ਬਲੱਡ ਬੈਂਕ ਨੇ ਮਨਾਇਆ ਮਾਂ ਦਿਵਸ
ਬਲੱਡ ਬੈਂਕ ਨੇ ਸਮਾਜਿਕ ਜੱਥੇਬੰਦੀਆਂ ਦੇ ਸਹਿਯੋਗ ਸਦਕਾ ਮਨਾਇਆ ਮਾਂ ਦਿਵਸ
Publish Date: Tue, 12 May 2026 07:18 PM (IST)
Updated Date: Tue, 12 May 2026 07:21 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਹਰ ਸਾਲ ਦੀ ਤਰ੍ਹਾਂ ਮਾਂ ਦਿਵਸ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਸਮਾਗਮ ਬਲੱਡ ਬੈਂਕ ਦੇ ਸਰਪ੍ਰਸਤ ਸ਼੍ਰੀ ਕੇਕੇ ਸਰਦਾਨਾ ਦੀਆਂ ਹਦਾਇਤਾਂ ਅਨੁਸਾਰ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੌਰਾਨ ਪੰਜ ਵਿਲੱਖਣ ਮਾਵਾਂ ਨੂੰ ਸ਼ਾਲ, ਮੋਮੈਂਟੋ ਤੇ ਮਾਣ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ‘ਚ ਡਾ. ਸਵਿੰਦਰ ਪਾਲ, ਡਾ. ਤਾਜਪ੍ਰੀਤ, ਸੁਨੀਤਾ ਮਿੱਢਾ, ਮੀਨਾ ਰਾਣੀ ਤੇ ਸ਼ਸ਼ੀ ਸੈਣੀ ਸ਼ਾਮਲ ਸਨ। ਪ੍ਰਧਾਨ ਰਘਬੋਤਰਾ ਨੇ ਦੱਸਿਆ ਕਿ ਭਾਰਤ ਵਿਚ ਮਈ ਮਹੀਨੇ ਦੇ ਦੂਸਰੇ ਐਤਵਾਰ ਨੂੰ ਮਾਂ ਦਿਵਸ ਵਜੋਂ ਮਾਨਤਾ ਪ੍ਰਾਪਤ ਹੈ, ਜਿਸਦਾ ਮਕਸਦ ਮਾਵਾਂ ਦੇ ਪ੍ਰਤੀ ਸਤਿਕਾਰ ਪ੍ਰਗਟ ਕਰਨਾ ਹੈ। ਮਾਵਾਂ ਨੂੰ ਸਨਮਾਨਿਤ ਕਰਨ ਤੋਂ ਪਹਿਲਾਂ ਨੇਹਾ ਗੁਪਤਾ ਵੱਲੋਂ ਉਨ੍ਹਾਂ ਦਾ ਤਿਲਕ ਕੀਤਾ ਗਿਆ ਤੇ ਮੌਲੀ ਬੰਨ੍ਹੀ ਗਈ। ਨਾਲ ਹੀ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਸ਼੍ਰੀਮਤੀ ਸਰਬਜੀਤ ਕੌਰ ਧਾਲੀਵਾਲ ਪਤਨੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸਨਮਾਨਿਤ ਮਾਵਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਤਰੱਕੀ ਵਿਚ ਹਮੇਸ਼ਾ ਮਾਂ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ, ਜਿਸ ਦੇ ਲਈ ਉਹ ਸਨਮਾਨ ਦੀ ਹੱਕਦਾਰ ਹੈ। ਸਮਾਗਮ ਦੀ ਸਫਲਤਾ ਵਿਚ ਡਾ. ਐੱਸ ਰਾਜਨ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਤੋਂ ਇਲਾਵਾ ਸਹਿਯੋਗੀ ਸੰਗਠਨਾਂ ਵਿਚ ਰੋਟਰੀ, ਜੇਸੀਜ, ਲਾਇਨਜ਼ ਕਲੱਬ, ਭਾਰਤ ਵਿਕਾਸ ਪ੍ਰੀਸ਼ਦ, ਉਡਿਅਨ ਸ਼ਾਲਨੀ ਗਰੁੱਪ, ਸਿਟੀਜ਼ਨ ਰਾਈਟਸ ਫੋਰਮ, ਇਨਵਾਇਰਨਮੈਂਟ ਐਸੋਸੀਏਸ਼ਨ, ਡਿਵਾਈਨ ਏਂਜਲਸ, ਇਨਰਵ੍ਹੀਲ ਕਲੱਬ, ਅਲਾਇੰਜ਼ ਇੰਟਰਨੈਸ਼ਨਲ ਆਦਿ ਸ਼ਾਮਲ ਸਨ। ਸਨਮਾਨਿਤ ਮਾਵਾਂ ਵੱਲੋਂ ਬਲੱਡ ਬੈਂਕ ਤੇ ਸਮੂਹ ਕਲੱਬਾਂ ਦਾ ਸਤਿਕਾਰ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਨਰਵ੍ਹੀਲ ਕਲੱਬ ਵੱਲੋਂ ਸਤਿਕਾਰਤ ਮਾਵਾਂ ਨੂੰ ਖੂਬਸੂਰਤ ਤੋਹਫੇ ਭੇਟ ਕੀਤੇ ਗਏ। ਇਸ ਮੌਕੇ ਰਵਿੰਦਰ ਗੁਲਾਟੀ, ਸਰਬਜੀਤ ਸਿੰਘ, ਨਵਿਤਾ ਛਾਬੜਾ, ਭਾਰਤੀ ਰਾਓ, ਪ੍ਰੋ. ਪੀਕੇ ਬਾਂਸਲ, ਕਰਨ ਸੌਂਧੀ, ਸਾਕਸ਼ੀ ਵਧਾਵਨ, ਮੋਨਿਕਾ, ਪਦਮ ਲਾਲ ਵਧਾਵਨ, ਡਾ. ਸੀਮਾ ਰਾਜਨ, ਸਰੋਜ ਪੱਬੀ, ਡਾ. ਅਮਰਜੀਤ ਸਿੰਘ, ਸੁਸ਼ਮਾ ਸ਼ਰਮਾ, ਆਂਚਲ, ਮੋਨਿਕਾ ਸਪਰਾ, ਪ੍ਰੀਤੀ ਵਧਵਾ, ਸਵਿਤਾ ਭੱਲਾ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਰੂਪ ਲਾਲ, ਕੁਲਦੀਪ ਦੁੱਗਲ, ਅੰਜੂ ਪੁਰੀ, ਅੰਜੂ ਥਾਪਰ, ਅਨਮੋਲ, ਸ਼ਵਿੰਦਰ ਨਿਸ਼ਚਲ, ਪਿੰਕੀ ਘਈ, ਪਰਮਜੀਤ ਸਿੰਘ ਮੈਨੇਜਰ ਆਦਿ ਹਾਜ਼ਰ ਸਨ।