ਸ਼੍ਰੀ ਗੁਰੂ ਰਵਿਦਾਸ ਸਭਾ ਵਲੋਂ ਮਨਾਇਆ ਗਿਆ ਬੁੱਧ ਪੂਰਨਿਮਾ ਮਹਾਂਉਤਸਵ ਅਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਸ਼੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਫਗਵਾੜਾ ਵੱਲੋਂ ਡਾ. ਅੰਬੇਡਕਰ ਭਵਨ ਵਿਖੇ ਬੁੱਧ ਪੂਰਨਿਮਾ ਮਹਾਉਤਸਵ ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਡਾ. ਰਾਜ ਕੁਮਾਰ ਚੱਬੇਵਾਲ ਮੈਂਬਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਨੇ ਬਾਬਾ ਸਾਹਿਬ ਡਾ. ਅੰਬੇਡਕਰ, ਤਥਾਗਤ ਬੁੱਧ ਤੇ ਮਜ਼ਦੂਰ ਦਿਵਸ ’ਤੇ ਆਪਣੇ ਵਿਚਾਰ ਪੇਸ਼ ਕੀਤੇ ਤੇ ਸਭਾ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ। ਪ੍ਰੋ. ਡਾ. ਤੀਰਥ ਬਸਰਾ ਨੇ ਤਥਾਗਤ ਬੁੱਧ ਦੀਆਂ ਸਿੱਖਿਆਵਾਂ ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ’ਤੇ ਵਿਚਾਰ ਪੇਸ਼ ਕੀਤੇ। ਮਸ਼ਹੂਰ ਕਵੀ ਸੀਤਲ ਰਾਮ ਬੰਗਾ ਨੇ ਆਪਣੀ ਕਵਿਤਾ ਰਾਹੀਂ ਮਜ਼ਦੂਰ ਦਿਵਸ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਕਲਾਕਾਰ ਰਾਣਾ ਚੰਡੀਗੜ੍ਹੀਆਂ ਨੇ ਸਰੋਤਿਆਂ ਨੂੰ ਗੀਤ-ਸੰਗੀਤ ਰਾਹੀਂ ਤਥਾਗਤ ਬੁੱਧ ਤੇ ਬਾਬਾ ਸਾਹਿਬ ਦੇ ਮਿਸ਼ਨ ਤੋਂ ਜਾਣੂ ਕਰਵਾਇਆ। ਪ੍ਰਸਿੱਧ ਨਾਟਕ ਕਾਰ ਡਾ. ਸਾਹਿਬ ਸਿੰਘ ਨੇ ਇਕ ਪਾਤਰੀ ਨਾਟਕ ' ਤੂੰ ਅਗਲਾ ਵਰਕਾ ਫੋਲ ' ਰਾਹੀਂ ਖਚਾਖਚ ਭਰੇ ਡਾ. ਅੰਬੇਡਕਰ ਭਵਨ ਵਿਚ ਸਰੋਤਿਆਂ ਨੂੰ ਡੇਢ ਘੰਟਾ ਕੀਲੀ ਰੱਖਿਆ। ਸਭਾ ਵੱਲੋਂ ਮੁੱਖ ਮਹਿਮਾਨ, ਮੁੱਖ ਬੁਲਾਰੇ ਤੇ ਕਲਾਕਾਰਾਂ ਤੋ ਇਲਾਵਾ ਹੋਰ ਦਾਨੀ ਸੱਜਣਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਸਭਾ ਦੇ ਪ੍ਰਧਾਨ ਜਗਨ ਨਾਥ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਰੋਤਿਆਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਕਰਦੇ ਹੋਏ ਸਭਾ ਦੇ ਜਨਰਲ ਸਕੱਤਰ ਘਨਸ਼ਾਮ ਨੇ ਸਭਾ ਵੱਲੋਂ ਸਮਾਜ ਭਲਾਈ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਸਮਾਰੋਹ ਵਿਚ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਦਰਦੀ, ਮੀਤ ਪ੍ਰਧਾਨ ਗੁਰਮੇਜ਼ ਸਿੰਘ, ਸਿੰਗਾਰਾ ਰਾਮ ਬਿਰਦੀ, ਸਲਾਹਕਾਰ, ਰਾਮਜੀ ਬਾਂਸਲ, ਕੇਕੇ ਗੁਰੂ, ਸਕੱਤਰ ਪ੍ਰੇਮ ਲਾਲ, ਆਡੀਟਰ ਰਾਮ ਸਰਨ, ਜਰਨੈਲ ਸਿੰਘ, ਕੈਸ਼ੀਅਰ ਸਰਵਣ ਬਿਰਹਾ, ਪਵਨ ਬੀਸਲਾ ਡਿਪਟੀ ਚੀਫ਼ ਇੰਜੀਨੀਅਰ, ਕੁਲਵਿੰਦਰ ਦੁਸਾਂਝ, ਪਰਵਿੰਦਰ ਰਾਜੂ, ਆਰਕੇ ਸੰਧੂ, ਆਰਕੇ ਭੱਟੀ, ਐੱਸਐੱਲ ਬਾਗਲਾ, ਭਾਗਮਲ, ਸੂਬੇਦਾਰ ਕਿਸ਼ਨ ਸਿੰਘ, ਮਹੇਸ਼ ਪਾਲ, ਰਾਜ ਕੁਮਾਰ, ਚਮਨ ਲਾਲ, ਧਰਮੇਂਦਰ ਕੁਮਾਰ, ਜੀਤ ਸਿੰਘ, ਨਸੀਬ ਚੰਦ, ਚੈਨ ਰਾਮ, ਰੰਜੀਵ ਕੁਮਾਰ, ਬਲਦੇਵ ਸਿੰਘ, ਰੇਸ਼ਮ ਲਾਲ, ਗੁਰਦਿਆਲ ਮਹੇ, ਅਸ਼ੋਕ ਕੁਮਾਰ, ਡਾ. ਐੱਸਐੱਲ ਵਿਰਦੀ, ਡਾ. ਇੰਦਰਜੀਤ, ਡਾ. ਬਲਕਾਰ ਚੰਦ, ਹੈੱਡ ਮਾਸਟਰ ਸਤੀਸ਼ ਕੁਮਾਰ, ਡਾ. ਚੰਦਰ ਕਾਂਤਾ ਬਸਰਾ, ਜਗਦੀਸ਼ ਵਿਰਦੀ, ਨਿਰਮਲ ਸਿੰਘ, ਜੇਕੇ ਤੂਰਾ, ਬਲਕਾਰ ਕਟਾਰੀਆ, ਭਗਵੰਤ ਰਾਏ ਰਿਟਾਇਰਡ ਡੀਜੀਐੱਮ ਬੀਐੱਸਐੱਨਐੱਲ, ਰਿਟਾਇਰਡ ਆਈਟੀਓ ਧਰਮ ਪਾਲ, ਗੁਰਬਚਨ ਲਾਲ, ਸ਼ਿੰਗਾਰਾ ਸਿੰਘ ਤੇ ਵੱਡੀ ਗਿਣਤੀ ਵਿਚ ਬੁਧੀਜੀਵੀ, ਸਾਹਿਤਕਾਰ, ਸਮਾਜਿਕ ਕਾਰਜਕਰਤਾ, ਨਾਟਕ ਪ੍ਰੇਮੀ ਤੇ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਮੈਂਬਰ ਪਰਿਵਾਰ ਸਮੇਤ ਹਾਜ਼ਰ ਸਨ।