਮਾਂ ਭੱਦਰਕਾਲੀ ਦੇ ਮੰਦਿਰ ਪਹੁੰਚੇ। ਇਸ ਮੌਕੇ ਸ਼੍ਰੀ ਦੁਰਗਾ ਮੰਡਲ ਮੰਦਰ ਮਾਤਾ ਭੱਦਰਕਾਲੀ ਵੈੱਲਫੇਅਰ ਸੋਸਾਇਟੀ (ਰਜਿ.) ਸ਼ੇਖੂਪੁਰ ਦੇ ਪ੍ਰਧਾਨ ਪ੍ਰਸ਼ੋਤਮ ਪਾਸੀ, ਚੇਅਰਮੈਨ ਰਾਧੇ ਸ਼ਿਆਮ ਸ਼ਰਮਾ, ਵਾਈਸ ਚੇਅਰਮੈਨ ਭੁਪਿੰਦਰ ਆਨੰਦ, ਜਨਰਲ ਸਕੱਤਰ ਬਿੰਨੀ ਆਨੰਦ, ਸੀਨੀਅਰ ਮੀਤ ਪ੍ਰਧਾਨ ਤਰੁਣ ਬਹਿਲ, ਅਭਿਸ਼ੇਕ ਆਨੰਦ, ਮੀਤ ਪ੍ਰਧਾਨ ਨਰੇਸ਼ ਸ਼ਰਮਾ, ਸਕੱਤਰ ਪ੍ਰਮੋਦ ਕਾਲੀਆ, ਮੀਡਿਆ ਸਕੱਤਰ ਸੋਨੂੰ ਪੰਡਿਤ, ਪ੍ਰਮੋਦ ਕਾਲੀਆ, ਸੋਨੂੰ ਬਹਿਲ, ਮੀਤ ਪ੍ਰਧਾਨ ਸ. ਸ਼ਰਮਾ, ਬਬਲੂ ਸ਼ਰਮਾ, ਰਾਹੁਲ ਆਨੰਦ, ਮੈਨੇਜਰ ਮੁਨੀਸ਼ ਕੁਮਾਰ, ਨਰਿੰਦਰ ਮਨਸੂ, ਚੰਦਨ ਪਾਸੀ, ਖਜ਼ਾਨਚੀ ਕਮਲਦੀਪ, ਸੁਦੇਸ਼ ਕੁਮਾਰ, ਮੋਹਿਤ ਆਨੰਦ, ਕਾਨੂੰਨੀ ਸਲਾਹਕਾਰ ਰਾਜੀਵ ਪੁਰੀ, ਕਰਨ ਮਹਾਜਨ, ਕੁਲਦੀਪ ਸਿੰਘ, ਨਰਾਇਣ ਵਸ਼ਿਸ਼ਟ, ਸੰਦੀਪ ਪੰਡਿਤ, ਵਿੱਕੀ ਬਹਿਲ, ਸੀਨੀਅਰ ਕਾਂਗਰਸੀ ਆਗੂ ਰਜਿੰਦਰ ਕੌੜਾ, ਦੀਪਕ ਮਦਾਨ, ਰਜਿੰਦਰ ਰਾਜੂ, ਸੰਜੀਵ ਮਹਿੰਦਰਾ, ਸੁਰੇਸ਼ ਸ਼ਰਮਾ, ਤ੍ਰਿਲੋਚਨ ਸਿੰਘ ਧਿੰਜਨ, ਬਾਬਾ ਰਾਕੇਸ਼ ਬੱਲੀ, ਸ਼੍ਰੀ ਜਾਨਕੀਦਾਸ ਮੰਦਿਰ ਦੇ ਸੰਸਥਾਪਕ ਨਰਿੰਦਰ ਪ੍ਰਸਾਦ ਪੰਛੀ, ਹਿੰਦੂ ਕੰਨਿਆ ਕਾਲਜ ਦੇ ਮੁਖੀ ਤਿਲਕਰਾਜ ਅਗਰਵਾਲ, ਆੜ੍ਹਤੀਆ ਐਸੋਸੀਏਸ਼ਨ ਦੇ ਮੁਖੀ ਸੁਰਿੰਦਰ ਕੁਮਾਰ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਅਰੁਣ ਜਲੋਟਾ, ਦੀਪ ਸਿੰਘ, ਵਿਜੇ ਛਾਬੜਾ, ਸੁਭਾਸ਼ ਮਕਰੰਦੀ, ਸਾਬਕਾ ਕੌਂਸਲਰ ਹਰਦਿਆਲ ਸਿੰਘ ਝੀਤਾ, ਕਾਂਗਰਸੀ ਆਗੂ ਸ਼ਸ਼ੀ ਬਹਿਲ, ਰੋਹਿਤ ਅਗਰਵਾਲ, ਅਰਿਹੰਤ ਸ਼ਰਮਾ, ਬਲਜੀਤ ਸ਼ਰਮਾ, ਬਲਜੀਤ ਸਿੰਘ, ਬਲਜੀਤ ਸਿੰਘ, ਐੱਮਡੀ ਗੁਪਤਾ, ਪੰਕਜ ਸਿੰਘਲ, ਇੰਦਰਜੀਤ ਕਾਂਡਾ, ਜੋਤੀ ਪ੍ਰਕਾਸ਼ ਸ਼ਰਮਾ, ਭਾਜਪਾ ਦੇ ਯੁਵਾ ਆਗੂ ਅਨੀਸ਼ ਅਗਰਵਾਲ, ਸ਼੍ਰੀ ਸ਼ਿਆਮ ਜੀ ਬਾਲਾ ਜੀ ਟਰੱਸਟ ਸੰਨੀ ਗੁਪਤਾ, ਸੂਰਜ ਅਗਰਵਾਲ, ਅਕਸ਼ਿਤ ਗੋਇਲ, ਇਸਕੋਨ ਦੇ ਸੀਨੀਅਰ ਅਧਿਕਾਰੀ ਨੀਰਜ ਅਗਰਵਾਲ, ਵਿਨੀਤਾ ਅਗਰਵਾਲ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।