"ਬਹੁਤ ਪ੍ਰਧਾਨਗੀ ਕਰਦਾ ਸੀ, ਹੁਣ ਨਿਕਲ ਬਾਹਰ" - ਬਲਾਕ ਸੰਮਤੀ ਚੋਣਾਂ ਦੀ ਖੁੰਧਕ 'ਚ ਘਰ ਘੇਰ ਕੇ ਕੀਤੀ ਫਾਇਰਿੰਗ, 9 ਖਿਲਾਫ ਮਾਮਲਾ ਦਰਜ
ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦਲਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਲੱਖਣ ਕਲਾਂ ਥਾਣਾ ਸਦਰ ਕਪੂਰਥਲਾ ਨੇ ਦੱਸਿਆ ਕਿ 8 ਜਨਵਰੀ ਨੂੰ ਰਾਤ ਕਰੀਬ 10 ਵਜੇ ਉਸ ਨੇ ਗੋਲੀ ਚਲਣ ਦੀ ਆਵਾਜ਼ ਸੁਣੀ ਤਾਂ ਉਸਨੇ ਬਾਹਰ ਆ ਕੇ ਦੇਖਿਆ ਤਾਂ ਰੋਡ ਤੇ ਇੱਕ ਗੱਡੀ ਖੜੀ ਸੀ
Publish Date: Sat, 10 Jan 2026 12:29 PM (IST)
Updated Date: Sat, 10 Jan 2026 12:44 PM (IST)

ਸੁਖਪਾਲ ਸਿੰਘ ਹੁੰਦਲ,ਪੰਜਾਬੀ ਜਾਗਰਣ, ਕਪੂਰਥਲਾ: ਬੀਤੀ 8 ਜਨਵਰੀ ਦੀ ਦੇਰ ਰਾਤ ਪਿੰਡ ਲੱਖਣ ਕਲਾ ਵਿਖੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ 9 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦਲਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਲੱਖਣ ਕਲਾਂ ਥਾਣਾ ਸਦਰ ਕਪੂਰਥਲਾ ਨੇ ਦੱਸਿਆ ਕਿ 8 ਜਨਵਰੀ ਨੂੰ ਰਾਤ ਕਰੀਬ 10 ਵਜੇ ਉਸ ਨੇ ਗੋਲੀ ਚਲਣ ਦੀ ਆਵਾਜ਼ ਸੁਣੀ ਤਾਂ ਉਸਨੇ ਬਾਹਰ ਆ ਕੇ ਦੇਖਿਆ ਤਾਂ ਰੋਡ 'ਤੇ ਇੱਕ ਗੱਡੀ ਖੜੀ ਸੀ ਉਸ ਦੀਆਂ ਲਾਈਟਾਂ ਜਗ ਰਹੀਆਂ ਸਨ ਤੇ ਫਾਇਰਿੰਗ ਹੋ ਰਹੀ ਸੀ ਫਿਰ ਗੱਡੀ ਉਸ ਦੇ ਘਰ ਵੱਲ ਮੁੜੀ ਅਤੇ ਘਰ ਦਾ ਗੇਟ ਖੜਕਾਇਆ ਤੇ ਧਮਕੀਆਂ ਦਿੱਤੀਆਂ ਕਿ ਤੂੰ ਬਲਾਕ ਸੰਮਤੀ ਚੋਣਾਂ ਵਿੱਚ ਬਹੁਤ ਪ੍ਰਧਾਨਗੀ ਕਰਦਾ ਸੀ ਤੇ ਹੁਣ ਬਾਹਰ ਨਿਕਲ ਤੇ ਉਹ ਡਰ ਗਿਆ ਤੇ ਕਮਰੇ ਦੇ ਅੰਦਰ ਵੜ ਗਿਆ। ਹਮਲਾਵਾਰ ਉਸ ਦੇ ਘਰ 'ਤੇ ਫਾਇਰਿੰਗ ਕਰਦੇ ਰਹੇ। ਪੁਲਿਸ ਨੇ ਦਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪਵਿੱਤਰ ਸਿੰਘ ਪੁੱਤਰ ਮਲਕੀਤ ਸਿੰਘ, ਸਿਮਰਨ ਸਿੰਘ ਪੁੱਤਰ ਮਲਕੀਤ ਸਿੰਘ, ਗੁਰਦੀਪ ਸਿੰਘ ਪੁੱਤਰ ਪੂਰਨ ਸਿੰਘ, ਅਰਵਿੰਦਰ ਸਿੰਘ ਪੁੱਤਰ ਤਰਲੋਚਨ ਸਿੰਘ, ਮੋਂਟੀ ਔਰਪ ਸੋਡੀ ਰਾਮ, ਕਰਨ ਪੁੱਤਰ ਸ਼ੌਕਤ, ਰਾਮ ਆਸਰਾ ਪੁੱਤਰ ਗੁਰਦਿਆਲ ਸਿੰਘ, ਹਨੀ ਪੁੱਤਰ ਅਮਰੀਕ ਸਿੰਘ, ਦੀਪੂ ਪੁੱਤਰ ਅਮਰਜੀਤ ਸਿੰਘ ਸਾਰੇ ਵਾਸੀ ਪਿੰਡ ਲੱਖਣ ਕਲਾਂ ਥਾਣਾ ਸਦਰ ਕਪੂਰਥਲਾ ਖਿਲਾਫ ਅਸਲਾ ਐਕਟ ਤਹਿਤ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਹੈ।