ਕੁੱਟਮਾਰ ਕਰਨ ਵਾਲੇ ਦੋ ’ਤੇ ਮਾਮਲਾ ਦਰਜ
ਕੁੱਟਮਾਰ ਕਰਨ ਵਾਲੇ ਦੋ ਤੇ ਮਾਮਲਾ ਦਰਜ
Publish Date: Mon, 18 May 2026 08:23 PM (IST)
Updated Date: Mon, 18 May 2026 08:24 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਕੁੱਟਮਾਰ ਕਰਨ ਵਾਲੇ ਦੋ ਵਿਅਕਤੀਆਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਨੈਰੇਸ ਨਾਇਟੀਡਮ ਪੁੱਤਰ ਬੀਸਫ ਸੰਡੇ ਸਨ ਆਫ ਨੈਸ਼ਨਲ ਵਾਸੀ ਕੈਮਰੂਨ ਹਾਲ ਵਾਸੀ ਵਾਈਟ ਇਲਾਟ ਹੋਟਲ ਮਹੇੜੂ ਨੇ ਦੱਸਿਆ ਕਿ ਮਿਤੀ 15 ਮਈ ਨੂੰ ਸਵੇਰੇ ਕਰੀਬ ਸਾਢੇ ਚਾਰ ਵਜੇ ਅਬਦੁਲ ਰੈਜ਼ੀਡੈਂਟ ਆਫ ਨਾਈਜੀਰੀਆ ਤੇ ਇਕ ਨਾਮਾਲੂਮ ਵਿਅਕਤੀ ਨੇ ਉਸਦੇ ਹੋਟਲ ਵਿਚ ਵੜ ਕੇ ਉਸਦੀ ਮਾਰ-ਕੁਟਾਈ ਕੀਤੀ ਤੇ ਉਸਦਾ ਮੋਬਾਇਲ ਫੋਨ, ਸੋਨੇ ਦੇ ਗਹਿਣੇ ਤੇ ਰੁਪਏ ਚੁਰਾ ਲਏ ਤੇ ਉਸ ਨਾਲ ਕੁੱਟਮਾਰ ਕੀਤੀ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਤਨਾਮਪੁਰਾ ਵਿਖੇ ਦੋ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।