ਨਡਾਲਾ ’ਚ ਮਿਊਂਸਪਲ ਕਾਮਿਆਂ ਦੀ ਮੁਕੰਮਲ ਹੜਤਾਲ ਜਾਰੀ
ਨਗਰ ਪੰਚਾਇਤ ਨਡਾਲਾ ਦੇ ਮਿਊਨਸੀਪਲ ਕਾਮਿਆਂ ਦੀ ਮੁਕੰਮਲ ਹੜਤਾਲ ਦੂਜੇ ਦਿਨ ਵੀ ਜਾਰੀ
Publish Date: Thu, 07 May 2026 09:15 PM (IST)
Updated Date: Thu, 07 May 2026 09:17 PM (IST)

ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋ ਹੜਤਾਲ ਚ’ ਕੀਤੀ ਗਈ ਸ਼ਮੂਲੀਅਤ ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਮਿਊਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੂਬਾਈ ਸੱਦੇ ’ਤੇ ਨਗਰ ਪੰਚਾਇਤ ਨਡਾਲਾ ਦੇ ਸਫ਼ਾਈ ਸੇਵਕਾਂ ਤੇ ਦਫਤਰੀ ਕਾਮਿਆਂ ਵੱਲੋ ਅੱਜ ਦੂਜੇ ਦਿਨ ਵੀ ਮੁਕੰਮਲ ਕੰਮ ਛੱਡੋ ਹੜਤਾਲ ਅਣਮਿਥੇ ਸਮੇਂ ਲਈ ਜਾਰੀ ਰਹੀ। ਇਸ ਦੌਰਾਨ ਹੜਤਾਲੀ ਕਾਮਿਆਂ ਨੇ ਕੱਚੇ ਮੁਲਾਜ਼ਮ ਪੱਕੇ ਕਰਵਾਉਣ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਠੇਕੇਦਾਰੀ ਪ੍ਰਥਾ ਬੰਦ ਕਰਵਾਉਣ, ਤਨਖਾਹਾਂ ਵਿੱ਼ਚ ਵਾਧਾ ਕਰਵਾਉਣ ਤੇ ਦਸੰਬਰ 2011 ਨੂੰ ਦਿੱਤੀ ਆਪਸ਼ਨ ਦੀ ਪੈਨਸ਼ਨ ਲਗਵਾਉਣ ਲਈ ਮਿਤੀ 06-05-2026 ਤੋਂ ਮੰਗਾਂ ਮੰਨੇ ਜਾਣ ਦੀ ਮੰਗ ਕੀਤੀ। ਇਸ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ, ਸਫ਼ਾਈ ਸੇਵਕਾਂ ਦੇ ਪ੍ਰਧਾਨ ਧਰਮਵੀਰ ਤੇ ਵੀਰੂ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨਵ-ਉਦਾਰਵਾਦੀ ਨੀਤੀਆਂ ਨੂੰ ਲਾਗੂ ਕਰ ਰਹੀਆਂ ਹਨ ਤੇ 1992 ਤੋਂ ਬਾਅਦ 73ਵੀਂ ਤੇ 74ਵੀਂ ਸੰਵਿਧਾਨਿਕ ਸੋਧ ਰਾਹੀਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਦਾ ਮੁੱਢਲਾ ਢਾਂਚਾ ਤਬਦੀਲ ਕਰਨ ਲਈ ਤਤਪਰ ਹਨ। ਇਨ੍ਹਾਂ ਨੀਤੀਆਂ ’ਤੇ ਐਕਸ਼ਨ ਕਮੇਟੀ ਨੇ ਸਮੇਂ-ਸਮੇਂ ਢੁਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਇਸ ਕੰਮ ਛੱਡੋ ਹੜਤਾਲ ਨੂੰ ਕਾਮਯਾਬ ਬਣਾਉਣ ਲਈ ਸ਼ਹਿਰ ਵਾਸੀਆਂ ਤੋ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਸਫ਼ਾਈ ਸੇਵਕ ਰਾਧੇ ਸ਼ਾਮ, ਧਰਮਵੀਰ, ਉਦੇਰਾਮ, ਗੋਪਾਲ, ਮੁਕੇਸ਼, ਆਰਤੀ, ਰਾਜਨ, ਬਲਵਿੰਦਰ ਕੁਮਾਰ, ਕਸ਼ਮੀਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਸਫ਼ਾਈ ਸੇਵਕ ਹਾਜ਼ਰ ਸਨ।