ਚੇਅਰਮੈਨ ਗੜੀ ਨੇ ਮੌਕੇ ’ਤੇ ਕੀਤਾ ਸ਼ਿਕਾਇਤਾਂ ਦਾ ਨਿਪਟਾਰਾ
ਚੇਅਰਮੈਨ ਜਸਬੀਰ ਸਿੰਘ ਗੜੀ ਨੇ ਮੌਕੇ ਤੇ ਕੀਤਾ ਸ਼ਿਕਾਇਤਾਂ ਦਾ ਨਿਪਟਾਰਾ
Publish Date: Sat, 25 Apr 2026 10:07 PM (IST)
Updated Date: Sun, 26 Apr 2026 04:20 AM (IST)

ਕੈਪਸ਼ਨ-25ਪੀਐਚਜੀ6 ਚੇਅਰਮੈਨ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਸਰਦਾਰ ਜਸਬੀਰ ਸਿੰਘ ਗੜੀ ਛੋਟੇ ਛੋਟੇ ਬੱਚਿਆਂ ਨਾਲ ਵਿਕਟਰੀ ਸਾਇਨ ਦਿਖਾਉਂਦੇ ਹੋਏ। ਕੈਪਸ਼ਨ-25ਪੀਐਚਜੀ7ਚੇਅਰਮੈਨ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਸਰਦਾਰ ਜਸਬੀਰ ਸਿੰਘ ਗੜੀ ਨੂੰ ਗੁਲਦਸਤਾ ਭੇਟ ਕਰਦੇ ਹੋਏ ਐਸ ਡੀ ਅੇਮ ਰਣਦੀਪ ਸਿੰਘ ਹੀਰ,ਏਡੀਸੀ ਸ਼ਿਖਾ ਭਗਤ ਤੇ ਹੋਰ। ਕੈਪਸ਼ਨ-25ਪੀਐਚਜੀ8,25ਪੀਐਚਜੀ9 ਚੇਅਰਮੈਨ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਸਰਦਾਰ ਜਸਬੀਰ ਸਿੰਘ ਗੜੀ ਐਸ ਡੀਐਮ ਰਣਦੀਪ ਸਿੰਘ ਹੀਰ ਤੇ ਡੀਐਸਪੀ ਪਲਵਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ। ਕੈਪਸ਼ਨ-25ਪੀਐਚਜੀ11 ਚੇਅਰਮੈਨ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਸਰਦਾਰ ਜਸਬੀਰ ਸਿੰਘ ਗੜੀ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ ਪ੍ਰਧਾਨ ਡਾ: ਹਰਜਿੰਦਰ ਸਿੰਘ ਜੱਖੂ ਤੇ ਹੋਰ। ਵਿਜੇ ਸੋਨੀ ਪੰਜਾਬੀ ਜਾਗਰਣ,ਫਗਵਾੜਾ ਜੈ ਭੀਮ ਯੂਨਾਈਟਡ ਵੁਆਇਸ ਆਫ ਪੰਜਾਬ ਦੇ ਫਾਊਂਡਰ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਜੱਖੂ ਦੀ ਅਗਵਾਈ ਹੇਠ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਚੇਅਰਮੈਨ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਸਰਦਾਰ ਜਸਬੀਰ ਸਿੰਘ ਗੜੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ।ਇਸ ਏਡੀਸੀ ਕਮ ਨਿਗਮ ਕਮਿਸ਼ਨਰ ਡਾਕਟਰ ਸ਼ਿਖਾ ਭਗਤ, ਐਸਡੀਐਮ ਰਣਦੀਪ ਸਿੰਘ ਹੀਰ, ਸਮੇਤ ਵੱਡੀ ਗਿਣਤੀ ਵਿੱਚ ਫਗਵਾੜਾ ਸ਼ਹਿਰ ਅਤੇ ਆਲੇ ਦੁਆਲੇ ਦੇ ਖੇਤਰਾਂ ਚੋਂ ਲੋਕਾ ਨੇ ਸ਼ਿਰਕਤ ਕੀਤੀ।ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਜਖੂ ਨੇ ਚੇਅਰਮੈਨ ਸਰਦਾਰ ਜਸਬੀਰ ਸਿੰਘ ਗੜੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆ ਆਖਿਆ। ਇਸ ਮੌਕੇ ਚੇਅਰਮੈਨ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਸਰਦਾਰ ਜਸਬੀਰ ਸਿੰਘ ਗੜੀ ਨੇ ਆਏ ਹੋਏ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਤੁਰੰਤ ਨਿਪਟਾਰਾ ਵੀ ਕਰਵਾਇਆ। ਉਨ੍ਹਾਂ ਭਰੋਸਾ ਦਵਾਇਆ ਕਿ ਉਨ੍ਹਾਂ ਦਾ ਫਗਵਾੜਾ ਸ਼ਹਿਰ ਦੇ ਲੋਕਾਂ ਨਾਲ ਦਿਲੀ ਲਗਾਓ ਹੈ ਅਤੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਉਹ ਹਮੇਸ਼ਾ ਤਤਪਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਰਵਾਜੇ ਫਗਵਾੜਾ ਵਾਸੀਆਂ ਲਈ ਹਮੇਸ਼ਾ ਖੁੱਲੇ ਹਨ। ਕੋਈ ਕਦੇ ਵੀ ਆਪਣੀ ਸਮੱਸਿਆ ਲੈ ਕੇ ਉਨ੍ਹਾਂ ਨਾਲ ਸੰਪਰਕ ਸਾਧ ਸਕਦਾ ਹੈ। ਇਸ ਮੌਕੇ ਪ੍ਰਿੰਸੀਪਲ ਕੇਵਲ ਸਿੰਘ ਸਰਪ੍ਰਸਤ ਜੈ ਭੀਮ ਯੂਨਾਈਟਡ ਵੁਆਈਸ ਆਫ ਪੰਜਾਬ, ਯੋਗਰਾਜ ਜਲੰਧਰ, ਬੀਬੀ ਸੁਖਜੀਤ ਕੌਰ ਸਿੱਧੂ, ਬੀਬੀ ਕੁਲਵਿੰਦਰ ਕੌਰ, ਜਸਵੰਤ ਸਿੰਘ ਫੋਜੀ, ਹੈਪੀ ਕੌਲ ,ਹਰਪ੍ਰੀਤ ਕੌਰ, ਕਮਲਜੀਤ ਕੌਰ, ਬਲਵੀਰ ਕੌਰ ਪਠਲਾਵਾ, ਬਲਜੀਤ ਕੌਰ ਅੰਬੇਡਕਰੀ, ਰਾਜੇਸ਼ ਕੁਮਾਰ, ਲਵੀ ਪੰਚ,ਡਾ: ਅਵਨੀਤ ਕੌਰ ਜੱਖੂ ,ਜੱਸੀ ਕੋਟ ਰਾਣੀ, ਪਰਸ਼ੋਤਮ ਖੇੜਾ, ਡਾਕਟਰ ਨਰਿੰਦਰ ਕਲਸੀ, ਸਮੇਤ ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਜਗਨਨਾਥ ਬੰਸਲ ,ਸਕੱਤਰ ਘਣਸ਼ਾਮ, ਖਜਾਨਚੀ ਸਰਵਣ ਬਿਰਹਾ, ਸਮੇਤ ਸਮੂਹ ਮੈਂਬਰ ਹਾਜ਼ਰ ਸਨ।ਜੈ ਭੀਮ ਯੂਨਾਈਟਡ ਵੁਆਇਸ ਆਫ ਪੰਜਾਬ ਦੀ ਟੀਮ ਵਲੋਂ ਚੇਅਰਮੈਨ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਸਰਦਾਰ ਜਸਬੀਰ ਸਿੰਘ ਗੜੀ, ਏਡੀਸੀ ਸ਼ਿਖਾ ਭਗਤ,ਐਸ ਡੀਐਮ ਰਣਦੀਪ ਸਿੰਘ ਹੀਰ,ਡੀਐਸਪੀ ਪਲਵਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ।ਅੰਤ ਵਿੱਚ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਜੱਖੂ ਨੇ ਸ੍ਰੀ ਗੁਰੂ ਰਵਿਦਾਸ ਸਭਾ ਅਤੇ ਆਏ ਹੋਏ ਸਮੁੱਚੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।