ਕੁੱਟਮਾਰ ਕਰਨ ਵਾਲੇ ਅਣਪਛਾਤਿਆਂ ’ਤੇ ਮਾਮਲਾ ਦਰਜ
ਕੁੱਟਮਾਰ ਕਰਨ ਵਾਲੇ ਅਣਪਛਾਤਿਆਂ ਦੇ ਮਾਮਲਾ ਦਰਜ
Publish Date: Sat, 09 May 2026 09:21 PM (IST)
Updated Date: Sat, 09 May 2026 09:23 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਕੁੱਟਮਾਰ ਕਰਨ ਵਾਲੇ ਅਣਪਛਾਤਿਆਂ ਦੇ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਮਨੋਜ ਕੁਮਾਰ ਪੁੱਤਰ ਖਜਾਨ ਸਿੰਘ ਵਾਸੀ ਸਿਟੀ ਮਾਲ ਹਰਿਆਣਾ ਹਾਲ ਵਾਸੀ ਖੇੜਾ ਰੋਡ ਫਗਵਾੜਾ ਨੇ ਦੱਸਿਆ ਕਿ ਮਿਤੀ ਪੰਜ ਮਈ ਨੂੰ ਉਹ ਰਾਤ ਕਰੀਬ 10 ਵਜੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਰੇਲਵੇ ਰੋਡ ਫਗਵਾੜਾ ਤੋਂ ਆਪਣੀ ਰਿਹਾਇਸ਼ ਖੇੜਾ ਰੋਡ ਨੂੰ ਜਾ ਰਿਹਾ ਸੀ। ਰਿਹਾਇਸ਼ ਤੋਂ ਥੋੜਾ ਪਿਛੇ ਸੁੰਨਸਾਨ ਜਗ੍ਹਾ ਕੋਲ ਪੁੱਜਾ ਤਾਂ ਦੋ ਨੌਜਵਾਨਾਂ ਨੇ ਹੱਥ ਦਿੱਤਾ ਤੇ ਉਹ ਰੁੱਕ ਗਿਆ। ਉਹ ਕਹਿਣ ਲੱਗੇ ਕਿ ਅਸੀਂ ਅੱਗੇ ਤੱਕ ਜਾਣਾ ਹੈ ਸਾਨੂੰ ਆਪਣੇ ਨਾਲ ਲੈ ਜਾਓ। ਉਨ੍ਹਾਂ ਦੋਨਾਂ ਨੇ ਉਸ ਤੋਂ ਲਿਫਟ ਮੰਗੀ ਤੇ ਪਿੱਛੇ ਬੈਠ ਗਏ। ਥੋੜੀ ਦੂਰ ਅੱਗੇ ਜਾ ਕੇ ਉਨ੍ਹਾਂ ਨੌਜਵਾਨਾਂ ਨੇ ਮੋਟਰਸਾਈਕਲ ਰੋਕਣ ਲਈ ਕਿਹਾ ਜਦੋਂ ਉਸਨੇ ਮੋਟਰਸਾਈਕਲ ਰੋਕਿਆ ਤਾਂ ਇਕ ਨੌਜਵਾਨ ਨੇ ਆਪਣੀ ਕਮੀਜ਼ ਵਿਚੋਂ ਡੰਡਾ ਨੂੰ ਕੱਢ ਕੇ ਉਸ ’ਤੇ ਕਈ ਵਾਰ ਕੀਤੇ। ਸਿਰ ਦੇ ਇਕ ਪਾਸੇ ਤੇ ਹੱਥਾਂ ਉੱਤੇ ਵਾਰ ਕੀਤੇ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਵਿਖੇ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ।