ਬਾਬਾ ਬੀਰ ਸਿੰਘ ਜੀ ਦੇ 182 ਵੇਂ ਸ਼ਹੀਦੀ ਦਿਵਸ ’ਤੇ ਖੂਨਦਾਨ ਕੈਂਪ ਲਗਾਇਆ
ਬਾਬਾ ਬੀਰ ਸਿੰਘ ਜੀ ਦੇ 182 ਵੇਂ ਸ਼ਹੀਦੀ ਦਿਵਸ ਤੇ ਖੂਨਦਾਨ ਕੈਂਪ ਲਗਾਇਆ
Publish Date: Mon, 18 May 2026 08:50 PM (IST)
Updated Date: Mon, 18 May 2026 08:51 PM (IST)

ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਗੁਰਦੁਆਰਾ ਬਾਬਾ ਬੀਰ ਸਿੰਘ ਜੀ ਬੂਲਪੁਰ ਵਿਖੇ ਬਾਬਾ ਬੀਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਬਾ ਬੀਰ ਸਿੰਘ ਬਲੱਡ ਡੋਨੇਟ ਸੁਸਾਇਟੀ ਕਪੂਰਥਲਾ ਦੁਆਰਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਬਾਬਾ ਬੀਰ ਸਿੰਘ ਬਲੱਡ ਡੋਨੇਟ ਸੋਸਾਇਟੀ ਦੇ ਸੰਸਥਾਪਕ ਲਖਵਿੰਦਰ ਸਿੰਘ ਨੰਨੜਾ ਤੇ ਸੋਸਾਇਟੀ ਮੈਂਬਰਾਂ ਦੁਆਰਾ ਸਾਂਝੇ ਤੌਰ ’ਤੇ ਕੀਤਾ ਗਿਆ। ਇਹ ਕੈਂਪ ਜੋ ਸਿਵਲ ਹਸਪਤਾਲ ਕਪੂਰਥਲਾ ਦੇ ਸਾਂਝੇ ਸਹਿਯੋਗ ਨਾਲ ਬਾਬਾ ਬੀਰ ਸਿੰਘ ਸੁਸਾਇਟੀ ਬੂਲਪੁਰ ਦੁਆਰਾ ਲਗਾਇਆ ਗਿਆ, ਵਿਚ ਕੁੱਲ 28 ਯੂਨਿਟ ਖੂਨਦਾਨੀਆਂ ਵੱਲੋਂ ਦਾਨ ਕੀਤਾ ਗਿਆ । ਇਸ ਦੌਰਾਨ ਜਿਥੇ ਰਿਫਰੈਸ਼ਮੈਂਟ ਦਿੱਤੀ ਗਈ, ਉੱਥੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਸੱਜਣ ਸਿੰਘ ਚੀਮਾ ਨੇ ਖੂਨਦਾਨੀਆਂ ਬਲਵਿੰਦਰ ਸਿੰਘ, ਮਨਦੀਪ ਸਿੰਘ ਥਿੰਦ, ਸੋਨੂੰ ਜੈਨਪੁਰ, ਜੋਗਿੰਦਰ ਸਿੰਘ, ਸੁਖਨਿੰਦਰ ਸਿੰਘ ਮੋਮੀ, ਸਰਬਜੀਤ ਸਿੰਘ ਆੜਤੀਆ, ਨਿਰਮਲ ਸਿੰਘ ਨੰਡਾ ਦੀ ਹਾਜ਼ਰੀ ਵਿਚ ਸੁਸਾਇਟੀ ਵੱਲੋਂ ਪ੍ਰਸ਼ੰਸ਼ਾ ਪੱਤਰ ਤੇ ਮੈਡਲ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਸੋਸਾਇਟੀ ਦੇ ਸੰਸਥਾਪਕ ਲਖਵਿੰਦਰ ਸਿੰਘ ਨੰਨੜਾ ਨੇ ਕਿਹਾ ਕਿ ਬਾਬਾ ਬੀਰ ਸਿੰਘ ਬਲੱਡ ਡੋਨੇਟ ਸੋਸਾਇਟੀ ਵੱਲੋਂ ਲਗਾਤਾਰ ਜ਼ਰੂਰਤਮੰਦ ਮਰੀਜ਼ਾਂ ਲਈ ਖੂਨ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਕੈਂਪ ਨੂੰ ਸਫਲ ਬਣਾਉਣ ਲਈ ਜਸਵੰਤ ਸਿੰਘ ਪਾਜੀਆਂ, ਜੋਗਿੰਦਰ ਸਿੰਘ, ਸੁਖਨਿੰਦਰ ਸਿੰਘ, ਨਿਰਮਲ ਸਿੰਘ ਜੇਈ, ਹਰਪ੍ਰੀਤ ਸਿੰਘ ਹੈਪੀ, ਦਲਜੀਤ ਸਿੰਘ ਚੰਦੀ, ਮਨਦੀਪ ਸਿੰਘ ਮਿੰਟੂ, ਅਮਰਿੰਦਰ ਸਿੰਘ ਟੋਨਾ, ਬਿੰਦਾ ਸੈਦਪੁਰ, ਬਾਬਾ ਸੋਢੀ ਨੇ ਅਹਿਮ ਯੋਗਦਾਨ ਪਾਇਆ।