ਚੜਦੀ ਕਲਾ ਯੂਥ ਕਲੱਬ ਮਾਨਾ ਤਲਵੰਡੀ ਵੱਲੋਂ 23ਵਾਂ ਸਾਲਾਨਾ ਕਬੱਡੀ ਟੂਰਨਾਮੈਂਟ ਕਰਵਾਇਆ

- ਖੇਡਾਂ ਇਨਸਾਨ ਲਈ ਰੂਹ ਦੀ ਖੁਰਾਕ ਵਜੋਂ ਕੰਮ ਕਰਦੀਆਂ ਹਨ : ਐਡਵੋਕੇਟ ਘੁੰਮਣ
ਕੁੰਦਨ ਸਿੰਘ ਸਰਾਂ, ਪੰਜਾਬੀ ਜਾਗਰਣ
ਭੁਲੱਥ : ਯੂਥ ਕਲੱਬ ਮਾਨਾ ਤਲਵੰਡੀ ਨਗਰ ਵਾਸੀ, ਸਮੂਹ ਗ੍ਰਾਮ ਪੰਚਾਇਤ ਅਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਬੱਡੀ ਨਾਲ ਪਿਆਰ ਕਰਨ ਵਾਲੇ ਸਤਨਾਮ ਸਿੰਘ ਹੋਠੀ ਸੱਤੂ ਦੇ ਉੱਦਮ ਸਦਕਾ 23ਵਾਂ ਸਾਲਾਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਦਰਸ਼ਕਾਂ ਦੇ ਬੈਠਣ ਵਾਸਤੇ ਵਧੀਆ ਪ੍ਰਬੰਧ ਕੀਤੇ ਗਏ ਸਨ, ਗੁਰੂ ਦਾ ਲੰਗਰ, ਕੋਲਡ ਡਰਿੰਕਸ, ਪਾਣੀ ਅਤੁੱਟ ਵਰਤਾਇਆ ਗਿਆ। ਸਵੇਰੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਕਿਰਨਦੀਪ ਸਿੰਘ ਵੱਲੋਂ ਅਰਦਾਸ ਕਰ ਕੇ ਗੁਰੂ ਮਹਾਰਾਜ ਦਾ ਓਟ ਆਸਰਾ ਲਿਆ ਤੇ ਅੱਜ ਦੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਤਨਾਮ ਸਿੰਘ ਹੋਠੀ ਸੱਤੂ, ਰਾਜਵਿੰਦਰ ਕੌਰ ਸੰਧੂ ਸਰਪੰਚ ਮਾਨਾ ਤਲਵੰਡੀ ਵੱਲੋਂ, ਜਰਨੈਲ ਸਿੰਘ ਸੰਧੂ ਪੂਰਾ ਦਿਨ ਟੂਰਨਾਮੈਂਟ ਵਿੱਚ ਮੌਜੂਦ ਰਹੇ। ਉਨ੍ਹਾਂ ਨਲਾ ਰਿਟਾਇਡ ਕਰਨਲ ਕੁਲਜਿੰਦਰ ਸਿੰਘ ਸ਼ੋਕਰ, ਕੁਲਵੰਤ ਸਿੰਘ ਢਿੱਲੋਂ, ਹਰਭਜਨ ਸਿੰਘ ਸਰਾਂ ਆਦਿ ਮੌਕੇ ’ਤੇ ਹਾਜ਼ਰ ਸਨ। ਖੇਡਾਂ ਇਨਸਾਨ ਲਈ ਰੂਹ ਦੀ ਖੁਰਾਕ ਵਜੋਂ ਕੰਮ ਕਰਦੀਆਂ ਹਨ, ਖੇਡਾਂ ਸਾਡੇ ਜੀਵਨ ਨੂੰ ਚੰਗੀ ਸੇਧ ਦਿੰਦੀਆਂ ਹਨ, ਖੇਡਾਂ ਖੇਡਣ ਵਾਲੇ ਬਹੁਤ ਹੀ ਖਿਡਾਰੀ ਸਪੋਰਟਸ ਕੋਟੇ ਵਿੱਚ ਭਰਤੀ ਹੋ ਕੇ ਵੱਡੇ-ਵੱਡੇ ਅਹੁਦਿਆਂ ’ਤੇ ਬਿਰਾਜਮਾਨ ਹਨ। ਸਾਡੀ ਸਰਕਾਰ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਤੇ ਖਿਡਾਰੀਆਂ ਦਾ ਵੱਡੀ ਰਾਸ਼ੀ ਨਾਲ ਸਨਮਾਨ ਕੀਤਾ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵੱਲੋਂ ਕੀਤਾ ਗਿਆ। ਘੁੰਮਣ ਨੇ ਕਿਹਾ ਕਿ ਸਾਡੇ ਵੀਰ ਵਧੀਆ ਖਿਡਾਰੀ ਬਣ ਕੇ ਅੱਜ ਵਿਦੇਸ਼ਾਂ ਦੀ ਧਰਤੀ ’ਤੇ ਪੱਕੇ ਤੌਰ ’ਤੇ ਵੱਸੇ ਹੋਏ ਹਨ ਅਤੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਰਹੇ ਹਨ। ਖੇਡਾਂ ਸਾਨੂੰ ਪਿੰਡਾਂ ਵਿੱਚ ਆਪਸੀ ਭਾਈਚਾਰਕ ਸਾਂਝ ਦਾ ਸੰਕੇਤ ਦਿੰਦੀਆਂ ਹਨ, ਖੇਡਾਂ ਨਾਲ ਜਿੱਥੇ ਅਸੀਂ ਖੁਦ ਤੰਦਰੁਸਤ ਰਹਿੰਦੇ ਹਾਂ ਅਤੇ ਖੇਡਾਂ ਨਾਲ ਸਾਡੇ ਮਨ ਨੂੰ ਕਾਫੀ ਸਕੂਨ ਮਿਲਦਾ ਹੈ।
ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਅਨੇਕਾਂ ਸਕੀਮਾਂ ਲਿਆਂਦੀਆਂ ਜਾ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਹਲਕਾ ਭੁਲੱਥ ਵਿੱਚ ਚੰਗਾ ਨਾਮਨਾ ਖੱਟਣ ਵਾਲੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਗੁਰਮੀਤ ਸਿੰਘ ਥਾਪਰ ਨੇ ਕੀਤਾ। ਥਾਪਰ ਨਾਲ ਵਿਸ਼ੇਸ਼ ਤੌਰ ’ਤੇ ਬਲਾਕ ਸੰਮਤੀ ਰਵੀ ਥਾਪਰ ਮੈਂਬਰ ਪੰਚਾਇਤ ਖੱਸਣ, ਪਰਵਿੰਦਰ ਸਿੰਘ ਪਿੰਦੂ ਥਾਪਰ, ਮੰਗਾ ਚਾਹਲ ਹਾਜ਼ਰ ਸਨ। ਅੱਜ ਦਾ ਇਹ ਟੂਰਨਾਮੈਂਟ ਸਮੂਹ ਨਗਰ ਵਾਸੀ, ਸਮੂਹ ਗ੍ਰਾਮ ਪੰਚਾਇਤ ਅਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਤਨਾਮ ਸਿੰਘ ਹੋਠੀ ਸੱਤੂ ਵੱਲੋਂ ਸਾਰੇ ਵੀਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਵੀਰਾਂ ਨਾਲ ਮਦਦ ਕਰ ਕੇ ਟੂਰਨਾਮੈਂਟ ਨੂੰ ਨੇਪਰੇ ਚਾੜ੍ਹਨ ਵਿੱਚ ਮਦਦ ਕੀਤੀ। ਪਹਿਲਾਂ ਇਨਾਮ ਹਰਵਿੰਦਰ ਸਿੰਘ ਸਿੱਧੂ ਯੂਐੱਸਏ, ਮਨਜਿੰਦਰ ਸਿੰਘ ਸਿੱਧੂ ਜਰਮਨ, ਰਜਿੰਦਰ ਸਿੰਘ ਸਿੱਧੂ ਵੱਲੋਂ 2 ਲੱਖ ਰੁਪਏ ਦਿੱਤਾ ਗਿਆ। ਦੂਸਰਾ ਇਨਾਮ ਸਵ. ਅਮਰ ਸਿੰਘ ਸ਼ੋਕਰ, ਕੁਲਵੰਤ ਸਿੰਘ, ਅਮਰਜੀਤ ਸਿੰਘ ਮਾਨ, ਅਮਰੀਕ ਸਿੰਘ ਸ਼ੋਕਰ ਵੱਲੋਂ ਡੇਢ ਲੱਖ ਰੁਪਏ ਦਿੱਤਾ ਗਿਆ। ਵੱਖ-ਵੱਖ ਵੀਰਾਂ ਵੱਲੋਂ ਰੈਫਰੀ ਸਾਹਿਬਾਨ ਦਾ ਨਕਦ ਰਾਸ਼ੀ ਨਾਲ ਸਨਮਾਨ, ਬੈਸਟ ਰੇਡਰ ਅਤੇ ਬੈਸਟ ਜਾਫੀ ਦਾ 51000 ਰੁਪਏ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਅੱਜ ਦੇ ਟੂਰਨਾਮੈਂਟ ਵਿੱਚ ਨਿਰਮਲ ਸਿੰਘ ਕੰਗ ਯੂਕੇ, ਸਤਨਾਮ ਸਿੰਘ ਚੀਮਾ ਖੱਸਣ, ਕਾਲਾ ਬਾਗੜੀਆ ਉੱਘੇ ਖੇਡ ਪ੍ਰਮੋਟਰ, ਹੈਪੀ ਖੱਦਰ ਸਰਪੰਚ, ਚੇਅਰਮੈਨ ਬਲਾਕ ਸੰਮਤੀ, ਰਾਹੁਲ ਥਾਪਰ ਖੱਸਣ, ਵਿਸ਼ੇਸ਼ ਯੋਗਦਾਨ ਸਾਬਾ ਸ਼ੋਕਰ ਕੈਨੇਡਾ, ਸ਼ਰਨਜੀਤ ਸਿੰਘ ਸੰਨੀ ਸ਼ੋਕਰ, ਜਰਨੈਲ ਸਿੰਘ ਸੰਧੂ, ਗੁਰਪ੍ਰੀਤ ਸਿੰਘ ਗੋਪੀ ਖਹਿਰਾ, ਕੁਲਵਿੰਦਰ ਸਿੰਘ ਬਿੱਟੂ ਸੰਧੂ, ਮਲਕੀਤ ਸਿੰਘ ਸ਼ੋਕਰ, ਅਵਤਾਰ ਸਿੰਘ ਸਰਾਂ, ਅਮਰੀਕ ਸਿੰਘ ਸ਼ੋਕਰ, ਦੇਵ ਸਿੰਘ ਹੋਠੀ ਆਦਿ ਹਾਜ਼ਰ ਸਨ।