ਰਿਜ਼ਾਰਟ ’ਚ ਚੋਰੀ ਕਰਨ ਵਾਲਿਆਂ ’ਤੇ ਮਾਮਲਾ ਦਰਜ
ਕੋਨਿਕਾ ਰਿਜਾਰਟ ਵਿੱਚ ਚੋਰੀ ਕਰਨ ਵਾਲੇ ਅਣਪਛਾਤਿਆਂ ਦੇ ਮਾਮਲਾ ਦਰਜ
Publish Date: Tue, 28 Apr 2026 09:08 PM (IST)
Updated Date: Tue, 28 Apr 2026 09:10 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਕੋਨਿਕਾ ਰਿਜ਼ਾਰਟ ਵਿਚ ਚੋਰੀ ਕਰਨ ਵਾਲੇ ਅਣਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਗਿਆ ਥਾਣਾ ਸਤਨਾਮਪੁਰਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਕੁਲਵਿੰਦਰ ਲਾਲ ਪੁੱਤਰ ਰੇਸ਼ਮ ਲਾਲ ਵਾਸੀ ਜੀਟੀ ਰੋਡ ਗੋਹਾਵਰ ਥਾਣਾ ਗੁਰਾਇਆ ਨੇ ਦੱਸਿਆ ਕਿ ਉਹ ਕੋਨਿਕਾ ਰਿਜ਼ਾਰਟ ਵਿਚ ਬਤੌਰ ਸੁਪਰਵਾਈਜ਼ਰ ਡਿਊਟੀ ਕਰਦਾ ਹੈ। ਉਨ੍ਹਾਂ ਕਿਹਾ ਕਿ ਰਿਜ਼ੋਰਟ ਦੇ ਨਾਲ ਵਲਗਣ ਕੀਤੀ ਜਗ੍ਹਾ ਵਿਚ ਕਾਫੀ ਸਮਾਨ ਪਿਆ ਹੈ, ਜੋ ਸਮਾਗਮਾਂ ਵਿਚ ਵਰਤਿਆ ਜਾਂਦਾ ਹੈ। ਮਿਤੀ 21 ਅਪ੍ਰੈਲ ਨੂੰ ਕਰੀਬ 9.30 ਵਜੇ ਸਮਾਗਮ ਤੋਂ ਬਾਅਦ ਉਸ ਜਗ੍ਹਾ ’ਤੇ ਕੋਈ ਨਾਮਾਲੂਮ ਵਿਅਕਤੀ ਗੱਡੀ ਅੰਦਰ ਲੈ ਕੇ ਆਏ ਤੇ ਕਾਫੀ ਸਮਾਨ ਜਿਨ੍ਹਾਂ ’ਚ 30 ਲੋਹੇ ਦੇ ਬੀਮ, ਦਸ ਲੋਹੇ ਦੇ ਪਿੱਲਰ, 40 ਲੋਹੇ ਦੇ ਟੇਬਲ ਚੋਰੀ ਕਰਕੇ ਲੈ ਗਏ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਅਣਪਛਾਤਿਆਂ ’ਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ।