ਲੜਕੇ ਦੀ ਮੌਤ ਮਾਮਲੇ ’ਚ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ
ਲੜਕੇ ਦੀ ਮੌਤ ਤੋਂ ਬਾਅਦ ਲਾਪਰਵਾਹੀ ਨਾਲ ਵਾਹਨ ਚਲਾਉਣ ਵਾਲੇ ਟਰੈਕਟਰ ਚਾਲਕ ਤੇ ਮਾਮਲਾ ਦਰਜ
Publish Date: Fri, 01 May 2026 08:17 PM (IST)
Updated Date: Fri, 01 May 2026 08:20 PM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਸੜਕ ਹਾਦਸੇ ਵਿੱਚ ਲੜਕੇ ਦੀ ਮੌਤ ਹੋਣ ਤੋਂ ਬਾਅਦ ਟਰੈਕਟਰ ਚਾਲਕ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਅਜੇ ਕੁਮਾਰ ਪੁੱਤਰ ਦਸਰਤ ਦਾਸ ਵਾਸੀ ਜੇਸੀਟੀ ਮਿਲ ਥਾਪੜ ਕਾਲੋਨੀ ਨੇ ਦੱਸਿਆ ਕਿ 29 ਅਪ੍ਰੈਲ ਨੂੰ ਆਪਣੇ ਮੋਟਰਸਾਈਕਲ ਪੀਵੀ36ਐੱਲ 8808 ਮਾਰਕਾ ਐੱਚਐੱਫ ਡੀਲਕਸ ਅਤੇ ਉਸ ਦਾ ਦੋਸਤ ਰਵੀ ਕੁਮਾਰ ਪੁੱਤਰ ਨਵਲ ਕਿਸ਼ੋਰ ਵਾਸੀ ਥਾਪਰ ਕਾਲੋਨੀ ਪਿੰਡਾਂ ਵਿੱਚੋਂ ਦੀ ਆਪਣੇ ਕੰਮ ਲਈ ਲਾਅ ਗੇਟ ਮਹੇੜੂ ਪੀਜੀ ਏਰੀਏ ਵਿੱਚ ਜਾ ਰਹੇ ਸੀ ਤਾਂ ਨਾਰੰਗਪੁਰ ਤੋਂ ਅੱਗੇ ਚੌਰਸਤਾ ਪਾਰ ਕਰਨ ਲੱਗੇ ਤਾਂ ਇੱਕ ਸੋਨਾਲੀਕਾ ਡੀਆਈ750 ਰੰਗ ਨੀਲਾ ਟਰੈਕਟਰ ਟਰਾਲੀ ਦੇ ਡਰਾਈਵਰ ਨੇ ਉਨ੍ਹਾਂ ਦੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ। ਇਸ ਦੌਰਾਨ ਉਸ ਤੇ ਸਾਥੀ ਰਵੀ ਕੁਮਾਰ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਟਰੈਕਟਰ ਚਾਲਕ ਗਾਮਾ ਪੁੱਤਰ ਇਬਰਾਹਿਮ ਵਾਸੀ ਬੈਕ ਸਾਈਡ ਕੈਂਬਰਿਜ ਸਕੂਲ ਪਲਾਹੀ ਰੋਡ ਫਗਵਾੜਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।