ਗੱਡੀ ਖੋਹ ਕੇ ਭੱਜਣ ਵਾਲੇ ’ਤੇ ਮਾਮਲਾ ਦਰਜ
ਜਬਰਨ ਗੱਡੀ ਖੋਹ ਕੇ ਭੱਜਣ ਵਾਲੇ ਤੇ ਮਾਮਲਾ ਦਰਜ
Publish Date: Tue, 05 May 2026 07:25 PM (IST)
Updated Date: Tue, 05 May 2026 07:26 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਜਬਰਨ ਗੱਡੀ ਖੋਹ ਕੇ ਭੱਜਣ ਵਾਲੇ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਯੁਵਰਾਜ ਧੁੰਨਾ ਪੁੱਤਰ ਸ਼ਾਮ ਸੁੰਦਰ ਵਾਸੀ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਇਕ ਮਈ ਸ਼ਾਮ 7.30 ਵਜੇ ਉਹ ਆਪਣੀ ਹੌਂਡਾ ਕਾਰ, ਜੋ ਕਿ ਉਸ ਦੇ ਪਿਤਾ ਦੇ ਨਾਮ ’ਤੇ ਹੈ, ਵਿਚ ਆਪਣੇ ਦੋਸਤ ਦੇ ਘਰ ਫਗਵਾੜਾ ਜਾ ਰਿਹਾ ਸੀ ਤਾਂ ਕੇਐੱਫਸੀ ਫਗਵਾੜਾ ਬਾਈਪਾਸ ਨੇੜੇ ਇਕ ਸਵਿਫਟ ਕਾਰ ਜਿਸ ਦੀਆਂ ਨੰਬਰ ਪਲੇਟਾਂ ਨਹੀਂ ਸਨ, ਉਸ ਦੀ ਗੱਡੀ ਦੇ ਸਾਹਮਣੇ ਆ ਕੇ ਰੁਕੀ ਤੇ ਇਕ ਨੌਜਵਾਨ ਲੜਕਾ ਨਿਕਲ ਕੇ ਬਾਹਰ ਆਇਆ। ਉਸ ਦਾ ਨਾਮ ਗਗਨਦੀਪ ਸਿੰਘ ਗੁਰਾਇਆ ਪੁੱਤਰ ਰਣਜੀਤ ਸਿੰਘ ਵਾਸੀ ਟੋਡਰਵਾਲ ਜ਼ਿਲ੍ਹਾ ਕਪੂਰਥਲਾ ਹੈ। ਉਸ ਨੇ ਉਸਨੂੰ ਧੱਕੇ ਨਾਲ ਗੱਡੀ ਵਿਚੋਂ ਬਾਹਰ ਕੱਢ ਕੇ ਗੱਡੀ ਖੋਹ ਲਈ ਤੇ ਜਲੰਧਰ ਬਾਈਪਾਸ ਵੱਲ ਭੱਜ ਗਿਆ। ਉਸਦੇ ਸਾਥੀ ਜਿਸ ਕਾਰ ਵਿਚ ਆਏ ਸਨ, ਉਹ ਕਾਰ ਭਜਾ ਕੇ ਲੈ ਗਏ। ਉਸ ਦੀ ਕਾਰ ਵਿਚ ਉਸਦਾ ਮੋਬਾਇਲ, ਇਕ ਪਰਸ ਤੇ ਕੁਝ ਜ਼ਰੂਰੀ ਕਾਗਜ਼ਾਤ ਸਨ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਮੁਲਜ਼ਮ ਗਗਨਦੀਪ ਸਿੰਘ ਗੁਰਾਇਆ ’ਤੇ ਥਾਣਾ ਸਿਟੀ ਫਗਵਾੜਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ।