ਈਸਟ ਵੁੱਡ ਬਾਹਰ ਲੱਗੀ ਗੱਡੀ ਚੋਰੀ, ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ
ਈਸਟ ਵੁਡ ਬਾਹਰ ਲੱਗੀ ਗੱਡੀ ਚੋਰੀ ਅਣਪਛਾਤੇ ਤੇ ਮਾਮਲਾ ਦਰਜ
Publish Date: Sun, 17 May 2026 06:26 PM (IST)
Updated Date: Sun, 17 May 2026 06:27 PM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਈਸਟ ਵੁੱਡ ਬਾਹਰ ਲੱਗੀ ਗੱਡੀ ਦੇ ਚੋਰੀ ਹੋਣ ਤੋਂ ਬਾਅਦ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਵਿਵੇਕ ਕੌਸ਼ਿਕ ਪੁੱਤਰ ਵਿਸ਼ਨੂ ਦੱਤ ਵਾਸੀ ਬੀਐੱਸਐੱਫ ਕਾਲੋਨੀ ਜਲੰਧਰ ਨੇ ਦੱਸਿਆ ਕਿ 14 ਮਈ ਨੂੰ 11 ਵਜੇ ਰਾਤ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਈਸਟ ਵੁਡ ਖਾਣਾ ਖਾਣ ਲਈ ਆਇਆ ਤਾਂ ਇਸ ਨੇ ਆਪਣੀ ਗੱਡੀ ਟਾਟਾ ਸੁਪਾਰੀ ਰੰਗ ਕਾਲਾ ਯੂਪੀ85ਸੀਪੀ 4837 ਗੇਟ ਦੇ ਬਾਹਰ ਖੜ੍ਹੀ ਕਰ ਕੇ ਅੰਦਰ ਚਲਾ ਗਿਆ ਤੇ ਜਦੋਂ ਖਾਣਾ ਖਾ ਕੇ ਕਰੀਬ 12 ਵਜੇ ਉਹ ਵਾਪਸ ਆਇਆ ਤਾਂ ਉਸ ਦੀ ਗੱਡੀ ਉੱਥੇ ਮੌਜੂਦ ਨਹੀਂ ਸੀ। ਜਿਸ ਨੂੰ ਕੋਈ ਆਣ ਪਛਾਤਾ ਚੋਰੀ ਕਰ ਕੇ ਲੈ ਗਿਆ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ਤੇ ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤੇ ਗੱਡੀ ਚੋਰ ਤੇ ਮਾਮਲਾ ਦਰਜ ਕੀਤਾ ਗਿਆ।